ETV Bharat / city

ਕਰਫਿਊ ਪ੍ਰਬੰਧਨ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਮੁੱਖ ਮੰਤਰੀ ਨੇ ਨਵੇਂ ਹੁਕਮ ਕੀਤੇ ਜਾਰੀ

ਪੰਜਾਬ ਵਿੱਚ ਕਰਫਿਊ ਦੇ ਪ੍ਰਬੰਧਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤਾਂ ਜਾਰੀ ਕੀਤੀਆਂ ਹਨ।

ਕਰਫਿਊ ਪ੍ਰਬੰਧਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਮੁੱਖ ਮੰਤਰੀ ਨੇ ਨਵੇਂ ਹੁਕਮ ਕੀਤੇ ਜਾਰੀ
ਫ਼ੋਟੋ
author img

By

Published : Mar 25, 2020, 9:31 PM IST

ਚੰਡੀਗੜ੍ਹ: ਦੇਸ਼ਭਰ ਵਿੱਚ ਬੁੱਧਵਾਰ ਤੋਂ ਸ਼ੁਰੂ ਹੋਏ 21 ਦਿਨਾਂ ਦੇਸ਼ ਵਿਆਪੀ ਤਾਲਾਬੰਦੀ ਦੇ ਮੱਦੇਨਜ਼ਰ ਪੰਜਾਬ ਵਿੱਚ ਕਰਫਿਊ ਦੇ ਪ੍ਰਬੰਧਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਮ ਪ੍ਰਣਾਲੀਆਂ ਅਤੇ ਸੇਵਾਵਾਂ ਨੂੰ ਕਾਇਮ ਰੱਖਣ ਲਈ ਪਾਸ ਜਾਰੀ ਕਰਨ ਲਈ ਵਿਸਥਾਰਤ ਹਦਾਇਤਾਂ ਸਮੇਤ ਪੁਲਿਸ ਤੇ ਸਿਵਲ ਪ੍ਰ੍ਰਸ਼ਾਸਨ ਲਈ ਕਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ ਤਾਂ ਕਿ ਇਸ ਔਖੇ ਸਮੇਂ ਵਿੱਚ ਲੋਕਾਂ ਨੂੰ ਦਿੱਕਤਾਂ ਪੇਸ਼ ਨਾ ਆਉਣ।

ਵਸਤਾਂ ਦੀ ਖ਼ਰੀਦ ਸਬੰਧੀ ਕਮੇਟੀ ਦਾ ਗਠਨ
ਮੁੱਖ ਮੰਤਰੀ ਨੇ ਕੋਵਿਡ-19 ਨਾਲ ਸਬੰਧਤ ਵਸਤਾਂ ਦੀ ਖਰੀਦ ਦੀ ਨਿਗਰਾਨੀ ਲਈ ਵਧੀਕ ਮੁੱਖ ਸਕੱਤਰ (ਉਦਯੋਗ ਤੇ ਵਪਾਰ) ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ। ਸਰਕਾਰੀ ਹਸਪਤਾਲਾਂ, ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਅਤਿ ਲੋੜੀਂਦਾ ਸਾਜ਼ੋ-ਸਾਮਾਨ ਦੀ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਇਹ ਸਾਮਾਨ ਛੇਤੀ ਖਰੀਦਣ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਹੁਕਮ ਦਿੰਦਿਆਂ ਆਖਿਆ ਕਿ ਸ਼ੱਕੀ ਕੇਸਾਂ ਦੇ ਟੈਸਟ ਕਰਨ ਲਈ ਤੈਅ ਪ੍ਰੋਟੋਕੋਲ ਨੂੰ ਬਾਰੀਕੀ ਨਾਲ ਅਪਣਾਇਆ ਜਾਵੇ।

