ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਸਿਆਸਤਦਾਨਾਂ ਅਤੇ ਪੀਪੀਐਸ ਅਫਸਰਾਂ ਸਮੇਤ 424 ਹੋਰ ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਤੋਂ ਪਹਿਲਾਂ ਵੀ ਮਾਨ ਸਰਕਾਰ ਕਈ ਸਿਆਸਤਦਾਨਾਂ ਤੋਂ ਸੁਰੱਖਿਆ ਵਾਪਸ ਲੈ ਚੁੱਕੀ ਹੈ। ਸੂਚੀ ਵਿੱਚ ਧਾਰਮਿਕ ਆਗੂ, ਸਾਬਕਾ ਰਾਜ ਸਭਾ ਮੈਂਬਰ, ਸਾਬਕਾ ਵਿਧਾਇਕ, ਸਾਬਕਾ ਸਪੀਕਰ, ਸੇਵਾਮੁਕਤ ਪੁਲਿਸ ਮੁਲਾਜ਼ਮ ਅਤੇ ਹੋਰ ਕਈ ਵਿਅਕਤੀ ਸ਼ਾਮਲ ਹਨ।
ਇਹ ਵੀ ਪੜੋ: ਬੱਸ ’ਚ ਹੋਈ ਗਰਭਵਤੀ ਮਹਿਲਾ ਦੀ ਡਿਲੀਵਰੀ, ਬੱਚੀ ਨੂੰ ਦਿੱਤਾ ਜਨਮ
ਸੂਚੀ ਵਿੱਚ ਇਹ ਨਾਂ ਹਨ ਸ਼ਾਮਲ: ਸੁਖਦੇਵ ਸਿੰਘ ਢੀਂਡਸਾ, ਇੰਦਰਬੀਰ ਸਿੰਘ ਬੁਲਾਰੀਆ, ਸ਼ਰਨਜੀਤ ਸਿੰਘ ਢਿੱਲੋਂ, ਅਨਿਲ ਸਰੀਨ, ਸਾਬਕਾ ਸਪੀਕਰ ਰਾਣਾ ਕੇ.ਪੀ., ਲਖਬੀਰ ਸਿੰਘ ਲੱਖਾ, ਇੰਦੂ ਬਾਲਾ, ਦਰਸ਼ਨ ਸਿੰਘ ਬਰਾੜ, ਸਿੱਧੂ ਮੂਸੇਵਾਲਾ, ਗਨੀਵ ਕੌਰ ਮਜੀਠੀਆ, ਕੁਲਜੀਤ ਨਾਗਰਾ, ਮਦਨ ਲਾਲ ਜਲਾਲਪੁਰ, ਸੁਰਜੀਤ ਧੀਮਾਨ, ਹਰਦਿਆਲ ਸਿੰਘ ਕੰਬੋਜ, ਰੁਪਿੰਦਰ ਰੂਬੀ, ਫਤਿਹਜੰਗ ਬਾਜਵਾ, ਸੁਖਪਾਲ ਭੁੱਲਰ, ਦਿਨੇਸ਼ ਸਿੰਘ ਬੱਬੂ, ਸੰਜੇ ਤਲਵਾਰ, ਜਗਦੇਵ ਸਿੰਘ ਕਮਾਲੂ, ਹਰਮਿੰਦਰ ਸਿੰਘ ਗਿੱਲ, ਬਦਵਿੰਦਰ ਲਾਡੀ, ਜਗਤਾਰ ਸਿੰਘ ਜੱਗਾ, ਦਵਿੰਦਰ ਸਿੰਘ ਘੁਬਾਇਆ, ਨਿਰਮਲ ਸਿੰਘ ਸਤਰਾਣਾ, ਅਮਰੀਕ ਸਿੰਘ ਢਿੱਲੋਂ, ਜੋਗਿੰਦਰਪਾਲ ਭੋਆ, ਧਰਮਬੀਰ ਅਗਨੀਹੋਤਰੀ, ਤੀਕਸ਼ਨ ਸੂਦ, ਇੰਦਰਬੀਰ ਸਿੰਘ ਬੁਲਾਰੀਆ, ਨੱਥੂ ਰਾਮ, ਸੰਜੇ ਤਲਵਾਰ, ਸੁਖਪਾਲ ਸਿੰਘ ਭੁੱਲਰ, ਨਿਰਮਲ ਸਿੰਘ ਕਾਹਲੋਂ ਆਦਿ।
ਧਾਰਮਿਕ ਆਗੂਆਂ ਦੇ ਨਾਂ ਵੀ ਸ਼ਾਮਲ: ਸੂਚੀ ਵਿੱਚ ਕਈ ਧਾਰਮਿਕ ਆਗੂਆਂ ਦੇ ਨਾਂ ਵੀ ਸ਼ਾਮਲ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ। ਇਸ ਤੋਂ ਇਲਾਵਾ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ, ਡੇਰਾ ਸੱਚਖੰਡ ਬੱਲਾਂ ਦੇ ਚੀਫ਼ ਸੰਤ ਨਿਰੰਜਨ ਦਾਸ, ਭੈਣੀ ਸਾਹਿਬ ਤੋਂ ਬੀਬੀ ਸਾਹਿਬ ਕੌਰ, ਨਾਨਕਸਰ ਕਲੇਰਾਂ ਵਾਲੇ ਬਾਬਾ ਲੱਖਾ ਸਿੰਘ ਤੇ ਹੋਰ ਕਈ ਧਾਰਮਿਕ ਆਗੂਆਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ।
ਪੁਲਿਸ ਅਫ਼ਸਰਾਂ ਦੀ ਸੁਰੱਖਿਆ ਵਾਪਸ: ਇਸ ਤੋਂ ਇਲਾਵਾ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਏਡੀਜੀ ਐਸ.ਕੇ ਅਸਥਾਨਾ, ਏਡੀਜੀਪੀ ਵਿਜੀਲੈਂਸ ਬਿਊਰੋ ਐਲ.ਕੇ ਯਾਦਵ, ਏਡੀਜੀਪੀ ਐਮ.ਐਫ ਫਾਰੂਕੀ, ਐਸਟੀਐਫ ਪੁਲਿਸ ਗੁਰਿੰਦਰ ਸਿੰਘ ਢਿੱਲੋਂ, ਡੀਆਈਜੀ ਸਾਈਬਰ ਕਰਾਈਮ ਚੰਡੀਗੜ੍ਹ ਨੀਲਾਂਬਰੀ ਜਗਦਲੇ ਦੀ ਵੀ ਸੁਰੱਖਿਆ ਵਾਪਸ ਲੈ ਲਈ ਗਈ ਹੈ।