ਚੰਡੀਗੜ੍ਹ: ਯੂਟੀ ਟਰਾਂਸਪੋਰਟ ਵਿਭਾਗ ਸੋਮਵਾਰ 8 ਜੂਨ ਤੋਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀਆਂ ਲੰਮੇ ਰੂਟ ਵਾਲੀਆਂ ਬੱਸਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਬੱਸ ਸੇਵਾ ਸ਼ੁਰੂ ਕਰਨ ਲਈ ਹਰਿਆਣਾ ਸਰਕਾਰ ਤੋਂ ਸਹਿਮਤੀ ਮਿਲ ਗਈ ਹੈ ਅਤੇ ਸੋਮਵਾਰ ਤੱਕ ਪੰਜਾਬ ਸਰਕਾਰ ਤੋਂ ਵੀ ਸਹਿਮਤੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਪੰਜਾਬ ਦੇ ਨਾਲ-ਨਾਲ ਦਿੱਲੀ ਅਤੇ ਹਿਮਾਚਨ ਪ੍ਰਦੇਸ਼ ਵੱਲੋਂ ਵੀ ਮਨਜ਼ੂਰੀ ਆਉਣੀ ਬਾਕੀ ਹੈ।
ਜਾਣਕਾਰੀ ਮੁਤਾਬਕ ਸ਼ੁਰੂਆਤ ਵਿੱਚ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 50 ਫ਼ੀਸਦੀ ਰੂਟਾਂ 'ਤੇ 50 ਫ਼ੀਸਦੀ ਸਮਰੱਥਾ ਨਾਲ ਹੀ ਬੱਸਾਂ ਚਲਾਈਆਂ ਜਾਣਦੀਆਂ। ਵਿਭਾਗ ਵੱਲੋਂ ਇਨ੍ਹਾਂ ਰੂਟਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ।
ਸ਼ੁਰੂਆਤ ਵਿੱਚ ਬੱਸਾਂ ਸਿਰਫ਼ ਸੈਕਟਰ 43 ਸਥਿਤ ਬੱਸ ਅੱਡੇ ਤੋਂ ਹੀ ਚਲਾਈਆਂ ਜਾਣਗੀਆਂ। ਸਫ਼ਰ ਤੋਂ ਪਹਿਲਾਂ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਹੋਵੇਗੀ ਅਤੇ ਯਾਤਰਾ ਦੀ ਸ਼ੁਰੂਆਤ ਅਤੇ ਅੰਤ ਵਿੱਚ ਬੱਸ ਨੂੰ ਸੈਨੇਟਾਈਜ਼ ਕੀਤਾ ਜਾਵੇਗਾ।