ਚੰਡੀਗੜ੍ਹ: ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 54 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2515 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 373 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 50 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ 54 ਨਵੇਂ ਮਾਮਲਿਆਂ ਵਿੱਚੋਂ 10 ਲੁਧਿਆਣਾ, 6 ਅੰਮ੍ਰਿਤਸਰ, 4 ਫ਼ਤਿਹਗੜ੍ਹ ਸਾਹਿਬ, 1 ਬਠਿੰਡਾ, 1 ਮੋਗਾ, 5 ਪਠਾਨਕੋਟ, 2 ਫ਼ਰੀਦਕੋਟ, 1 ਬਰਨਾਲਾ, 2 ਮਾਨਸਾ, 1 ਫ਼ਾਜ਼ਿਲਕਾ ਅਤੇ 1 ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ।
ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 2515 ਮਰੀਜ਼ਾਂ ਵਿੱਚੋਂ 2092 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 373 ਐਕਟਿਵ ਮਾਮਲੇ ਹਨ।