ETV Bharat / city

ਆਸ਼ੀਰਵਾਦ ਸਕੀਮ ਲਈ ਆਮਦਨ ਹੱਦ ਖਤਮ - ਚਰਨਜੀਤ ਸਿੰਘ ਚੰਨੀ

ਪੰਜਾਬ ਸਰਕਾਰ (Punjab Govt.) ਨੇ ਕੋਰੋਨਾ ਕਾਲ ਦੌਰਾਨ ਮੌਤ ਦੇ ਮੂੰਹ ਵਿੱਚ ਗਏ ਪਰਿਵਾਰਾਂ ਦੀਆਂ ਅਨਾਥ ਕੁੜੀਆਂ ਨੂੰ ਆਸ਼ੀਰਵਾਦ ਸਕੀਮ (Ashirwad Scheme) ਤਹਿਤ ਵਿੱਤੀ ਮਦਦ ਦੇਣ ਵਿੱਚ ਵਡੀ ਛੋਟ ਦਿੱਤੀ ਹੈ। ਪਹਿਲਾਂ ਤੈਅ ਆਮਦਨ ਤੋਂ ਉਪਰ ਆਮਦਨੀ ਵਾਲਿਆਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਦਾ ਸੀ ਪਰ ਹੁਣ ਵੱਡੀ ਰਾਹਤ ਦਿੱਤੀ ਗਈ ਹੈ।

ਆਸ਼ੀਰਵਾਦ ਸਕੀਮ ਲਈ ਆਮਦਨ ਹੱਦ ਖਤਮ
ਆਸ਼ੀਰਵਾਦ ਸਕੀਮ ਲਈ ਆਮਦਨ ਹੱਦ ਖਤਮ
author img

By

Published : Oct 2, 2021, 4:09 PM IST

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੋਵਿਡ-19 ਮਹਾਂਮਾਰੀ (Covid-19 pandemic) ਦੌਰਾਨ ਆਪਣੇ ਦੋਵੇਂ ਮਾਪੇ ਗਵਾ ਚੁੱਕੀਆਂ ਲੜਕੀਆਂ ਨੂੰ ਆਸ਼ੀਰਵਾਦ ਸਕੀਮ ਤਹਿਤ ਸਾਲਾਨਾ ਆਮਦਨ ਸੀਮਾ ’ਤੇ ਛੋਟ ਦੇਣ ਦਾ ਹੁਕਮ ਦਿੱਤਾ ਗਿਆ ਹੈ। ਸਮਾਜਿਕ ਸੁਰੱਖਿਆ (Social Security), ਇਸਤਰੀ ਅਤੇ ਬਾਲ ਵਿਕਾਸ (Women and child development) ਵਿਭਾਗ ਦੇ ਪ੍ਰਸਤਾਵ ਨੂੰ ਮੰਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਕੋਵਿਡ -19 ਮਹਾਂਮਾਰੀ ਦੌਰਾਨ ਆਪਣੇ ਦੋਵੇਂ ਮਾਪਿਆਂ ਤੋਂ ਮਹਿਰੂਮ ਹੋ ਚੁੱਕੀਆਂ ਲੜਕੀਆਂ ਨੂੰ ਆਸ਼ੀਰਵਾਦ ਸਕੀਮ ਦੀਆਂ ਲਾਭਪਾਤਰੀਆਂ ਵਜੋਂ ਸਾਲਾਨਾ ਆਮਦਨ ਸੀਮਾ 32,790 ਰੁਪਏ ’ਤੇ ਛੋਟ ਦੇਣ ਜਾਂ ਮੁਆਫ ਕਰਨ ਦੇ ਆਦੇਸ਼ ਦਿੱਤਾ ਹੈ।

