ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਸਰਕਾਰ ਦਾ ਆਖਰੀ ਬਜਟ ਪੇਸ਼ ਕਰਨਗੇ।
ਬਜਟ ਤੋਂ ਆਮ ਆਦਮੀ ਪਾਰਟੀ ਨੂੰ ਕਿਸ ਤਰੀਕੇ ਦੀਆਂ ਉਮੀਦਾਂ ਹਨ ਇਸ ਨੂੰ ਲੈ ਕੇ ਈਟੀਵੀ ਭਾਰਤ ਉੱਤੇ ਬੋਲਦਿਆਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਸਿਰਫ ਲੋਕਾਂ ਨੂੰ ਝੂਠੇ ਲਾਰੇ ਲਾ ਰਹੇ ਹਨ ਅਤੇ ਕਿਸਾਨਾਂ ਨੂੰ ਵੀ ਵੱਡਾ ਧੋਖਾ ਕੈਪਟਨ ਸਰਕਾਰ ਨੇ ਦਿੱਤਾ ਹੈ। ਪਿਛਲੇ ਸਾਲ ਪੇਸ਼ ਕੀਤੇ ਗਏ ਬਜਟ ਵਿੱਚ ਦੋ ਹਜ਼ਾਰ ਕਰੋੜ ਲੋਨ ਕਰਜ਼ ਮੁਆਫੀ ਕਿਸਾਨਾਂ ਲਈ ਰੱਖਿਆ ਗਿਆ ਸੀ ਜਦਕਿ ਹਕੀਕਤ ਵਿੱਚ ਜ਼ਿਆਦਾਤਰ ਕਿਸਾਨਾਂ ਦੇ ਲੋਨ ਕਰਜ਼ ਮੁਆਫ ਨਹੀਂ ਕੀਤੇ ਗਏ।
ਇਹ ਵੀ ਪੜ੍ਹੋ:ਕਰੌਲੀ 'ਚ ਅੱਜ ਕਿਸਾਨ ਸਭਾ ਦਾ ਆਯੋਜਨ, ਰਾਕੇਸ਼ ਟਿਕੈਤ ਕਰਨਗੇ ਸ਼ਿਰਕਤ
ਇਸ ਤੋਂ ਇਲਾਵਾ 17.44 ਕਰੋੜ ਰੁਪਏ ਦਲਿਤਾਂ ਦੇ ਲੋਨ ਮੁਆਫੀ ਲਈ ਰੱਖ ਦਿੱਤਾ ਗਿਆ ਪਰ ਨਾ ਤਾਂ 2000 ਕਰੋੜ ਰੁਪਏ ਵਿੱਚੋਂ ਇੱਕ ਰੁਪਿਆ ਵੀ ਖ਼ਰਚ ਕੀਤਾ ਗਿਆ ਅਤੇ ਨਾ ਹੀ ਦਲਿਤਾਂ ਲਈ ਰੱਖੇ ਲੋਨ ਮੁਆਫੀ ਦੇ ਕਰੋੜਾਂ ਰੁਪਇਆਂ ਵਿੱਚੋਂ ਇੱਕ ਰੁਪਿਆ ਕਿਸੇ ਲਈ ਮੁਆਫ਼ ਨਹੀਂ ਕੀਤਾ। ਕਾਂਗਰਸ ਸਰਕਾਰ ਸਿਰਫ਼ ਕੋਰੋਨਾ ਮਹਾਂਮਾਰੀ ਦਾ ਬਹਾਨਾ ਲਗਾ ਕੇ ਕਿਸੇ ਵੀ ਕਿਸਾਨ ਦੇ ਖਾਤੇ ਵਿੱਚ ਪੈਸੇ ਨਹੀਂ ਪਾਏ ਗਏ ਜਦ ਕਿ ਈਮੇਲ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰਨ ਸਣੇ ਬੈਂਕਾਂ ਰਾਹੀਂ ਕਿਸਾਨਾਂ ਜਾਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪੈਸੇ ਪਾਏ ਜਾ ਸਕਦੇ ਸੀ ਪਰ ਕਾਂਗਰਸ ਸਰਕਾਰ ਨੇ ਅਜਿਹਾ ਨਹੀਂ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ 2017 ਤੋਂ ਲੈ ਕੇ ਹੁਣ ਤਕ ਕੋਈ ਵੀ ਵਾਅਦਾ ਜਨਤਾ ਨਾਲ ਪੂਰਾ ਨਹੀਂ ਕੀਤਾ ਸਿਰਫ ਬਜਟ ਪੇਸ਼ ਕਰਨ ਤੋਂ ਬਾਅਦ ਮੀਡੀਆ ਦੀਆਂ ਸੁਰਖੀਆਂ ਹਾਸਲ ਕਰ ਗਾਇਬ ਹੋ ਜਾਂਦੇ ਹਨ।