ETV Bharat / city

‘ਉਦਘਾਟਨਾਂ ਦੀ ਥਾਂ ਆਕਸੀਜਨ ਤੇ ਆਕਸੀਮੀਟਰ ਵੱਲ ਧਿਆਨ ਦੇਵੇ ਸਰਕਾਰ’

author img

By

Published : May 1, 2021, 4:05 PM IST

ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੀ ਦਸਤਕ ’ਤੇ ਕਾਂਗਰਸ ਬਹਾਨਾ ਲਾਉਂਦੀ ਨਜ਼ਰ ਆ ਰਹੀ ਸੀ ਕਿ ਉਨ੍ਹਾਂ ਨੂੰ ਤਿਆਰੀਆਂ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਹੁਣ ਤੱਕ ਤਿਆਰੀਆਂ ਕਿਉਂ ਨਹੀਂ ਕਰ ਸਕੀ ਆਖਿਰ ਕਿਉਂ ਨਹੀਂ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ ?

‘ਉਦਘਾਟਨ ਸਾਮਰੋਹ ਦੀ ਥਾਂ ਆਕਸੀਜਨ 'ਤੇ ਆਕਸੀਮੀਟਰ ਵੱਲ ਧਿਆਨ ਦਵੇਂ ਕਾਂਗਰਸ’

ਚੰਡੀਗੜ੍ਹ: ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਾਂਗਰਸ ਸਰਕਾਰ ’ਤੇ ਨਿਸ਼ਾਨਾਂ ਸਾਧਦੇ ਕਿਹਾ ਕਿ ਸੂਬਾ ਸਰਕਾਰ ਦਾ ਸਿਹਤ ਵਿਭਾਗ ਬੁਰ੍ਹੇ ਤਰੀਕੇ ਨਾਲ ਫੇਲ੍ਹ ਹੋ ਚੁੱਕਿਆ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦਾ ਸੰਕਟ ਜਿੱਥੇ ਸਿਰ ’ਤੇ ਮੰਡਰਾ ਰਿਹਾ ਹੈ ਤਾਂ ਅਜਿਹੇ ਸਮੇਂ ਵਿੱਚ ਪੰਜਾਬ ਸਰਕਾਰ ਨੇ ਠੀਕ ਹੋ ਚੁੱਕੇ ਮਰੀਜ਼ਾਂ ਤੋਂ ਆਕਸੀਮੀਟਰ ਵਾਪਿਸ ਦੇਣ ਦੀ ਗੁਹਾਰ ਲਗਾਈ ਹੈ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੀ ਦਸਤਕ ’ਤੇ ਕਾਂਗਰਸ ਬਹਾਨਾ ਲਾਉਂਦੀ ਨਜ਼ਰ ਆ ਰਹੀ ਸੀ ਕਿ ਉਨ੍ਹਾਂ ਨੂੰ ਤਿਆਰੀਆਂ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਹੁਣ ਤੱਕ ਤਿਆਰੀਆਂ ਕਿਉਂ ਨਹੀਂ ਕਰ ਸਕੀ ਆਖਿਰ ਕਿਉਂ ਨਹੀਂ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ?

ਇਹ ਵੀ ਪੜੋ: ਵੱਡੀ ਲਾਪਰਵਾਹੀ! ਹੈਦਰਾਬਾਦ ਤੋਂ ਪੰਜਾਬ ਆ ਰਹੇ ਵੈਕਸੀਨ ਦੇ ਕੰਟੇਨਰ ਨੂੰ ਡਰਾਈਵਰ ਵਿਚਾਲੇ ਛੱਡ ਹੋਇਆ ਫਰਾਰਚੰਦੂਮਾਜਰਾ ਨੇ ਕਾਂਗਰਸ ਸਰਕਾਰ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਜੇਕਰ ਸਰਕਾਰ ਜਾਗਦੀ ਹੁੰਦੀ ਤਾਂ ਸੂਬੇ ਵਿੱਚ ਆਕਸੀਜਨ ਪਲਾਂਟ ਲਗਵਾ ਚੁੱਕੀ ਹੁੰਦੀ ਪਰ ਅੱਜ ਹਾਲਾਤ ਇਹ ਹਨ ਨਾ ਤਾਂ ਸੂਬੇ ਵਿੱਚ ਆਕਸੀਜਨ ਹੈ ਅਤੇ ਨਾ ਹੀ ਦਵਾਈਆਂ ਮਿਲ ਰਹੀਆਂ ਹਨ। ਹੁਣ ਸਰਕਾਰ ਨੂੰ ਠੀਕ ਹੋ ਚੁੱਕੇ ਮਰੀਜ਼ਾਂ ਕੋਲੋਂ ਆਕਸੀਮੀਟਰ ਵਾਪਸ ਲੈਣੇ ਪੈ ਰਹੇ ਹਨ। ਇਸ ਤੋਂ ਵੱਡੀ ਬੇਸ਼ਰਮੀ ਦੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਜਦ ਕਿ ਸਿਹਤ ਮੰਤਰੀ ਗਲੀਆਂ ਨਾਲੀਆਂ ਦੇ ਉਦਘਾਟਨ ਕਰਦੇ ਰਹੇ ਪਰ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਦੀ ਦੂਸਰੀ ਵੇਵ ਦਾ ਕੋਈ ਫ਼ਿਕਰ ਨਹੀਂ ਸੀ।

ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਸਿਹਤ ਸਹੂਲਤਾਂ ਦੀ ਜਾਣਕਾਰੀ ਹੈ ਉਸ ਨੂੰ ਸਿਹਤ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਸੂਬੇ ਵਿੱਚ ਕਿਸੇ ਵੀ ਨਿਜੀ ਹਸਪਤਾਲ ਵਿੱਚ ਬੈੱਡ ਤੱਕ ਨਹੀਂ ਮਿਲ ਰਹੇ ਹਨ ਜਦਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਨਿਜੀ ਹਸਪਤਾਲਾਂ ਨੂੰ ਟੇਕਓਵਰ ਕਰ ਉਨ੍ਹਾਂ ਨੂੰ ਬਣਦਾ ਖਰਚਾ ਦੇ ਦਿੱਤਾ ਜਾਵੇ ਅਤੇ ਮਰੀਜ਼ਾਂ ਦੀ ਜਾਨ ਬਚਾਈ ਜਾਵੇ।

ਇਹ ਵੀ ਪੜੋ: ਸ਼ੂਟਰ ਦਾਦੀ ਨੂੰ ਵਿਲੱਖਣ ਢੰਗ ਨਾਲ ਸ਼ਰਧਾਂਜਲੀ ਕੀਤੀ ਭੇਟ

ETV Bharat Logo

Copyright © 2024 Ushodaya Enterprises Pvt. Ltd., All Rights Reserved.