ਚੰਡੀਗੜ੍ਹ: ਪੰਜਾਬ 'ਚ ਕਹਿਰ ਦੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਜਿਸ ਦੇ ਨਾਲ ਹੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (Punjab State Electricity Corporation Limited) (ਪਾਵਰਕਾਮ) ਦੇ ਅਧਿਕਾਰਤ ਤੌਰ ’ਤੇ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
ਬੀਤੇ ਦਿਨ ਪਾਵਰਕਾਮ ਨੇ 32 ਮਿਲੀਅਨ ਯੂਨਿਟ ਦੀ ਘਾਟ ਪੂਰੀ ਕਰਨ ਵਾਸਤੇ ਕੱਟ ਲਗਾਏ। ਪਾਵਰਕਾਮ ਦੀ ਰਿਪੋਰਟ ਮੁਤਾਬਕ ਪਾਵਰਕਾਮ ਕੋਲ ਬੀਤੇ ਦਿਨ ਬਿਜਲੀ ਦੀ 1630 ਮਿਲੀਅਨ ਯੂਨਿਟ ਸੀ। ਜਦੋਂ ਕਿ ਸਪਲਾਈ 1598 ਮਿਲੀਅਨ ਯੂਨਿਟ ਸੀ। ਜਿਸ ਕਾਰਨ ਇਹ ਕੱਟ ਲਗਾਉਣੇ ਪਏ। ਇਸ ਰਿਪੋਰਟ ਮੁਤਾਬਕ ਪਾਵਰਕਾਮ ਨੇ ਬੀਤੇ ਦਿਨ 24 ਘੰਟੇ ਸਪਲਾਈ 'ਚ 2 ਘੰਟੇ 22 ਮਿੰਟ ਦੇ ਕੱਟ ਲਗਾਏ।
ਸੂਤਰਾਂ ਮੁਤਾਬਕ ਪਾਵਰਕਾਮ ਝੋਨੇ ਦੇ ਸੀਜ਼ਨ ’ਚ ਬਿਜਲੀ ਦੀ ਮੰਗ ਪੂਰੀ ਕਰਨ ਵਾਸਤੇ ਬਿਜਲੀ ਖ਼ਰੀਦ ਸਮਝੌਤੇ ਕਰਨ ’ਚ ਜੁੱਟਿਆ ਹੈ। ਪਰ ਬਿਜਲੀ ਕਾਰੀਡੋਰ ਦੀ ਸਮਰੱਥਾ ਘੱਟ ਹੋਣ ਦੇ ਕਾਰਨ ਸੂਬੇ ਨੂੰ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲ ਸਕਦੀ।
ਅਜਿਹੀ ਸੰਭਾਵਨਾ ਹੈ ਕਿ ਜੁਲਾਈ ਤੱਕ ਟਰਾਂਸਕੋ ਇਹ ਸਮਰੱਥਾ ਮੰਗ ਅਨੁਸਾਰ ਪੂਰੀ ਕਰਨ ’ਚ ਸਫ਼ਲ ਹੋਵੇਗਾ। ਇਸ ਵੇਲੇ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਘਾਟ ਦਾ ਸੰਕਟ ਪੇਸ਼ ਆ ਰਿਹਾ ਹੈ। ਇਸ ਵੇਲੇ ਪ੍ਰਾਈਵੇਟ ਸੈਕਟਰ ਦੇ ਗੋਇੰਦਵਾਲ ਸਾਹਿਬ ਪਲਾਂਟ ’ਚ ਸਿਰਫ 0.5 ਦਿਨ ਦਾ ਕੋਲਾ ਬਚਿਆ ਹੈ।
ਤਲਵੰਡੀ ਸਾਬੋ ’ਚ 1.8 ਦਿਨ ਅਤੇ ਰਾਜਪੁਰਾ ਥਰਮਲ ਪਲਾਂਟ ਕੋਲ 7.8 ਦਿਨ ਦਾ ਕੋਲਾ ਬਚਿਆ ਹੈ। ਇਸ ਵੇਲੇ ਕੋਲੇ ਦੀਆਂ ਦਰਾਂ ਵੀ ਆਸਮਾਨੀ ਚੜ੍ਹ ਗਈਆਂ ਹਨ। ਪੰਜਾਬ ਦੀ ਬਿਜਲੀ ਸਪਲਾਈ ਮੁੱਖ ਤੌਰ ’ਤੇ ਤਿੰਨੇ ਪ੍ਰਾਈਵੇਟ ਥਰਮਲਾਂ ’ਤੇ ਨਿਰਭਰ ਹੈ।
ਸਰਕਾਰੀ ਖੇਤਰ ਦੇ ਪਲਾਂਟਾਂ ਤੋਂ ਪਾਵਰਕਾਮ ਨਾਂਹ ਬਰਾਬਰ ਉਤਪਾਦਨ ਲੈਂਦਾ ਹੈ। ਆਉਂਦੇ ਦਿਨਾਂ ’ਚ ਗਰਮੀ ਵੱਧਣ ਨਾਲ ਬਿਜਲੀ ਦੀ ਮੰਗ ਹੋਰ ਵੱਧਣ ਦੇ ਆਸਾਰ ਹਨ। ਇਸ ਨਾਲ ਪਾਵਰਕਾਮ ਕਿਵੇਂ ਨਜਿੱਠਦਾ ਹੈ ਇਸ ’ਤੇ ਸਭ ਦੀ ਨਜ਼ਰ ਰਹੇਗੀ।
ਸੂਤਰਾਂ ਦੀ ਮੰਨੀਏ ਤਾਂ ਪਾਵਰਕਾਮ ਝੋਨੇ ਦੇ ਸੀਜ਼ਨ ’ਚ ਬਿਜਲੀ ਦੀ ਮੰਗ ਪੂਰੀ ਕਰਨ ਵਾਸਤੇ ਬਿਜਲੀ ਖ਼ਰੀਦ ਸਮਝੌਤੇ ਕਰਨ ’ਚ ਜੁੱਟਿਆ ਹੈ। ਪਰ ਬਿਜਲੀ ਕਾਰੀਡੋਰ ਦੀ ਸਮਰੱਥਾ ਘੱਟ ਹੋਣ ਕਾਰਨ ਸੂਬੇ ਨੂੰ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲ ਸਕਦੀ।
ਇਹ ਵੀ ਪੜ੍ਹੋ:- ਪੰਜਾਬ ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਕੇਜਰੀਵਾਲ ਨੇ ਲੋਕਾਂ ਨੂੰ ਦਿੱਤੀ ਇਹ ਸਲਾਹ ...