ਚੰਡੀਗੜ੍ਹ : ਪੰਜਾਬ ਪੁਲਿਸ ਦੇ 8 ਜਨਵਰੀ ਨੂੰ ਬਦਲੇ ਗਏ 47 ਡੀ.ਐਸ.ਪੀਜ਼ ਦੇ ਤਬਾਦਲਿਆਂ ਸੰਬੰਧੀ ਹੁਕਮਾਂ ’ਤੇ ਸਾਬਕਾ ਡੀ.ਜੀ.ਪੀ. ਸਿਧਾਰਥ ਚੱਟੋਪਾਧਿਆਏ ਦੇ ਦਸਤਖ਼ਤ ਸਨ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਆ ਰਹੀ ਹੈ ਕਿ ਇਹ ਦਸਤਖ਼ਤ ਚੱਟੋਪਾਧਿਆਏ ਦੇ ਨਹੀਂ ਹਨ।
ਦੱਸ ਦਈਏ ਕਿ 8 ਜਨਵਰੀ ਨੂੰ ਹੀ ਚੱਟੋਪਾਧਿਆਏ ਨੂੰ ਲਾਂਭੇ ਕਰਦਿਆਂ ਪੰਜਾਬ ਸਰਕਾਰ ਨੇ ਯੂ.ਪੀ.ਐਸ.ਸੀ. ਵੱਲੋਂ ਭੇਜੇ ਗਏ ਪੈਨਲ ਵਿੱਚ ਵੀ.ਕੇ. ਭਾਵਰਾ ਨੂੰ ਪੰਜਾਬ ਦਾ ਨਵਾਂ ਡੀ.ਜੀ.ਪੀ.ਨਿਯੁਕਤ ਕੀਤਾ ਸੀ।
ਇਸ ਦੇ ਨਾਲ ਹੀ ਅੱਠ ਦਸੰਬਰ ਨੂੰ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕੀਤਾ ਗਿਆ ਅਤੇ ਚੋਣ ਜ਼ਾਬਤਾ ਹੋਂਦ ਵਿੱਚ ਆ ਜਾਣ ਤੋਂ ਥੋੜ੍ਹਾ ਹੀ ਸਮਾਂ ਪਹਿਲਾਂ ਇਹ 47 ਡੀ.ਐਸ.ਪੀਜ਼ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਗਏ ਸਨ।
ਖ਼ਬਰਾਂ ਮੁਤਾਬਿਕ ਸਾਬਕਾ ਡੀ.ਜੀ.ਪੀ ਸਿਧਾਰਥ ਚੱਟੋਪਾਧਿਆਏ ਨੇ ਇਹ ਕਿਹਾ ਹੈ ਕਿ ਇਹਨਾਂ ਹੁਕਮਾਂ ’ਤੇ ਉਨ੍ਹਾਂ ਦੇ ਦਸਤਖ਼ਤ ਨਹੀਂ ਹਨ ਅਤੇ ਹੁਕਮਾਂ ’ਤੇ ਕੀਤੇ ਗਏ ਦਸਤਖ਼ਤ ਫ਼ਰਜ਼ੀ ਹਨ।
ਇਹ ਵੀ ਪੜ੍ਹੋ : ਸੂਲੀ ਡੀਲ 'ਤੇ ਹਿੰਦੂ ਵਿਰੋਧੀ ਕੁੜੀਆਂ ਦੀ ਲੱਗਦੀ ਸੀ ਬੋਲੀ, ਟਵਿਟਰ 'ਤੇ ਹੁੰਦੀ ਸੀ ਭਾਲ
ਇਸ ਪੂਰੇ ਮਾਮਲੇ ਨਾਲ ਸਰਕਾਰ ਅਤੇ ਪੁਲਿਸ ਵਿਭਾਗ ਵਿੱਚ ਹਲਚਲ ਅਤੇ ਸਨਸਨੀ ਪੈਦਾ ਹੋ ਗਈ ਹੈ ਕਿਉਂਕਿ ਚੋਣ ਣਾਬਤੇ ਤੋਂ ਕੁਝ ਸਮਾਂ ਪਹਿਲਾਂ ਕੱਢੇ ਗਏ ਇਨ੍ਹਾਂ ਹੁਕਮਾਂ ’ਤੇ ਹੋਏ ਡੀ.ਜੀ.ਪੀ. ਦੇ ਦਸਤਖ਼ਤਾਂ ’ਤੇ ਹੀ ਸਵਾਲ ਉੱਠ ਰਿਹਾ ਹੈ।
ਇਸ ਦੇ ਨਾਲ ਹੀ ਇਸ ਪੂਰੇ ਮਾਮਲੇ 'ਚ ਅਜੇ ਤੱਕ ਸਰਕਾਰ ਜਾਂ ਪੁਲਿਸ ਵਿਭਾਗ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਈ.ਟੀ.ਵੀ ਭਾਰਤ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ।
ਇਹ ਵੀ ਪੜ੍ਹੋ : ਇਸ ਪਿੰਡ ਦੇ ਸਰਪੰਚ ਨੇ ਪੰਜਾਬ ਸਰਕਾਰ ਦੀ ਮਦਦ ਬਿਨਾਂ ਵੇਖੋ ਕਿਵੇਂ ਬਦਲੀ ਪਿੰਡ ਦੀ ਨੁਹਾਰ ?