ਚੰਡੀਗੜ੍ਹ : 18 ਜੂਨ ਨੂੰ ਵਿਸ਼ਵ ਪਿਕਨਿਕ ਦਿਹਾੜਾ ਮਨਾਇਆ ਜਾਂਦਾ ਹੈ। ਕੋਰੋਨਾ ਮਹਾਂਮਾਰੀ ਦੇ ਚਲਦੇ ਇਸ ਵਾਰ ਸ਼ਹਿਰ ਦਾ ਮਸ਼ਹੂਰ ਪਿਕਨਿਕ ਸਪਾਟ ਰੌਕ ਗਾਰਡਨ ਸੁੰਨਾ ਨਜ਼ਰ ਆਇਆ।
ਰੌਕ ਗਾਰਡਨ ਚੰਡੀਗੜ੍ਹ ਘੁੰਮਣ ਲਈ ਆਉਣ ਵਾਲੇ ਸੈਲਾਨੀਆਂ ਲਈ ਹਮੇਸ਼ਾ ਤੋਂ ਹੀ ਖਿੱਚ ਦਾ ਕੇਂਦਰ ਰਿਹਾ ਹੈ, ਪਰ ਇਸ ਵਾਰ ਕੋਰੋਨਾ ਵਾਇਰਸ ਦੇ ਸੰਕਟ ਦੇ ਚਲਦੇ ਇਹ ਬੰਦ ਪਿਆ ਹੈ। ਮੌਜੂਦਾ ਸਮੇਂ 'ਚ ਚੰਡੀਗੜ੍ਹ ਕੋਰੋਨਾ ਵਾਇਰਸ ਦਾ ਹੌਟ ਸਪਾਟ ਬਣਿਆ ਹੋਇਆ ਹੈ। ਇਥੋਂ ਹੁਣ ਤੱਕ ਵੱਡੀ ਗਿਣਤੀ 'ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸ਼ਹਿਰ ਦੀ ਸਾਰੀ ਜਨਤਕ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਥੇ ਸਾਰੀਆਂ ਹੀ ਘੁੰਮਣ ਵਾਲੀਆਂ ਥਾਵਾਂ ਨੂੰ ਬੰਦ ਰੱਖਿਆ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਰੌਕ ਗਾਰਡਨ ਦੇ ਵਿੱਚ ਬੇਕਾਰ ਵਸਤੂਆਂ ਅਤੇ ਪੱਥਰਾਂ ਦੇ ਨਾਲ ਕਲਾਕ੍ਰੀਤੀਆਂ ਬਣਾਈਆਂ ਗਈਆਂ ਹਨ। ਗਰਮੀਆਂ ਦੀਆਂ ਛੁੱਟੀਆਂ ਵਿੱਚ ਇਥੇ ਭਾਰੀ ਗਿਣਤੀ 'ਚ ਸੈਲਾਨੀ ਘੁੰਮਣ ਆਉਂਦੇ ਹਨ ਪਰ ਇਸ ਵਾਰ ਲੌਕਡਾਊਨ ਦੇ ਚਲਦੇ ਚਾਰੇ ਪਾਸੇ ਸੁੰਨ ਪਸਰੀ ਨਜ਼ਰ ਆਈ।