ਚੰਡੀਗੜ੍ਹ: ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸੀਐਮ ਦੀ ਸਹੁੰ ਚੁੱਕਣ ਤੋਂ ਬਾਅਦ ਹੀ ਭਗਵੰਤ ਮਾਨ ਪੂਰੇ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਫੈਸਲੇ ਲਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਖਿਡਾਰੀ ਨੂੰ ਰਾਜਸਭਾ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਿਕ ਆਪ ਸਰਕਾਰ ਪੰਜਾਬ ਦੇ ਮਸ਼ਹੂਰ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦਾ ਨਾਮ ਰਾਜ ਸਭਾ ਲਈ ਭੇਜਣ ਦੀ ਤਿਆਰੀ ਵਿੱਚ ਹੈ। ਸੂਤਰਾਂ ਦਾ ਕਹਿਣਾ ਹੈ ਕਿ 'ਆਪ' ਸਰਕਾਰ ਪਹਿਲੇ ਹੀ ਦਿਨ ਆਪਣੀ ਸਪੋਰਟਸ ਗਰੰਟੀ ਨੂੰ ਪੂਰਾ ਕਰਨ 'ਤੇ ਲੱਗ ਗਈ ਹੈ।
-
AAP likely to send cricketer Harbhajan Singh to Rajya Sabha
— ANI Digital (@ani_digital) March 16, 2022 " class="align-text-top noRightClick twitterSection" data="
Read @ANI Story | https://t.co/gAPDOIEbtM#HarbhajanSingh #Punjab #AAP pic.twitter.com/m0jwaoKVVs
">AAP likely to send cricketer Harbhajan Singh to Rajya Sabha
— ANI Digital (@ani_digital) March 16, 2022
Read @ANI Story | https://t.co/gAPDOIEbtM#HarbhajanSingh #Punjab #AAP pic.twitter.com/m0jwaoKVVsAAP likely to send cricketer Harbhajan Singh to Rajya Sabha
— ANI Digital (@ani_digital) March 16, 2022
Read @ANI Story | https://t.co/gAPDOIEbtM#HarbhajanSingh #Punjab #AAP pic.twitter.com/m0jwaoKVVs
ਦੱਸ ਦੇਈਏ ਕਿ ਭਗਵੰਤ ਮਾਨ ਨੇ ਜਲੰਧਰ ਵਿੱਚ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਹੈ। ਜਿਸ ਦੇ ਚੱਲਦਿਆਂ ਹਰਭਜਨ ਸਿੰਘ ਨੂੰ ਹੀ ਇਸ ਸਪੋਰਟਸ ਯੂਨੀਵਰਸਿਟੀ ਦੀ ਵੀ ਕਮਾਨ ਸੰਭਾਲ ਸਕਦੇ ਹਨ। ਪੰਜਾਬ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਵੱਡਾ ਫੈਸਲਾ ਹੈ।
ਭਗਵੰਤ ਮਾਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਜਿਥੇ ਵੱਡੀ ਗਿਣਤੀ 'ਚ ਲੋਕ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਖਟਕੜ ਕਲਾਂ ਸਹੁੰ ਚੁੱਕ ਸਮਾਗਮ ’ਚ ਪਹੁੰਚੇ ਸਨ।
ਇਹ ਵੀ ਪੜ੍ਹੋ: ਖਟਕੜ ਕਲਾਂ ਸਹੁੰ ਚੁੱਕ ਸਮਾਗਮ 'ਚ ਮਿਲਿਆ 7 ਸਾਲ ਪਹਿਲਾਂ ਲਾਪਤਾ ਹੋਇਆ ਪੁੱਤ