ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਜਵਾੜਾ ਵਿਖੇ ਬਣਨ ਵਾਲੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ। ਇਸ ਨਾਲ ਸੂਬੇ ਦੇ ਹੋਰ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਵੱਡੇ ਮੌਕੇ ਹਾਸਲ ਹੋਣਗੇ। ਸਤਾਈ ਕਰੋੜ ਦੀ ਲਾਗਤ ਨਾਲ 12.75 ਏਕੜ ਵਿੱਚ ਬਣਨ ਵਾਲੇ ਪ੍ਰਾਜੈਕਟ ਦਾ ਨਿਰਮਾਣ ਕਾਰਜ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾ ਰਿਹਾ। ਇਸ ਨੂੰ 2021 ਦੇ ਅਖੀਰ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ ਤੇ ਇਸ ਸੰਸਥਾ ਵਿੱਚ ਸਾਲਾਨਾ 270 ਉਮੀਦਵਾਰ ਸਿਖਲਾਈ ਹਾਸਲ ਕਰ ਸਕਣਗੇ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਬਣਨ ਨਾਲ ਸੂਬੇ ਦੇ ਨੌਜਵਾਨ ਲੜਕੇ ਲੜਕੀਆਂ ਦਾ ਫ਼ੌਜ ਵਿੱਚ ਜਾਣ ਦਾ ਸੁਪਨਾ ਸਾਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਸਾਡੀਆਂ ਮਹਿਲਾ ਪਾਇਲਟ ਅਫਸਰ ਰਾਫੇਲ ਅਤੇ ਹੈਲੀਕਾਪਟਰ ਉਡਾ ਰਹੀਆਂ ਹਨ ਅਤੇ ਰੱਖਿਆ ਸੈਨਾਵਾਂ ਦੇ ਹਰੇਕ ਖੇਤਰ ਵਿੱਚ ਸਰਗਰਮੀ ਨਾਲ ਸ਼ਾਮਲ ਹਨ ਤਾਂ ਉਹ ਦਿਨ ਵੀ ਛੇਤੀ ਆਵੇਗਾ, ਜਦੋਂ ਭਾਰਤ ਵਿੱਚ ਸਾਡੀਆਂ ਲੜਕੀਆਂ ਵੀ ਬਾਕੀ ਮੁਲਕਾਂ ਦੀਆਂ ਦੂਜੀਆਂ ਲੜਕੀਆਂ ਵਾਂਗ ਹਥਿਆਰਬੰਦ ਫੌਜ ਦਾ ਹਿੱਸਾ ਹੋਣਗੀਆਂ।
ਸਰਦਾਰ ਬਹਾਦਰ ਅਮੀਂ ਚੰਦ ਸੋਨੀ ਐਜੂਕੇਸ਼ਨ ਟਰੱਸਟ ਤੇ ਸੁਸਾਇਟੀ ਦੇ ਮੁਖੀ ਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦਾ ਧੰਨਵਾਦ ਮੁੱਖ ਮੰਤਰੀ ਨੇ ਕੀਤਾ ਤਾਂ ਉੱਥੇ ਹੀ ਇਨ੍ਹਾਂ ਸੰਸਥਾਵਾਂ ਨਾਲ ਰੱਖਿਆ ਸੈਨਾਵਾਂ ਵਿੱਚ ਜਾਣ ਵਾਲਿਆਂ ਦੀ ਗਿਣਤੀ ਸ਼ੁਰੂਆਤ ਵਿੱਚ 2 ਫ਼ੀਸਦੀ ਸੀ ਜੋ ਹੁਣ ਵੱਧ ਕੇ 45 ਫੀਸਦੀ ਹੋ ਚੁੱਕੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟ ਫਾਰ ਗਰਲਜ਼ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਵੀ ਜ਼ਿਕਰ ਕੀਤਾ ਜਿਥੇ ਬਾਰੇ ਖੁਲਾਸਾ ਕਰਨ ਤੋਂ ਬਾਅਦ ਲੜਕੀਆਂ ਨੂੰ ਰੱਖਿਆ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰਾਂ ਵਜੋਂ ਭਵਿੱਖ ਬਣਾਉਣ ਲਈ ਸਿਖਲਾਈ ਦਿੱਤੀ ਜਾਂਦੀ ਹ।
ਇਸ ਦੌਰਾਨ ਵਰਚੁਅਲ ਤੌਰ 'ਤੇ ਜੁੜੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਮੀਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫ਼ੌਜ ਵਿੱਚ ਸੇਵਾ ਕਰਨ ਦੇ ਚਾਹਵਾਨਾਂ ਨੂੰ ਸੀਡੀਐਸ ਸੀਏਐਫ ਸੀਏਟੀ ਲਈ ਗਰੈਜੂਏਟ ਪੱਧਰ ਉੱਤੇ ਸਿਖਲਾਈ ਦਿੱਤੀ ਜਾਵੇਗੀ। ਇਹ ਸੰਸਥਾ 40 ਉਮੀਦਵਾਰਾਂ ਦੀ ਸਮਰੱਥਾ ਨਾਲ ਤਿੰਨ ਤਿੰਨ ਮਹੀਨੇ ਦੇ ਸਮੇਂ ਨਾਲ ਇੱਕ ਸਾਲ ਵਿੱਚ ਤਿੰਨ ਕੋਰਸ ਚਲਾਏ ਜਾਣਗੇ ਜਿਸ ਨਾਲ ਸੰਸਥਾ ਦੀ ਪ੍ਰਵੇਸ਼ ਪ੍ਰੀਖਿਆ ਸਿਖਲਾਈ ਵਿੰਗ ਦੇ ਤਹਿਤ ਸਾਲਾਨਾ 120 ਉਮੀਦਵਾਰਾਂ ਨੂੰ ਸਿਖਲਾਈ ਹਾਸਲ ਹੋਵੇਗੀ