ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi)ਦੇ ਅਹੁਦਾ ਸੰਭਾਲਣ ਉਪਰੰਤ ਜਿਸ ਤਰੀਕੇ ਨਾਲ ਉਨ੍ਹਾਂ ਨੇ ਲੋਕ ਪੱਖੀ ਫੈਸਲੇ ਕੀਤੇ ਜਾਣ ਦਾ ਦਾਅਵਾ ਕੀਤਾ ਸੀ, ਉਸ ਤੋਂ ਬੇਰੁਜਗਾਰਾਂ ਨੂੰ ਕਾਫੀ ਆਸ ਜਗੀ ਸੀ। ਸ਼ਾਇਦ 36000 ਕੱਚੇ ਮੁਲਾਜਮ ਪੱਕੇ ਕਰਨ ਦੇ ਐਲਾਨ ਤੋਂ ਬਾਅਦ ਬੇਰੁਜਗਾਰ ਅਧਿਆਪਕਾਂ (Unemployed Teachers) ਨੂੰ ਵੀ ਉਮੀਦ ਸੀ ਕਿ ਸ਼ਾਇਦ ਆਪਣੇ ਆਪ ਨੂੰ ਆਮ ਵਿਅਕਤੀ ਕਹਿਣ ਵਾਲਾ ਮੁੱਖ ਮੰਤਰੀ ਉਨ੍ਹਾਂ ਨੂੰ ਨੌਕਰੀ ਦੇ ਦੇਵੇਗਾ।
ਅਧਿਆਪਕਾਂ ਨੂੰ ਨਹੀਂ ਰਹੀ ਕੋਈ ਉਮੀਦ
ਨੌਕਰੀਆਂ ਦੇਣ ਤੇ ਪੱਕੇ ਕੀਤੇ ਜਾਣ ਦੇ ਐਲਾਨ ਤੋਂ ਬੇਰੁਜਗਾਰਾਂ ਨੂੰ ਅਜਿਹੀ ਹੀ ਆਸ ਬੱਝੀ ਸੀ ਪਰ ਉਨ੍ਹਾਂ ਹੱਥ ਕੁਝ ਨਹੀਂ ਲੱਗਾ, ਉਤੋਂ ਸਰਕਾਰ ਕੋਲ ਸਮਾਂ ਘੱਟ ਹੈ, ਲਿਹਾਜਾ ਬੇਰੁਜਗਾਰ ਅਧਿਆਪਕਾਂ ਨੇ ਅੰਦੋਲਨ ਤੇ ਧਰਨਿਆਂ ਦਾ ਰਾਹ ਅਖਤਿਆਰ ਕੀਤਾ ਪਰ ਸਰਕਾਰ ਦੇ ਸਿਰ ’ਤੇ ਜੂੰ ਤੱਕ ਨਾ ਸਰਕੀ। ਇਸ ਦੇ ਉਲਟ ਖਰੜ ਤੇ ਮੋਰਿੰਡਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਨੇੜੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਨਾ ਸਿਰਫ ਖਿੱਚ ਧਰੂਹ ਹੋਈ, ਸਗੋਂ ਪੁਲਿਸ ਨੇ ਲਾਠੀਚਾਰਜ ਵੀ ਕੀਤਾ (not paying heed to unemployed teachers) ਤੇ ਹੱਦ ਉਦੋਂ ਹੋ ਗਈ, ਜਦੋਂ ਮਾਨਸਾ ਵਿਖੇ ਸੀਐਮ ਦੀ ਰੈਲੀ ਦੌਰਾਨ ਇੱਕ ਡੀਐਸਪੀ ਗੁਰਮੀਤ ਸਿੰਘ ਨੇ ਬੇਰੁਜਗਾਰ ਅਧਿਾਪਕਾਂ ’ਤੇ ਅੰਨੇਵਾਹ ਲਾਠੀ ਚਾਰਜ ਕੀਤਾ ਤੇ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੀਤੀ। ਬੇਰੁਜਗਾਰ ਅਧਿਆਪਕਾਂ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਅਜਿਹੇ ਵਤੀਰੇ ਤੋਂ ਅਧਿਆਪਕ ਇਹ ਸੁਆਲ ਕਰ ਰਹੇ ਹਨ ਕਿ ਆਖਰ ਸੀਐਮ ਚੰਨੀ ਉਨ੍ਹਾਂ ਦੀ ਗੱਲ ਕਿਉਂ ਨਹੀਂ ਸੁਣ ਰਹੇ। ਇਸੇ ਬਾਰੇ ਵੱਖ-ਵੱਖ ਆਗੂਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕਾਂਗਰਸੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਣੇ ਖੁੱਡੀਆਂ ਸਰਕਾਰ ’ਤੇ ਵਰ੍ਹੇ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀਆਂ ਵਿੱਚ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਹੋ ਰਹੀ ਬਦਸਲੂਕੀ ਤੇ ਹਲਕਾ ਲੰਬੀ ਤੋਂ ਆਮ ਆਦਮੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਜੋ ਵਰਕਰਾਂ ਨਾਲ ਬਦਸਲੂਕੀ ਹੁੰਦੀ ਹੈ ਬਹੁਤ ਹੀ ਨਿੰਦਣਯੋਗ ਹੈ ਉਥੇ ਹੀ ਸੰਗਰੂਰ ਵਿਚ ਟੀਚਰਾਂ ਤੇ ਹੋਈ ਕੁੱਟਮਾਰ ਬਾਰੇ ਬੋਲਦਿਆਂ ਕਿਹਾ ਕਿ ਅਗਰ ਜੇ ਸੱਚਮੁੱਚ ਚਰਨਜੀਤ ਸਿੰਘ ਚੰਨੀ ਮਿਲਣਸਾਰ ਹਨ ਤਾਂ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ ਜਿਸ ਤਰ੍ਹਾਂ ਟੀਚਰਾਂ ਨਾਲ ਕੁੱਟਮਾਰ ਕੀਤੀ ਹੈ ਹੋਇਆ ਬਹੁਤ ਹੀ ਨਿੰਦਣਯੋਗ ਹੈ ਚਰਨਜੀਤ ਸਿੰਘ ਚੰਨੀ ਸਿਰਫ਼ ਗੱਲਾਂ ਨਾਲ ਹੀ ਆਮ ਆਦਮੀ ਹਨ। ਮੁੱਖ ਮੰਤਰੀ ਚੰਨੀ ਭਾਰਤ ਦੀ ਰੈਲੀਆਂ ਚ ਅਧਿਆਪਕਾਂ ਤੇ ਹੋ ਰਹੇ ਲਾਠੀਚਾਰਜ ਤੇ ਵਿਰੋਧੀਆਂ ਨੇ ਚੁੱਕੇ ਸਵਾਲ ਕਿਹਾ ਪੰਜਾਬ ਸਰਕਾਰ ਕਿਉਂ ਨਹੀਂ ਨੋਟੀਫਿਕੇਸ਼ਨ ਜਾਰੀ
ਕੀ ਕਹਿੰਦੇ ਹਨ ਮਹੇਸ਼ਇੰਦਰ ਗਰੇਵਾਲ
