ਚੰਡੀਗੜ੍ਹ: ਕੁਵੰਰ ਵਿਜੇ ਪ੍ਰਤਾਪ ਸਿੰਘ ਨੂੰ ਬੇਅਦਬੀ ਮਾਮਲੇ ਦੀ ਜਾਂਚ ਤੋਂ ਵੱਖ ਕਰਨ ਤੋਂ ਬਾਅਦ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਜਿਸ ਕਾਰਨ ਵਿਰੋਧੀਆਂ ਵੱਲੋਂ ਸਰਕਾਰ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਉਥੇ ਹੀ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਾਂਗਰਸ ਸਰਕਾਰ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਖੁਸ਼ੀਆਂ ਮਨਾ ਰਿਹਾ ਹੈ, ਜਦਕਿ ਉਹਨਾਂ ਦੀ ਸਰਕਾਰ ਸਮੇਂ ਬੇਅਦਬੀਆਂ ਹੋਇਆ ਸਨ। ਉਹਨਾਂ ਨੇ ਕਿਹਾ ਕਿ ਕੈਪਟਨ ਨੇ ਕੋਈ ਕਾਰਵਾਈ ਨਾ ਕਰਨਾ ਰਲੇ ਹੋਣ ’ਤੇ ਪੱਕੀ ਮੋਹਰ ਲਗਾ ਦਿੱਤੀ ਹੈ।
ਇਹ ਵੀ ਪੜੋ: ਕੋਰੋਨਾ ਨੇ ਪ੍ਰੋਫੈਸਰ ਵੇਚਣ ਲਾਏ ਸਬਜ਼ੀਆਂ, ਵੀਡੀਓ ਵਾਇਰਲ
ਉਹਨਾਂ ਨੇ ਕਿਹਾ ਕਿ ਇਹ ਦੋਵੇਂ ਸਿਆਸੀ ਪਰਿਵਾਰ ਪੰਜਾਬ ਦੀ ਆਰਥਿਕ ਸਥਿਤੀ ਸਣੇ ਸੂਬੇ ਨੂੰ ਤਬਾਹ ਕਰ ਰਹੀਆਂ ਹਨ ਜਿਸਦਾ ਜਵਾਬ ਜਨਤਾ 2022 ਦੀ ਵਿਧਾਨ ਸਭਾ ਚੋਣਾਂ ’ਚ ਦਵੇਗੀ। ਉਥੇ ਹੀ ਲਗਾਤਾਰ ਆਪਣੀ ਹੀ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨਵਜੋਤ ਸਿੱਧੂ ਨੇ ਆਪਣੀ ਫੇਸਬੁੱਕ ਤੇ ਪੋਸਟ ਪਾ ਲਿਖਿਆ ਕੀ ਅਦਾਲਤੀ ਨਿਰਣੇ ਦਾ ਅਰਥ ਇਹ ਨਹੀਂ ਕਿ ਬਾਦਲਾਂ ਵਿਰੁੱਧ ਕੋਈ ਸਬੂਤ ਨਹੀਂ ਹੈ। ਇਸ ਦਾ ਮਤਲਬ ਕੇਵਲ ਏਨਾ ਹੈ ਕਿ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ, ਕਿਉਂ ? ਇਹ ਰਾਹਤ ਬਾਦਲਾਂ ਲਈ ਸਿਰਫ਼ ਉਦੋਂ ਤੱਕ ਹੀ ਹੈ ਜਦ ਤੱਕ ਇੱਕ ਨਿਰਪੱਖ ਜਾਂਚ ਇਨ੍ਹਾਂ ਨੂੰ ਬਣਦੀ ਸਜ਼ਾ ਤੱਕ ਨਹੀਂ ਲੈ ਜਾਂਦੀ, ਅਜੇ ਖ਼ਲਾਸੀ ਨਹੀਂ ਹੋਈ, ਸਿਰਫ਼ ਕੁੱਝ ਸਮਾਂ ਹੋਰ ਮਿਲਿਆ ਹੈ ਬਸ, ਆਓ ਇਨਸਾਫ਼ ਖ਼ਾਤਰ ਲੜੀਏ।
ਇਹ ਵੀ ਪੜੋ: ਮਨੁੱਖਤਾ ਦੀ ਸੱਚੀ ਸੇਵਾ, ਇਸ ਸਖਸ਼ ਨੇ ਸੇਲ 'ਤੇ ਲਾਈ ਆਪਣੀ ਕਾਰ