ਕੌਮਾਂਤਰੀ ਮੁਸਾਫਰਾਂ ਦੀ ਭਾਲ ਜਾਰੀ
10 ਮਾਰਚ, 2020 ਤੋਂ ਬਾਅਦ ਪੰਜਾਬ ਪਹੁੰਚੇ ਸਾਰੇ ਕੌਮਾਂਤਰੀ ਮੁਸਾਫਰਾਂ ਦੀ ਭਾਲ ਨੂੰ ਸਭ ਤੋਂ ਵੱਧ ਮਹੱਤਵ ਦਿੰਦਿਆਂ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਹ ਕੰਮ ਨਿਰਵਿਘਨ ਜਾਰੀ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਸਿਹਤ ਵਿਭਾਗ ਅਤੇ ਪੁਲਿਸ ਨੂੰ ਹਦਾਇਤ ਕੀਤੀ ਕਿ ਲੱਭੇ ਜਾ ਚੁੱਕੇ ਮੁਸਾਫਰਾਂ ਦੀ ਨਿਗਰਾਨੀ ਕਰਕੇ ਇਨ੍ਹਾਂ ਦੀ ਘਰੇਲੂ ਇਕਾਂਤਵਾਸ ਨੂੰ ਯਕੀਨੀ ਬਣਾਇਆ ਜਾਵੇ। ਲੋਕਾਂ ਨੂੰ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਰਫਿਊੂ ਸਬੰਧੀ ਪਹਿਲਾਂ ਜਾਰੀ ਕੀਤੇ ਹੁਕਮ ਲਾਗੂ ਰਹਿਣਗੇ ਪਰ ਸੂਬਾ ਸਰਕਾਰ ਵੱਲੋਂ ਹਰ ਸੰਭਵ ਕਦਮ ਚੁੱਕਿਆ ਜਾਵੇਗਾ ਕਿ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਵਾਲਿਆਂ ਅਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਰੂਰੀ ਸੇਵਾਵਾਂ ਨੂੰ ਲੋੜੀਂਦੇ, ਨਿਰਧਾਰਤ ਸਮੇਂ ਤੱਕ ਘਰ-ਘਰ ਪਹੁੰਚਾਉਣਾ ਜਾਰੀ ਰੱਖਿਆ ਜਾਵੇ ਅਤੇ ਜੇਕਰ ਸੰਭਵ ਹੋ ਸਕੇ ਤਾਂ ਈ-ਕਾਮਰਸ ਕੰਪਨੀਆਂ/ਸਰਵਿਸ ਪ੍ਰੋਵਾਈਡਰਾਂ ਦੀ ਸਹਾਇਤਾ ਵੀ ਲਈ ਜਾਵੇ।

ਨਿਰਧਾਰਤ ਸਮੇਂ ਤੱਕ ਕੰਮ ਕਰਨ ਦੀ ਇਜਾਜ਼ਤ
ਮੁੱਖ ਮੰਤਰੀ ਨੇ ਕਿਹਾ ਕਿ ਜ਼ਰੂਰੀ ਸੇਵਾਵਾਂ ਅਤੇ ਵਸਤਾਂ ਨੂੰ ਘਰ-ਘਰ ਪਹੁੰਚਾਉਣ ਵਿੱਚ ਤੇਜ਼ੀ ਲਿਆਉਣ ਲਈ ਲੋੜ ਪੈਣ ’ਤੇ ਵਾਲੰਟੀਅਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ, ਚਾਹੇ ਉਹ ਹਾਕਰ ਜਾਂ ਡਲਿਵਰੀ ਦੇਣ ਵਾਲੇ ਲੜਕੇ ਹਨ ਜਾਂ ਫਿਰ ਸੰਸਥਾਵਾਂ ਹਨ, ਇਨਾਂ ਨੂੰ ਨਿਰਧਾਰਤ ਸਮੇਂ ਤੱਕ ਕੰਮ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਪਰ ਇਸ ਲਈ ਸਿਹਤ ਸਬੰਧੀ ਜ਼ਰੂਰੀ ਨਿਰੀਖਣ ਤੋਂ ਬਾਅਦ ਵਿਸ਼ੇਸ਼ ਇਜਾਜ਼ਤ ਹੋਵੇ।

ਕਣਕ ਦੇ ਅਗਾਮੀ ਸੀਜ਼ਨ ਲਈ ਬੰਦੋਬਸਤ
ਮੁੱਖ ਮੰਤਰੀ ਨੇ ਦੱਸਿਆ ਕਿ ਕਣਕ ਦੇ ਅਗਾਮੀ ਸੀਜ਼ਨ ਲਈ ਅਨਾਜ ਦੇ ਭੰਡਾਰ ਲਈ ਢੁਕਵੀਂ ਥਾਂ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮਾਲ ਰੇਲ ਗੱਡੀਆਂ ਦਾ ਸੂਬੇ ਤੋਂ ਬਾਹਰ ਅਨਾਜ ਲਿਜਾਣ ਲਈ ਬੰਦੋਬਸਤ ਕੀਤਾ ਗਿਆ ਹੈ ਇਸ ਸਬੰਧੀ ਸਬੰਧੀ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ ਪੂਰਨ ਰੂਪ ਵਿੱਚ ਪ੍ਰੋਟੋਕੋਲ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰਾਂ ਨੂੰ ਵਿਭਾਗ ਵੱਲੋਂ ਜਾਰੀ ਕੀਤੇ ਪ੍ਰੋਟੋਕੋਲ ਅਤੇ ਇਨਾਂ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਰੇਲਾਂ ਦੇ ਚੱਲਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਪ੍ਰਭਾਵਿਤ ਜਾਂ ਨਾਜ਼ੁਕ ਇਲਾਕਿਆਂ ਦੀ ਸਫਾਈ ਦੇ ਵੀ ਹੁਕਮ ਦਿੱਤੇ ਜਿਸ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬਕਾਇਦਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਇਨਾਂ ਵਿੱਚ ਸਬੰਧਤ ਸ਼ਹਿਰਾਂ ਅਤੇ ਪਿੰਡਾਂ ਨੂੰ ਲਿਆ ਜਾ ਸਕਦਾ ਹੈ।

