ETV Bharat / city

ਜਗਦੀਸ਼ ਟਾਇਟਲਰ ਨੂੰ ਲੈ ਕੇ ਵਿਵਾਦਾਂ ‘ਚ ਕਾਂਗਰਸ, ਵਿਰੋਧੀਆਂ ਨੇ ਚੁੱਕੇ ਵੱਡੇ ਸਵਾਲ - ਭਾਜਪਾ ਆਗੂ

ਸਿੱਖ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਇਟਲਰ (Jagdish Tytler) ਨੂੰ ਕਾਂਗਰਸ ਵੱਲੋਂ ਆਪਣੀ ਕਾਰਜਕਾਰਨੀ ਕਮੇਟੀ (Executive committee) ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਨੂੰ ਲੈਕੇ ਸੂਬੇ ਦੀਆਂ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਵੱਲੋਂ ਕਾਂਗਰਸ ਉੱਪਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਜਗਦੀਸ਼ ਟਾਇਟਲਰ ਨੂੰ ਲੈ ਕੇ ਵਿਵਾਦਾਂ ‘ਚ ਕਾਂਗਰਸ

author img

By

Published : Oct 29, 2021, 7:30 PM IST

Updated : Oct 29, 2021, 9:28 PM IST

ਚੰਡੀਗੜ੍ਹ: ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਇਟਰਲ (Jagdish Tytler) ਨੂੰ ਲੈਕੇ ਕਾਂਗਰਸ ਇੱਕ ਵਾਰ ਫੇਰ ਵਿਵਾਦਾਂ ਦੇ ਵਿੱਚ ਆ ਗਈ ਹੈ। ਦਰਅਸਲ ਕਾਂਗਰਸ ਦੇ ਵੱਲੋਂ ਆਪਣੀ ਕਾਰਜਕਾਰਨੀ ਕਮੇਟੀ (Executive committee) ਦੇ ਵਿੱਚ ਜਗਦੀਸ਼ ਟਾਇਟਲਰ (Jagdish Tytler) ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਕਾਂਗਰਸ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਭਖ ਚੁੱਕੀ ਹੈ। ਸਿੱਖ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਸੂਬੇ ਸਰਕਾਰ ਅਤੇ ਕਾਂਗਰਸ ਹਾਈਕਮਾਨ ਦੇ ਉੱਪਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਜਗਦੀਸ਼ ਟਾਇਟਲਰ ਨੂੰ ਲੈ ਕੇ ਵਿਵਾਦਾਂ ‘ਚ ਕਾਂਗਰਸ

ਕਾਂਗਰਸ ‘ਤੇ ਭੜਕੇ ਮਨਜਿੰਦਰ ਸਿਰਸਾ

ਇਸ ਮਸਲੇ ਨੂੰ ਲੈਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਦੇ ਵੱਲੋਂ ਕਾਂਗਰਸ ਹਾਈਕਮਾਨ ਅਤੇ ਪੰਜਾਬ ਸਰਕਾਰ ਉੱਪਰ ਸਵਾਲ ਖੜ੍ਹੇ ਕੀਤੇ ਗਏ ਹਨ। ਸਿਰਨਾ ਨੇ ਇਲਜ਼ਾਮ ਲਗਾਇਆ ਹੈ ਕਿ ਕਾਂਗਰਸ ਜਗਦੀਸ਼ ਟਾਇਟਲਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਸਲੇ ਨੂੰ ਲੈਕੇ ਸਿਰਸਾ ਵੱਲੋਂ ਪ੍ਰਿਯੰਕਾ ਗਾਂਧੀ ਉੱਪਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਵੱਲੋਂ ਕੁਲਦੀਪ ਸੈਂਗਰ ਦੇ ਮਾਮਲੇ ਵਿੱਚ ਕਿਹਾ ਸੀ ਕਿ ਜਦੋਂ ਕਿਸੇ ਕਾਤਲ ਨੂੰ ਰਾਜਨੀਤਿਕ ਸਹਿ ਦਿੱਤੀ ਜਾਂਦੀ ਹੈ ਤਾਂ ਪੀੜਤ ਨੂੰ ਇਨਸਾਫ ਮਿਲਣ ਦੇ ਵਿੱਚ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਦੇ ਵੱਲੋਂ ਟਾਇਟਲਰ ਨੂੰ ਕਾਂਗਰਸ ਕਾਰਜਕਾਰਨੀ ਦੇ ਵਿੱਚ ਸ਼ਾਮਿਲ ਕਰਕੇ ਵੀ ਅਜਿਹਾ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਾਇਟਲਰ ਦੇ ਨਾਲ ਨਾਲ ਉਹ ਗਾਂਧੀ ਪਰਿਵਾਰ ਖਿਲਾਫ਼ ਵੀ ਲੜਾਈ ਲੜਨਗੇ। ਇਸ ਮੌਕੇ ਉਨ੍ਹਾ ਨਵਜੋਤ ਸਿੰਘ ਸਿੱਧੂ ਵੱਲੋਂ ਧਾਰੀ ਚੁੱਪੀ ਨੂੰ ਲੈਕੇ ਵੀ ਉਨ੍ਹਾਂ ਸਵਾਲ ਚੁੱਕੇ ਹਨ।

