ETV Bharat / city

ਸਲਾਖਾਂ ਤੋੜ ਭੱਜੇ ਸਾਇਕਲ ਚੋਰ ਨੇ ਚੰਡੀਗੜ੍ਹ ਪੁਲਿਸ ਨੂੰ ਪਾਈਆਂ ਭਾਜੜਾਂ !

ਚੰਡੀਗੜ੍ਹ ਪੁਲਿਸ ਕਿੰਨੀ ਮੁਸਤੈਦ ਹੈ, ਇਸ ਦੀ ਮਿਸਾਲ ਸਾਹਮਣੇ ਆਈ ਹੈ। ਮੰਗਲਵਾਰ ਨੂੰ ਚੰਡੀਗੜ੍ਹ ਸੈਕਟਰ-39 ਦੀ ਪੁਲਿਸ ਦੀ ਗ੍ਰਿਫਤ ਵਿੱਚੋਂ ਸਾਇਕਲ ਚੋਰ (cycle thief Chandigarh) ਸਲਾਖਾਂ ਨੂੰ ਲੱਗੇ ਜਿੰਦਰੇ ਤੋੜ ਕੇ ਫਰਾਰ ਹੋ ਗਿਆ।

ਸਾਇਕਲ ਚੋਰ ਨੇ ਚੰਡੀਗੜ੍ਹ ਪੁਲਿਸ ਦੀਆਂ ਪਾਈਆਂ ਭਾਜੜਾਂ

author img

By

Published : Dec 8, 2021, 10:18 AM IST

ਚੰਡੀਗੜ੍ਹ: ਸੈਕਟਰ-39 ਥਾਣਾ ਪੁਲਿਸ ਨੇ ਇਕ ਸਾਈਕਲ ਚੋਰ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਸੀ। ਅਜਿਹੇ 'ਚ ਚੰਡੀਗੜ੍ਹ ਪੁਲਿਸ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਾਇਕਲ ਚੋਰ ਚੰਡੀਗੜ੍ਹ 'ਚ ਸਲਾਖਾਂ ਨੂੰ ਲੱਗੇ ਜਿੰਦਰੇ ਤੋੜ ਕੇ ਫਰਾਰ (cycle thief escaped in Chandigarh) ਹੋ ਗਿਆ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣੇ 'ਚ ਮੌਜੂਦ ਪੁਲਿਸ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸ ਦੇਈਏ ਕਿ ਚੋਰ ਮੋਹਾਲੀ ਦੇ ਬਲੌਂਗੀ ਦਾ ਰਹਿਣ ਵਾਲਾ ਸੀ। ਚੋਰ ਦਾ ਨਾਂ ਦਿਵੇਸ਼ ਸ਼ਰਮਾ ਦੱਸਿਆ ਜਾ ਰਿਹਾ ਹੈ। ਜਿਸ ਨੂੰ ਥਾਣਾ 39 ਦੀ ਪੁਲਿਸ ਨੇ ਸਾਇਕਲ ਚੋਰੀ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਸੀ ਅਤੇ ਮੁਲਜ਼ਮ ਪੁਲਿਸ ਰਿਮਾਂਡ ਉੱਤੇ ਚੱਲ ਰਿਹਾ ਸੀ।

ਮੰਗਲਵਾਰ ਦੇਰ ਰਾਤ ਦਿਵੇਸ਼ ਥਾਣੇ ਦੀਆਂ ਸਲਾਖਾਂ ਤੋੜ ਕੇ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਦਿਵੇਸ਼ ਥਾਣੇ ਦੀਆਂ ਸਲਾਖਾਂ ਤੋੜ ਕੇ ਫਰਾਰ ਹੋਇਆ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਮੰਗਲਵਾਰ ਰਾਤ ਨੂੰ ਥਾਣੇ ਦੀ ਪੁਲਿਸ ਕਿੰਨੀ ਕੁ ਮੁਸਤੈਦ ਸੀ ਅਤੇ ਥਾਣੇ ਦੇ ਬਾਹਰ ਖੜ੍ਹੇ ਸੰਤਰੀ ਅਤੇ ਰਾਤ ਦੀ ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀ ਕੀ ਕਰ ਰਹੇ ਸਨ। ਸਲਾਖਾਂ ਦੀ ਭੰਨ-ਤੋੜ ਕਰਕੇ ਕੈਦੀ ਮੌਕੇ ਤੋਂ ਭੱਜ ਗਿਆ ਅਤੇ ਥਾਣੇ ਵਿਚ ਕਿਸੇ ਨੂੰ ਇਸ ਭਿਨਕ ਤੱਕ ਨਹੀਂ ਲੱਗੀ।

ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਾਹਲ ਅਤੇ ਏਐਸਪੀ ਸ਼ਰੂਤੀ ਅਰੋੜਾ ਵੀ ਚੰਡੀਗੜ੍ਹ ਸੈਕਟਰ-39 ਥਾਣੇ ਵਿੱਚ ਪੁੱਜੇ ਅਤੇ ਥਾਣੇ ਦਾ ਦੌਰਾ ਕੀਤਾ ਅਤੇ ਜਾਇਜ਼ਾ ਲਿਆ। ਐਸਐਸਪੀ ਕੁਲਦੀਪ ਚਾਹਲ ਨੇ ਸਾਰੀਆਂ ਖੁਫੀਆ ਏਜੰਸੀਆਂ ਅਤੇ ਪੁਲਿਸ ਨੂੰ ਚੋਰ ਦੀ ਭਾਲ ਵਿੱਚ ਲਗਾ ਦਿੱਤਾ ਹੈ। ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਫੋਰੈਂਸਿਕ ਟੀਮ ਨੂੰ ਸੈਕਟਰ-39 ਥਾਣੇ ਬੁਲਾਇਆ ਗਿਆ ਜਿੱਥੋਂ ਸੈਂਪਲ ਵੀ ਲਏ ਗਏ। ਧਿਆਨ ਯੋਗ ਹੈ ਕਿ ਸੈਕਟਰ-39 ਥਾਣੇ ਤੋਂ ਫਰਾਰ ਹੋਇਆ ਇਹ ਅਪਰਾਧੀ ਮਾਮੂਲੀ ਸਾਇਕਲ ਚੋਰ ਹੈ ਪਰ ਜੇਕਰ ਉਸ ਦੀ ਥਾਂ ਕੋਈ ਬਦਨਾਮ ਮੁਲਜ਼ਮ ਜਾਂ ਗੈਂਗਸਟਰ ਆ ਗਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਇਸ ਦੇ ਨਾਲ ਹੀ ਪੁਲਿਸ ਚੋਰਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।਼

ਇਹ ਵੀ ਪੜ੍ਹੋ: ਸ਼ਖ਼ਸ ਦਾ ਬੇਰਹਿਮੀ ਨਾਲ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.