ETV Bharat / entertainment

ਗਾਇਕੀ ਛੱਡ ਕੁਲਚੇ ਬਣਾਉਣ ਲੱਗੇ ਗਾਇਕ ਗੀਤਾ ਜ਼ੈਲਦਾਰ? ਪ੍ਰਸ਼ੰਸਕ ਬੋਲੇ-ਆਹ ਵੀ ਕੰਮ ਬਹੁਤ ਵਧੀਆ ਭਾਜੀ... - GEETA ZAILDAR

ਸ਼ੋਸ਼ਲ ਮੀਡੀਆ ਉਤੇ ਇਸ ਸਮੇਂ ਗਾਇਕ ਗੀਤਾ ਜ਼ੈਲਦਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗਾਇਕ ਕੁਲਚੇ ਬਣਾਉਂਦਾ ਨਜ਼ਰੀ ਪੈ ਰਿਹਾ ਹੈ।

Singer Geeta Zaildar
Singer Geeta Zaildar (instagram)
author img

By ETV Bharat Entertainment Team

Published : Nov 12, 2024, 10:17 AM IST

Updated : Nov 12, 2024, 3:40 PM IST

ਚੰਡੀਗੜ੍ਹ: 'ਹਾਟ ਬੀਟ', 'ਪਲਾਟ', 'ਮੰਜੀ', 'ਚੱਕ ਚੱਕ ਕੇ', 'ਚਿੱਟੇ ਸੂਟ ਤੇ', ਅਤੇ 'ਸੰਗ ਮਾਰ ਗਈ' ਆਦਿ ਗੀਤਾਂ ਲਈ ਪੰਜਾਬੀ ਸੰਗੀਤ ਜਗਤ ਵਿੱਚ ਮਸ਼ਹੂਰ ਗਾਇਕ ਗੀਤਾ ਜ਼ੈਲਦਾਰ ਇਸ ਸਮੇਂ ਆਪਣੀ ਇੱਕ ਵੀਡੀਓ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ।

ਜੀ ਹਾਂ, ਹਾਲ ਹੀ ਵਿੱਚ ਗੀਤਾ ਜ਼ੈਲਦਾਰ ਨੇ ਆਪਣੇ ਇੰਸਟਾਗ੍ਰਾਮ ਪੇਜ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਕੁਲਚੇ ਦੀ ਰੇਹੜੀ ਉਤੇ ਕੁਲਚੇ ਬਣਾਉਂਦੇ ਨਜ਼ਰੀ ਪੈ ਰਹੇ ਹਨ। ਜਦੋਂ ਤੋਂ ਗਾਇਕ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਪ੍ਰਸ਼ੰਸਕ ਉਦੋਂ ਤੋਂ ਇਸ ਵੀਡੀਓ ਉਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਦਰਅਸਲ ਇਹ ਵੀਡੀਓ ਗਾਇਕ ਨੇ ਸਿਰਫ਼ ਮੌਜ-ਮਸਤੀ ਲਈ ਹੀ ਬਣਾਈ ਹੈ।

ਵੀਡੀਓ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਹੁਣ ਤੱਕ ਇਸ ਵੀਡੀਓ ਨੂੰ ਲਗਭਗ 11 ਹਜ਼ਾਰ ਲਾਈਕ ਮਿਲ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਉਤੇ ਪ੍ਰਸ਼ੰਸਕ ਕਾਫੀ ਫਨੀ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਇਹ ਵੀ ਕੰਮ ਬਹੁਤ ਵਧੀਆ ਪਾਜੀ, ਪਾਰਟ ਟਾਈਮ ਇਹ ਵਾਲਾ ਕੰਮ ਕਰ ਲਿਆ ਕਰੋ, ਬਹੁਤ ਵਧੀਆ ਕੰਮ ਇਹ।' ਇੱਕ ਹੋਰ ਨੇ ਲਿਖਿਆ, 'ਗਾਉਣਾ ਛੱਡ ਕੇ ਆਹ ਕੰਮ ਫੜ ਲਿਆ ਭਾਜੀ।' ਇੱਕ ਹੋਰ ਨੇ ਕਾਫੀ ਫਨੀ ਕਮੈਂਟ ਕੀਤਾ ਅਤੇ ਲਿਖਿਆ, 'ਕਰੀਏ ਬਾਈ ਆਪਾਂ ਕੁਲਚਿਆਂ ਦਾ ਸਾਂਝਾ ਕੰਮ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਲਾਲ ਦਿਲ ਦਾ ਇਮੋਜੀ ਅਤੇ ਹੱਸਣ ਵਾਲੇ ਇਮੋਜੀ ਸਾਂਝੇ ਕੀਤੇ ਹਨ।

ਕੌਣ ਹੈ ਗੀਤਾ ਜ਼ੈਲਦਾਰ

ਗਾਇਕ ਗੀਤਾ ਜ਼ੈਲਦਾਰ ਪੰਜਾਬ ਦੇ ਜ਼ਿਲ੍ਹੇ ਜਲੰਧਰ ਨਾਲ ਸੰਬੰਧ ਰੱਖਦੇ ਹਨ। ਗਾਇਕੀ ਤੋਂ ਇਲਾਵਾ ਗਾਇਕ ਨੇ ਅਦਾਕਾਰੀ ਵਿੱਚ ਵੀ ਹੱਥ ਅਜ਼ਮਾਇਆ ਹੈ, ਗਾਇਕ 2012 ਵਿੱਚ ਪੰਜਾਬੀ ਫਿਲਮ 'ਪਿੰਕੀ ਮੋਗੇ' ਵਿੱਚ ਵੀ ਨਜ਼ਰ ਆਏ ਸਨ। ਫਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਸਮੇਂ ਗਾਇਕ ਪੱਕੇ ਤੌਰ ਉਤੇ ਕੈਨੇਡਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਗਾਇਕਾ ਮਿਸ ਪੂਜਾ ਨਾਲ ਆਪਣਾ ਗੀਤ ਰਿਲੀਜ਼ ਕੀਤਾ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।

ਇਹ ਵੀ ਪੜ੍ਹੋ:

Last Updated : Nov 12, 2024, 3:40 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.