ਚੰਡੀਗੜ੍ਹ: ਸੈਕਟਰ 19 ਦੇ ਆਰ.ਡਬਲਯੂ.ਏ ਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸਫ਼ਾਈ ਕਰਮਚਾਰੀਆਂ ਉੱਤੇ ਫੁੱਲ ਬਰਸਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ 'ਤੇ ਛਾਇਆ ਹੋਇਆ ਹੈ। ਭਾਰਤ ਦੇ ਵਿੱਚ ਵੀ ਕੋਰੋਨਾ ਵਾਰਿਸ ਦੇ ਤਕਰੀਬਨ 25 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ, ਪੁਲਿਸ ਵਿਭਾਗ ਤੇ ਸਫ਼ਾਈ ਵਿਭਾਗ ਲਗਾਤਾਰ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲੱਗਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਰੋਨਾ ਦੌਰਾਨ ਆਪਣੀ ਡਿਊਟੀ ਨਿਭਾਉਣ ਵਾਲਿਆਂ ਨੂੰ ਕੋਰੋਨਾ ਵਾਰਿਅਰਜ਼ ਕਹਿ ਕੇ ਸਬੰਧਨ ਕੀਤਾ ਹੈ।
ਅਜਿਹੇ 'ਚ ਚੰਡੀਗੜ੍ਹ ਦੇ ਸੈਕਟਰ 19 ਅਤੇ 18 ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨੇ ਇਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਹੈ। ਸਮਾਜ ਸੇਵੀ ਸੰਗਠਨ ਤੇ ਟ੍ਰੈਫਿਕ ਪੁਲਿਸ ਨੇ ਮਿਲ ਕੇ ਸਫਾਈ ਕਰਮਚਾਰੀਆਂ 'ਤੇ ਫੁੱਲਾਂ ਦੀ ਵਰਖਾ ਕੀਤੀ ਤੇ ਉਨ੍ਹਾਂ ਨੂੰ ਹੋਰ ਉਤਸਾਹਿਤ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਨੂੰ ਇੱਕ-ਇੱਕ ਮੈਡੀਕਲ ਕਿੱਟਾਂ ਵੀ ਦਿੱਤੀਆਂ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਡੀਆਈਜੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਸੁਸ਼ਾਂਤ ਨੇ ਦੱਸਿਆ ਕਿ ਇਹ ਲੋਕ ਜਿਹੜੇ ਕਿ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੋਕਾਂ ਦੀ ਸੇਵਾ ਕਰ ਰਹੇ ਹਨ, ਇਨ੍ਹਾਂ ਨੂੰ ਸਨਮਾਨਿਤ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਇਹ ਜਿਹੜੇ ਆਰ.ਡਬਲਿਊ.ਏ ਨੇ ਇਨ੍ਹਾਂ ਨੂੰ ਸਨਮਾਨਿਤ ਕੀਤਾ ਹੈ, ਇਹ ਬਹੁਤ ਹੀ ਚੰਗਾ ਕੰਮ ਹੈ ਤੇ ਅਸੀਂ ਇਟਲੀ ਭਾਰਤ ਦੇ ਮਾਡਲ ਨਾਲ ਹੋਰ ਲੋਕਾਂ ਨੂੰ ਵੀ ਕਹਾਂਗੇ ਕਿ ਇਨ੍ਹਾਂ ਲੋਕਾਂ ਦਾ ਸਨਮਾਨ ਕਰੋ।
ਸੁਸ਼ਾਂਕ ਆਨੰਦ ਨੇ ਟ੍ਰੈਫਿਕ ਬਾਰੇ ਦੱਸਿਆ ਕਿਹਾ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਹਰ ਉਹ ਕੰਮ ਕਰ ਰਹੀ ਹੈ ਜਿਹੜਾ ਕਿ ਕਰਫ਼ਿਊ ਦੇ ਦੌਰਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕਰਫਿਊ ਦੇ ਦੌਰਾਨ ਬਿਨਾ ਪਾਸ ਤੋਂ ਘੁੰਮਦੇ ਲੋਕਾਂ ਦੇ 6 ਹਜ਼ਾਰ ਦੇ ਕਰੀਬ ਚਲਾਨ ਕੱਟੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹੀ ਇੱਕ ਹਵਲਦਾਰ ਪ੍ਰੀਤਪਾਲ ਸਿੰਘ ਜਿਹੜੇ ਕਿ ਡਿਊਟੀ ਤੋਂ ਬਾਅਦ ਆਪਣੇ ਘਰ ਜਾ ਕੇ ਆਪਣੇ ਪਰਿਵਾਰਾਂ ਤੇ ਗੁਆਂਢੀਆਂ ਨਾਲ ਮਿਲ ਕੇ ਮਾਸਕ ਬਣਾ ਰਹੇ ਹਨ ਅਤੇ ਜਿਨ੍ਹਾਂ ਕੋਲ ਮਾਸਕ ਨਹੀਂ ਪਹੁੰਚ ਰਹੇ ਉਨ੍ਹਾਂ ਤੱਕ ਮੁਫ਼ਤ ਦੇ ਵਿੱਚ ਮਾਸਕ ਵੰਡ ਰਹੇ ਹਨ।