ਐੈਸਸੀ ਤੇ ਹੋਰ ਈਡਬਲਿਊਐਸ ਕੁੜੀਆਂ ਬਾਰੇ ਕੀਤਾ ਐਲਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਆਮਦਨੀ ਦੀ ਨਿਰਧਾਰਤ ਸੀਮਾ ਨੂੰ ਵਿਚਾਰੇ ਬਿਨਾਂ ਅਨੁਸੂਚਿਤ ਜਾਤੀ/ਈਸਾਈ ਭਾਈਚਾਰੇ ਦੀਆਂ ਲੜਕੀਆਂ ਲਾਭਪਾਤਰੀਆਂ, ਪੱਛੜੀਆਂ ਸ੍ਰੇਣੀਆਂ/ਜਾਤੀਆਂ, ਆਰਥਿਕ ਤੌਰ ‘ਤੇ ਕਮਜ਼ੋਰ ਸ੍ਰੇਣੀਆਂ ਜਾਂ ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਨੂੰ ਵਿਆਹ ਮੌਕੇ ਅਤੇ ਅਨੁਸੂਚਿਤ ਜਾਤੀ ਦੀਆਂ ਵਿਧਵਾਵਾਂ ਮੁੜ-ਵਿਆਹ (ਰੀ-ਮੈਰਿਜ) ਕਰਵਾਉਣ ’ਤੇ ਉਕਤ ਯੋਜਨਾ ਤਹਿਤ ਵਿੱਤੀ ਲਾਭ ਪ੍ਰਾਪਤ ਹੋਵੇਗਾ।ਸ. ਚੰਨੀ ਨੇ ਅੱਗੇ ਕਿਹਾ ਕਿ ਸਕੀਮ ਦੇ ਹੋਰ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਧੜਾ-ਧੜ ਲੋਕਪੱਖੀ ਫੈਸਲੇ ਲੈ ਰਹੇ ਹਨ ਚੰਨੀ

ਜਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਮੁੱਖ ਮੰਤਰੀ ਵੱਲੋਂ ਲੋਕ ਭਲਾਈ ਦੇ ਕੰਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਉਪਰੰਤ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਕੋਲ ਘੱਟ ਸਮੇਂ ਵਿੱਚ ਵੱਧ ਕੰਮ ਕਰਨ ਦੀ ਵੱਡੀ ਚੁਣੌਤੀ ਹੈ। ਇਸੇ ਤਹਿਤ ਉਹ ਰੋਜਾਨਾ ਧੜਾ-ਧੜ ਐਲਾਨ ਕਰ ਰਹੇ ਹਨ। ਇਸੇ ਸਿਲਸਿਲੇ ਵਿੱਚ ਉਕਤ ਸਕੀਮ ਵਿੱਚ ਛੋਟ ਦਾ ਐਲਾਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਬਿਜਲੀ ਬਿਲ ਮਾਫ ਕਰ ਚੁੱਕੇ ਹਨ ਤੇ ਦੋ ਕਿਲੋਵਾਟ ਵਾਲੇ ਜਿਹੜੇ ਖਪਤਕਾਰ ਬਿਲ ਨਹੀਂ ਭਰ ਸਕੇ ਤੇ ਉਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ, ਉਹ ਕੁਨੈਕਸ਼ਨ ਵੀ ਬਹਾਲ ਕਰਨ ਦਾ ਹੁਕਮ ਉਨ੍ਹਾਂ ਪਿਛਲੇ ਦਿਨੀਂ ਦਿੱਤਾ ਸੀ।

ਸਸਤੀ ਬਿਜਲੀ ਦਾ ਫੈਸਲਾ ਵੀ ਛੇਤੀ ਹੀ

ਹੁਣ ਇਹ ਸੰਭਾਵਨਾ ਹੈ ਕਿ ਛੇਤੀ ਹੀ ਉਹ ਤਿੰਨ ਸੌ ਯੁਨਿਟ ਤੱਕ ਮੁਫਤ ਬਿਜਲੀ ਦਾ ਐਲਾਨ ਕਰ ਸਕਦੇ ਹਨ ਤੇ ਇਹ ਵੀ ਇਸ਼ਾਰਾ ਹੋ ਚੁੱਕਾ ਹੈ ਕਿ ਬਿਜਲੀ ਸਸਤੀ ਕਰਨ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਚੰਨੀ ਸਰਕਾਰ ਨੇ ਮੁਲਾਜਮਾਂ ਨੂੰ ਵੀ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਫੈਮਲੀ ਪੈਨਸ਼ਨ ਦੇਣ ਦੀ ਮੰਜੂਰੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਚੰਨੀ ਵੱਲੋਂ ਮੁਲਾਜਮਾਂ ਲਈ ਫੈਮਲੀ ਪੈਨਸ਼ਨ ਮਨਜੂਰ

ETV Bharat Logo

Copyright © 2025 Ushodaya Enterprises Pvt. Ltd., All Rights Reserved.