ETV Bharat / city

ਚੰਡੀਗੜ੍ਹ 'ਚ ਕੋਰੋਨਾ ਪੀੜਤਾਂ ਦੀ ਗਿਣਤੀ 7000 ਤੋਂ ਪਾਰ

author img

By

Published : Sep 12, 2020, 7:44 AM IST

ਚੰਡੀਗੜ੍ਹ 'ਚ ਕੋਰੋਨਾ ਪੀੜਤਾਂ ਦੀ ਗਿਣਤੀ 7000 ਤੋਂ ਪਾਰ ਪਹੁੰਚ ਗਈ ਹੈ ਅਤੇ ਮੌਤਾਂ ਦਾ ਆਂਕੜਾ ਵੱਧ ਕੇ 83 ਹੋ ਗਿਆ ਹੈ।

ਫ਼ੋਟੋ।
ਫ਼ੋਟੋ।

ਚੰਡੀਗੜ੍ਹ: ਸਿਟੀ ਬਿਊਟੀਫੁਲ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਚੰਡੀਗੜ੍ਹ ਦੇ ਵਿੱਚ ਇੱਕ ਦਿਨ ਵਿੱਚ 300 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਿਸ ਦੇ ਨਾਲ ਪੀੜਤਾਂ ਦੀ ਕੁੱਲ ਗਿਣਤੀ 7000 ਤੋਂ ਪਾਰ ਪਹੁੰਚ ਗਈ ਹੈ।

ਚੰਡੀਗੜ੍ਹ ਵਿੱਚ ਇੱਕ ਦਿਨ ਵਿੱਚ ਤਿੰਨ ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ ਜਿਸ ਤੋਂ ਬਾਅਦ ਮੌਤਾਂ ਦਾ ਆਂਕੜਾ ਵੱਧ ਕੇ 83 ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਦੇ ਵਿੱਚ ਅਨਲੌਕ 4.0 ਦੇ ਤਹਿਤ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ।

ਵੇਖੋ ਵੀਡੀਓ

ਇਸ ਢਿੱਲ ਤੋਂ ਬਾਅਦ ਚੰਡੀਗੜ੍ਹ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ ਇਸ ਕਰਕੇ ਪ੍ਰਸ਼ਾਸਨ ਨੇ ਪੀਜੀਆਈ ਦੇ ਇਨਫੋਸਿਸ ਧਰਮਸ਼ਾਲਾ ਨੂੰ ਵੀ 200 ਬੈੱਡ ਵਾਲੇ ਕੋਰੋਨਾ ਕੇਅਰ ਸੈਂਟਰ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਹੋਰ ਥਾਵਾਂ 'ਤੇ ਵੀ ਕੋਰੋਨਾ ਕੇਅਰ ਸੈਂਟਰ ਬਣਾਏ ਜਾਣ ਦਾ ਕੰਮ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.