ਟਾਇਟਲਰ ਨੂੰ ਲੈਕੇ ਸੂਬੇ ‘ਚ ਸਿਆਸਤ ਭਖੀ

ਓਧਰ ਇਸ ਮਸਲੇ ਨੂੰ ਲੈਕੇ ਸੂਬੇ ਦੇ ਵਿੱਚ ਸਿਆਸਤ ਵੀ ਭਖ ਚੁੱਕੀ ਹੈ। ਆਮ ਆਦਮੀ ਪਾਰਟੀ ਅਤੇ ਭਾਜਪਾ ਵੱਲੋਂ ਸੂਬੇ ਦੀ ਕਾਂਗਰਸ ਅਤੇ ਗਾਂਧੀ ਪਰਿਵਾਰ ਉੱਪਰ ਸਵਾਲ ਚੁੱਕੇ ਗਏ ਹਨ।

ਭਗਵੰਤ ਮਾਨ ਦਾ ਕਾਂਗਰਸ ਤੇ ਵਾਰ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ (Bhagwant Mann) ਦੇ ਵੱਲੋਂ ਕਾਂਗਰਸ ਪਾਰਟੀ ਦੇ ਉੱਪਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹਾ ਵਾਰ ਵਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦੇ ਜ਼ਖਮਾਂ ਉੱਪਰ ਮੱਲ੍ਹਮ ਲਗਾਉਣ ਦੀ ਬਜਾਇ ਕਾਂਗਰਸ ਵੱਲੋਂ ਉਨ੍ਹਾਂ ਦੇ ਜ਼ਖਮਾਂ ਉੱਪਰ ਨਮਕ ਛਿੜਕਿਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਆਪਰੇਸ਼ਨ ਬਲੂ ਸਟਾਰ, ਸਿੱਖ ਦੰਗਿਆਂ ਤੋਂ ਕੁਝ ਨਹੀਂ ਸਿੱਖਿਆ ਹੈ। ਭਗਵੰਤ ਮਾਨ ਨੇ ਕਾਂਗਰਸ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਜ਼ੁਬਾਨੀ ਮੁਆਫੀ ਮੰਗਣ ਦੀ ਬਜਾਇ ਪੀੜਤਾਂ ਦੇ ਜ਼ਖਮਾਂ ‘ਤੇ ਮੱਲ੍ਹਮ ਲਗਾਉਣੀ ਚਾਹੀਦੀ ਹੈ।

ਸਿੱਧੂ ਤੇ ਚੰਨੀ ਕਰਨ ਸਟੈਂਡ ਸਪੱਸ਼ਟ-ਭਾਜਪਾ ਆਗੂ

ਇਸਦੇ ਨਾਲ ਹੀ ਭਾਜਪਾ ਵੱਲੋਂ ਵੀ ਇਸ ਮਸਲੇ ਨੂੰ ਲੈਕੇ ਕਾਂਗਰਸ ਉੱਪਰ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ 1984 ਦੇ ਸਿੱਖ ਦੰਗਿਆਂ ਦਾ ਮੁੱਖ ਮੁਲਜ਼ਮ ਰਿਹਾ ਹੈ ਅਤੇ ਕਾਂਗਰਸ ਨੇ ਉਸ ਨੂੰ ਆਪਣੀ ਕਾਰਜਕਾਰਨੀ ਕਮੇਟੀ 'ਚ ਸ਼ਾਮਿਲ ਕਰਕੇ ਲੋਕਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਪੀ.ਐੱਮ ਮੋਦੀ ਦੀ ਅਗਵਾਈ 'ਚ 1984 ਦੇ ਦੰਗਾ ਪੀੜਤਾਂ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਗਿਆ ਸੀ। ਉਨ੍ਹਾਂ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਤੋਂ ਵੀ ਇਸ ਮਸਲੇ ਤੇ ਸਟੈਂਡ ਸਪੱਸ਼ਟ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਉਹ ਇਸ ਮਸਲੇ ਨੂੰ ਲੈਕੇ ਸੋਨੀਆ ਗਾਂਧੀ ਤੋਂ ਦਬਾਅ ਬਣਾਉਣ ਤੇ ਅਜਿਹੇ ਚਿਹਰਿਆਂ ਨੂੰ ਬਾਹਰ ਕੀਤੀ ਜਾਵੇ ਨਹੀਂ ਫਿਰ ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣ।

ਲੋਕ ਕਾਂਗਰਸ ਨੂੰ ਚੋਣਾਂ ‘ਚ ਦੇਣਗੇ ਜਵਾਬ-ਰਾਘਵ ਚੱਢਾ

ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਨੇ ਰਾਘਵ ਚੱਢਾ ਨਾ ਹੋਣ 'ਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਇਟਲਰ 'ਤੇ ਕਈ ਬੇਕਸੂਰ ਸਿੱਖਾਂ ਦੇ ਕਤਲ ਦਾ ਦੋਸ਼ ਹੈ। ਅਜਿਹੇ 'ਚ ਕਾਂਗਰਸ ਨੇ ਉਨ੍ਹਾਂ ਨੂੰ ਆਪਣੀ ਕਾਰਜਕਾਰਨੀ 'ਚ ਸ਼ਾਮਿਲ ਕਰਕੇ ਗਲਤ ਕੰਮ ਕੀਤਾ ਹੈ। ਇਸ ਦਾ ਜਵਾਬ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਦੇਣਗੇ।

ਇਹ ਵੀ ਪੜ੍ਹੋ: ਆਖ਼ਰ ਕਿਸਾਨਾਂ ਨੂੰ ਲੈ ਕੇ ਕਿਵੇਂ ਕਰਨਗੇ ਕੈਪਟਨ ਆਪਣਾ ਬੇੜਾ ਪਾਰ

Last Updated : Oct 29, 2021, 9:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.