ETV Bharat / city

ਫਲੋਰ ਟੈਸਟ ਕਰਵਾਉਣ ਦਾ ਫੈਸਲਾ ਸਪੀਕਰ ਦਾ-ਕੈਪਟਨ - ਮੁਹੰਮਦ ਸਦੀਕ

ਪੰਜਾਬ ਕਾਂਗਰਸ ਵਿੱਚ ਮਚੇ ਘੜਮੱਸ ਦਰਮਿਆਨ ਦਿੱਲੀ ਦੇ ਦੋ ਦਿਨਾਂ ਦੌਰੇ ਤੋਂ ਪਰਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ (Captain Amrinder Singh) ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਇੱਕ ਪਾਸੇ ਦੁਹਰਾਇਆ ਹੈ ਕਿ ਉਹ ਕਾਂਗਰਸ ਵਿੱਚ ਨਹੀਂ ਰਹਿਣਗੇ ਤੇ ਦੂਜੇ ਪਾਸੇ ਉਨ੍ਹਾਂ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਦੇ ਮੁੱਦੇ ‘ਤੇ ਦਿਲਚਸਪੀ ਨਾਲ ਜਵਾਬ ਦੇਣ ਦੇ ਨਾਲ ਨਵੀਂ ਚਰਚਾ ਛੇੜ ਦਿੱਤੀ ਹੈ।

ਫਲੋਰ ਟੈਸਟ ਕਰਵਾਉਣ ਦਾ ਫੈਸਲਾ ਸਪੀਕਰ ਦਾ-ਕੈਪਟਨ

author img

By

Published : Sep 30, 2021, 7:44 PM IST

Updated : Sep 30, 2021, 10:40 PM IST

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਭਾਜਪਾ(BJP) ਵਿੱਚ ਨਹੀਂ ਜਾ ਰਹੇ ਹਨ ਪਰ ਕਾਂਗਰਸ (Congress) ਵਿੱਚ ਵੀ ਨਹੀਂ ਰਹਿਣਗੇ। ਪੰਜਾਬ ਕਾਂਗਰਸ ਵਿੱਚ ਬਣੇ ਹਾਲਾਤ ਦੇ ਦੌਰਾਨ ਚੰਨੀ ਸਰਕਾਰ ‘ਤੇ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਦੀ ਨੌਬਤ ਆਉਣ ਦੀ ਸੰਭਾਵਨਾਵਾਂ ਬਾਰੇ ਪੁੱਛੇ ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਮੀਡੀਆ ਨੂੰ ਅਜਿਹੇ ਘਟਨਾਕ੍ਰਮ ਦੇ ਵਾਪਰਨ ਤੋਂ ਇਨਕਾਰ ਨਹੀਂ ਕੀਤਾ, ਸਗੋਂ ਇਹ ਕਹਿ ਦਿੱਤਾ ਕਿ ਇਹ ਫੈਸਲਾ ਸਪੀਕਰ ਦਾ ਹੈ ਕਿ ਉਨ੍ਹਾਂ ਫਲੋਰ ਟੈਸਟ ਕਰਵਾਉਣਾ ਹੈ ਜਾਂ ਨਹੀਂ।

ਫਲੋਰ ਟੈਸਟ ਕਰਵਾਉਣ ਦਾ ਫੈਸਲਾ ਸਪੀਕਰ ਦਾ-ਕੈਪਟਨ

ਦਰਅਸਲ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਅਜਿਹੇ ਹਾਲਾਤ ਵਿੱਚ ਪੰਜਾਬ ਦੀ ਸੱਤਾ ਧਿਰ ਹਿੱਸਿਆਂ ਵਿੱਚ ਵੰਡੀ ਜਾ ਸਕਦੀ ਹੈ ਤੇ ਅਜਿਹੇ ਵਿੱਚ ਸਰਕਾਰ ‘ਤੇ ਬਹੁਮਤ ਸਾਬਤ (Floor test) ਕਰਨ ਦੀ ਨੌਬਤ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਸਪੀਕਰ (Speaker) ਨੇ ਵੇਖਣਾ ਹੈ ਕਿ ਬਹੁਮਤ ਸਾਬਤ ਕਰਵਾਉਣ ਲਈ ਫੈਸਲਾ ਸਪੀਕਰ ਨੇ ਲੈਣਾ ਹੈ। ਕੈਪਟਨ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨਾਲ ਕਿੰਨੇ ਵਿਧਾਇਕ ਹੋਣਗੇ ਤਾਂ ਉਨ੍ਹਾਂ ਸਿੱਧੇ ਤੌਰ ‘ਤੇ ਕਿਹਾ ਕਿ ਕੀ ਉਹ ਇਹ ਗੱਲ ਮੀਡੀਆ ਨੂੰ ਹੁਣੇ ਦੱਸ ਦੇਣਗੇ। ਕੈਪਟਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਬਾਰੇ ਇਹ ਕਿਆਸ ਵੀ ਲਗਾਏ ਜਾ ਰਹੇ ਸੀ ਕਿ ਉਹ ਅੱਜ ਭਾਜਪਾ ਦਾ ਪੱਲਾ ਫੜ ਸਕਦੇ ਹਨ ਪਰ ਕੀ ਅਜਿਹਾ ਹੋਇਆ।