ਮੁੱਖ ਮੰਤਰੀ ਚੰਨੀ ਦੀ ਨਾਕਾਮੀ ਰੈਲੀਆਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਸੰਗਰੂਰ ਵਿੱਚ ਕੱਚੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਇਸ ਦੌਰਾਨ ਜੰਮ ਕੇ ਪੁਲੀਸ ਮੁਲਾਜ਼ਮਾਂ ਵੱਲੋਂ ਮਗਰ ਮਗਰ ਮਗਰ ਪ੍ਰਦਰਸ਼ਨਕਾਰੀਆਂ ਤੇ ਲਾਠੀਆਂ ਬਰਸਾਈਆਂ ਗਈਆਂ ਉਨ੍ਹਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਜਿਸ ਨੂੰ ਲੈ ਕੇ ਹੁਣ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਨ੍ਹਾਂ ਜ਼ੁਲਮ ਤਾਂ ਔਰੰਗਜ਼ੇਬ ਨੇ ਨਹੀਂ ਕੀਤਾ ਸੀ ਜਿਨ੍ਹਾਂ ਜ਼ੁਲਮ ਚੰਨੀ ਦੇ ਰਾਜ ਵਿੱਚ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਆਪਣੀਆਂ ਹੱਕਾਂ ਦੀ ਲੜਾਈ ਲੜ ਰਹੇ ਮੁਲਾਜ਼ਮਾਂ ਨਾਲ ਇਸ ਤਰ੍ਹਾਂ ਸਲੂਕ ਕੀਤਾ ਜਾ ਰਿਹਾ ਹੈ
ਆਪ ਆਗੂ ਅਹਿਬਾਵ ਗਰੇਵਾਲ ਨੇ ਵੀ ਚੁੱਕੇ ਸੁਆਲ
ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਅਹਿਬਾਬ ਗਰੇਵਾਲ ਨੇ ਕਿਹਾ ਕਿ ਕਾਂਗਰਸ ਪੋਸਟਰਾਂ ਰਾਹੀਂ ਆਪਣੀਆਂ ਉਪਲੱਬਧੀਆਂ ਗਿਣਾਉਣ ਚ ਲੱਗੀ ਹੋਈ ਹੈ ਜਦੋਂਕਿ ਜ਼ਮੀਨੀ ਪੱਧਰ ਤੇ ਮੁਲਾਜ਼ਮਾਂ ਦੀਆਂ ਮੰਗਾਂ ਉੱਤੇ ਹੀ ਖੜ੍ਹੀਆਂ ਨੇ ਉਨ੍ਹਾਂ ਕਿਹਾ ਕਿ ਸਰਕਾਰ ਕੋਡ ਲੱਗਣ ਦੀ ਉਡੀਕ ਕਰ ਰਹੀ ਹੈ ਉਦੋਂ ਤੱਕ ਅਧਿਆਪਕਾਂ ਅਤੇ ਹੋਰਨਾਂ ਕੱਚੇ ਮੁਲਾਜ਼ਮਾਂ ਨਾਲ ਟਾਲ ਮਟੋਲ ਕੀਤੀ ਜਾ ਰਹੀ ਹੈ ਅਤੇ ਨਵਜੋਤ ਸਿੱਧੂ ਵੀ ਇਸ ਪੂਰੇ ਮਾਮਲੇ ਤੇ ਚੁੱਪੀ ਧਾਰੀ ਬੈਠੇ ਨੇ ਉਹ ਇਨ੍ਹਾਂ ਮੁਲਾਜ਼ਮਾਂ ਨੂੰ ਕਿਉਂ ਨਹੀਂ ਮਿਲਦੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਦੀ ਮਨਸ਼ਾ ਸਹੀ ਨਹੀਂ ਹੈ ਜੇਕਰ ਸਹੀ ਹੁੰਦੀ ਤਾਂ ਹੁਣ ਨੂੰ ਉਹ ਕੋਡ ਲੱਗਣ ਤੋਂ ਪਹਿਲਾਂ ਸਾਰੇ ਮਸਲੇ ਹੱਲ ਕਰਦੇ।
ਇਹ ਵੀ ਪੜ੍ਹੋ:ਖੇਤੀ ਕਾਨੂੰਨਾਂ ਤੋਂ ਬਾਅਦ ਟੋਲ ਪਲਾਜਿਆਂ ਨਾਲ ਪਿਆ ਕਿਸਾਨਾਂ ਦਾ ਪੇਚਾ