ਸ਼ਨਾਖਤੀ ਕਾਰਡ ਰਾਹੀਂ ਡਿਊਟੀ ’ਤੇ ਜਾਣ ਦੀ ਆਗਿਆ
ਕਰਫਿਊ ਪ੍ਰਬੰਧਨ ਦੀਆਂ ਸੋਧੀਆਂ ਹਦਾਇਤਾਂ ਅਨੁਸਾਰ ਭਾਰਤ ਸਰਕਾਰ ਨੇ ਨਾਮਜ਼ਦ ਸਰਕਾਰੀ ਦਫਤਰਾਂ ਨੂੰ ਵਿਰਲੇ ਸਟਾਫ ਨਾਲ ਖੋਲਣ ਦਾ ਹੁਕਮ ਦਿੱਤਾ ਹੈ। ਸੋਧੇ ਦਿਸ਼ਾ-ਨਿਰਦੇਸ਼ਾਂ ਅਨੁਸਰ ਜ਼ਰੂਰੀ ਸੇਵਾਵਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਘੱਟ ਸਟਾਫ ਨਾਲ ਸੂਬਾ ਸਰਕਾਰ ਦੇ ਦਫਤਰ ਵੀ ਖੋਲੇ ਜਾਣੇ ਬਹੁਤ ਜ਼ਰੂਰੀ ਹੈ। ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਅਜਿਹੇ ਸੂਬਾ ਤੇ ਭਾਰਤ ਸਰਕਾਰ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਵਿਭਾਗੀ ਸ਼ਨਾਖਤੀ ਕਾਰਡ ਰਾਹੀਂ ਡਿਊਟੀ ’ਤੇ ਜਾਣ ਦੀ ਆਗਿਆ ਹੋਵੇਗੀ ਅਤੇ ਉਨਾਂ ਨੂੰ ਘਰ ਤੋਂ ਦਫਤਰ ਜਾਣ ਲਈ ਵਿਸ਼ੇਸ਼ ਕਰਫਿਊ ਪਾਸ ਦੀ ਲੋੜ ਨਹੀਂ ਹੋਵੇਗੀ। ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਇਹ ਵਿਸ਼ੇਸ਼ ਤੌਰ ’ਤੇ ਦੱਸਿਆ ਗਿਆ ਹੈ ਕਿ ਪੰਜਾਬ, ਹਰਿਆਣਾ ਤੇ ਯੂ.ਟੀ. ਚੰਡੀਗੜ ਦੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਬੋਰਡ, ਕਾਰਪੋਰੇਸ਼ਨ ਤੇ ਸੁਸਾਇਟੀਆਂ ਦੇ ਮੁਲਾਜ਼ਮਾਂ ਨੂੰ ਮੁਹਾਲੀ ਜ਼ਿਲੇ ਖਾਸ ਕਰ ਕੇ ਮੁਹਾਲੀ ਤੇ ਜ਼ੀਰਕਪੁਰ ਤੋਂ ਚੰਡੀਗੜ ਤੇ ਪੰਚਕੂਲਾ ਸਥਿਤ ਆਪਣੇ ਦਫਤਰਾਂ ਵਿੱਚ ਪੁੱਜਣ ਵਿੱਚ ਦਿੱਕਤ ਆ ਰਹੀ ਹੈ। ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਇਨਾਂ ਨੂੰ ਆਪਣੇ ਵਿਭਾਗ ਦੇ ਸ਼ਨਾਖਤੀ ਕਾਰਡ ਨਾਲ ਸਰਕਾਰੀ ਡਿਊਟੀ ’ਤੇ ਜਾਣ ਦੀ ਆਗਿਆ ਹੋਵੇਗੀ ਬਸ਼ਰਤੇ ਇਹ ਗਰੁੱਪ ਜਾਂ ਪਰਿਵਾਰ ਨਾਲ ਨਾ ਜਾ ਰਹੇ ਹਨ। ਇਨਾਂ ਨੂੰ ਵਿਸ਼ੇਸ਼ ਕਰਫਿੳੂ ਪਾਸ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਇਲਾਵਾ ਬਾਕੀ ਸਰਕਾਰੀ ਕਰਮਚਾਰੀ ਆਪਣੇ ਘਰ ਤੋਂ ਕੰਮ ਕਰਨਗੇ ਅਤੇ ਕਿਸੇ ਵੀ ਲੋੜ ਪੈਣ ’ਤੇ ਇਕ ਸੁਨੇਹੇ ਉਤੇ ਤਿਆਰ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.