  • ‘What business does @INCPunjab president have to interfere in Govt affairs? He can talk to the CM but can’t interfere in matters of appointment,
    postings or transfers. Thats the CM’s prerogative. As CM I took all such decisions.’:@capt_amarinder pic.twitter.com/geWIiFxr7D

    — Raveen Thukral (@RT_Media_Capt) September 30, 2021 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਚੋਣ ਨਹੀਂ ਜਿੱਤਣ ਦੇਣਗੇ। ਕੈਪਟਨ ਨੇ ਕਿਹਾ ਕਿ ਜਿੱਥੋਂ ਵੀ ਨਵਜੋਤ ਸਿੱਧੂ ਚੋਣ ਲੜੇਗਾ, ਉਥੇ ਉਹ ਪੂਰਾ ਜੋਰ ਲਗਾ ਦੇਣਗੇ। ਉਨ੍ਹਾਂ ਇੱਕ ਵਾਰ ਫੇਰ ਕਿਹਾ ਕਿ ਸਿੱਧੂ ਪੰਜਾਬ ਲਈ ਫਿੱਟ ਨਹੀਂ ਹਨ।

  • If the party loses the majority, then the Assembly Speaker has to take the decision: Former Punjab CM Amarinder Singh on the question of floor test in Punjab Assembly pic.twitter.com/OCLvF8KPxO

    — ANI (@ANI) September 30, 2021 " class="align-text-top noRightClick twitterSection" data=" ">

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਨਹੀਂ ਰਹਿਣਗੇ। ਜਿਕਰਯੋਗ ਹੈ ਕਿ ਉਨ੍ਹਾਂ ਵੀਰਵਾਰ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੁਭਾਲ (Ajit Doval) ਨਾਲ ਮੁਲਾਕਾਤ ਕੀਤੀ ਤੇ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਦੀ ਚਿੰਤਾ ਹੈ ਤੇ ਮੀਟਿੰਗ ਵਿੱਚ ਕੌਮੀ ਸੁਰੱਖਿਆ ਬਾਰੇ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਕਿਹਾ ਸੀ ਕਿ ਉਨ੍ਹਾਂ ਕਿਸਾਨਾਂ ਦੇ ਮੁੱਦੇ ‘ਤੇ ਗੱਲ ਕੀਤੀ ਤੇ ਖੇਤੀ ਕਾਨੂੰਨ ਰੱਦ ਕਰਨ ਤੇ ਐਮਐਸਪੀ ਜਾਰੀ ਰੱਖਣ ਦੀ ਮੰਗ ਰੱਖੀ ਸੀ।

ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਦੇ ਬਿਆਨ ਦੇਣ ਦੇ ਨਾਲ ਹੀ ਕਾਂਗਰਸ ਦੇ ਕੁਝ ਕੇਂਦਰੀ ਨੇਤਾ ਕੈਪਟਨ ਨਾਲ ਸੰਪਰਕ ਬਣਾਉਣ ਲੱਗ ਪਏ ਹਨ। ਉਂਜ ਬੁੱਧਵਾਰ ਨੂੰ ਕੇਂਦਰੀ ਨੇਤਾ ਕਪਿਲ ਸਿੱਬਲ (Kapil Sibal) ਨੇ ਸਿੱਧੂ ਦੇ ਰਵੱਈਏ ‘ਤੇ ਬਿਆਨ ਦਿੱਤਾ ਸੀ। ਇਸ ਤੋਂ ਇਲਾਵਾ ਸੰਸਦ ਮੈਂਬਰ ਮਨੀਸ਼ ਤਿਵਾੜੀ (Manish Tiwari) ਨੇ ਵੀ ਸਿੱਧੂ ਬਾਰੇ ਬਿਆਨ ਦਿੱਤਾ ਸੀ। ਉਂਜ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੰਸਦ ਮੈਂਬਰ ਗੁਰਜੀਤ ਔਜਲਾ (Gurjit Aujla) ਵੀ ਦਿਸਦੇ ਰਹੇ ਹਨ ਤੇ ਵੀਰਵਾਰ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਏਅਰਪੋਰਟ ‘ਤੇ ਪੁੱਜੇ ਤਾਂ ਸੰਸਦ ਮੈਂਬਰ ਮੁਹੰਮਦ ਸਦੀਕ (Mohammad Sadiqe) ਵੀ ਉਥੇ ਹੀ ਮੌਜੂਦ ਸੀ।

ਇਹ ਵੀ ਪੜ੍ਹੋ:ਸਿੱਧੂ - ਚੰਨੀ ਮੀਟਿੰਗ ਖ਼ਤਮ, ਹਾਈ ਕਮਾਨ ਬਣਾਏਗੀ ਕਮੇਟੀ

Last Updated : Sep 30, 2021, 10:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.