ETV Bharat / city

ਭਾਜਪਾ ਦੀ ਸਰਬਜੀਤ ਕੌਰ ਬਣੀ ਚੰਡੀਗੜ੍ਹ ਦੀ ਨਵੀਂ ਮੇਅਰ, ਜਾਣੋ ਕਿਵੇਂ ਹੋਈ ਚੋਣ ਪ੍ਰੀਕਿਰਿਆ - ਚੰਡੀਗੜ੍ਹ ਦਾ ਮੇਅਰ

ਭਾਜਪਾ ਦੀ ਸਰਬਜੀਤ ਕੌਰ ਚੰਡੀਗੜ੍ਹ ਦੀ ਨਹੀਂ ਮੇਅਰ ਬਣ ਗਈ ਹੈ। ਮੇਅਰ ਦੀ ਚੋਣ ਦੇ ਲਈ ਕੁੱਲ 28 ਵੋਟਾਂ ਪਈਆਂ ਹਨ। ਦੱਸ ਦਈਏ ਕਿ ਮੇਅਰ ਅਹੁਦੇ ਦੇ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਹਨ, ਕਿਉਂਕਿ ਦੋਵਾਂ ਕੋਲ 14-14 ਵੋਟਾਂ ਹਨ। ਇੱਕ ਅਕਾਲੀ ਕੌਂਸਲਰ ਤੇ 7 ਕਾਂਗਰਸੀ ਕੌਂਸਲਰਾਂ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ।

ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ
ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ
author img

By

Published : Jan 8, 2022, 6:58 AM IST

Updated : Jan 8, 2022, 1:03 PM IST

ਚੰਡੀਗੜ੍ਹ: ਚੰਡੀਗੜ੍ਹ ’ਚ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ 8 ਜਨਵਰੀ ਯਾਨੀ ਅੱਜ (Chandigarh to elect new mayor today) ਹੋਵੇਗੀ। ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ 14, ਭਾਜਪਾ ਨੂੰ 12, ਕਾਂਗਰਸ ਨੂੰ 8 ਅਤੇ ਅਕਾਲੀ ਦਲ ਨੂੰ 1 ਸੀਟ ਮਿਲੀ ਹੈ। ਜਿਸ ਕਾਰਨ ਕਿਸੇ ਵੀ ਪਾਰਟੀ ਕੋਲ ਪੂਰਨ ਬਹੁਮਤ ਨਹੀਂ ਹੈ। ਜੇਕਰ ਕਿਸੇ ਪਾਰਟੀ ਕੋਲ 19 ਸੀਟਾਂ ਹੁੰਦੀਆਂ ਤਾਂ ਉਸ ਪਾਰਟੀ ਕੋਲ ਅਗਲੇ 5 ਸਾਲਾਂ ਲਈ ਆਪਣਾ ਮੇਅਰ ਚੁਣਨ ਦਾ ਅਧਿਕਾਰ ਹੁੰਦਾ।

ਵੋਟਿੰਗ ਪ੍ਰੀਕ੍ਰਿਰਿਆ ਪੂਰੀ

ਚੰਡੀਗੜ੍ਹ ਮੇਅਰ ਅਹੁਦੇ ਦੇ ਲਈ ਵੋਟਿੰਗ ਪ੍ਰੀਕ੍ਰਿਰਿਆ ਪੂਰੀ ਹੋ ਗਈ ਹੈ। ਕਾਂਗਰਸ ਦੇ ਸੱਤ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕੌਂਸਲਰ ਵੋਟਿੰਗ ਦੇ ਲਈ ਨਹੀਂ ਪਹੁੰਚਿਆ। ਯਾਨੀ ਕਿ ਤਕਰੀਬਨ 8 ਕੌਂਸਲਰ ਇਸ ਪ੍ਰੀਕ੍ਰਿਰਿਆ ਚ ਸ਼ਾਮਲ ਨਹੀਂ ਹੋਏ।

ਕੀ ਟਾਸ ਤੋਂ ਬਣੇਗਾ ਅਗਲਾ ਮੇਅਰ?

ਹੁਣ ਸਭ ਤੋਂ ਵੱਡਾ ਸਵਾਲ ਇਹ ਸਾਹਮਣੇ ਆਉਂਦਾ ਹੈ ਕਿ ਹੁਣ ਮੇਅਰ ਦੀ ਚੋਣ ਕਿਵੇਂ ਹੋਵੇਗੀ। ਕਿਉਂਕਿ ਬੀਜੇਪੀ ਦੇ 14 ਅਤੇ ਆਮ ਆਦਮੀ ਪਾਰਟੀ ਦੇ 14 ਵੋਟ ਹਨ। ਮੇਅਰ ਅਹੁਦੇ ਦੇ ਲਈ ਕੁੱਲ 28 ਵੋਟਾਂ ਪਈਆਂ ਹਨ। ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਦੇ ਲਈ ਮਤਦਾਨ ਹੋਵੇਗਾ।

ਸੰਸਦ ਬਾਹਰ 'ਆਪ' ਦਾ ਹੰਗਾਮਾ

ਸੰਸਦ ਬਾਹਰ 'ਆਪ' ਦਾ ਹੰਗਾਮਾ

ਸੰਸਦ ਚ ਅੰਦਰ ਜਾਣ ਦੀ ਆਗਿਆ ਨਾ ਮਿਲਣ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੰਸਦ ਬਾਹਰ ਹੰਗਾਮਾ ਕਰ ਦਿੱਤਾ। ਆਪ ਆਗੂਆਂ ਨੇ ਬੀਜੇਪੀ ’ਤੇ ਇਲਜ਼ਾਮ ਲਗਾਇਆ ਹੈ।

'ਆਪ' ਨੇ ਚੁੱਕੇ ਸਵਾਲ

ਆਮ ਆਦਮੀ ਪਰਾਟੀ ਦੀ ਮੇਅਰ ਅਹੁਦੇ ਲਈ ਉਮੀਦਵਾਰ ਅੰਜੂ ਨੇ ਸਾਂਸਦ ਦੀ ਵੋਟ ਨੂੰ ਲੈ ਕੇ ਸਵਾਲ ਚੁੱਕੇ ਹਨ। ਜਿਸ ਦਾ ਜਵਾਬ ਦਿੰਦੇ ਹੋਏ ਚੋਣ ਦੇ ਲਈ ਬਣਾਏ ਗਏ ਪ੍ਰਸਾਈਡਿੰਗ ਸਕੱਤਰ ਮਹੇਸ਼ ਇੰਦਰ ਸਿੱਧੂ ਨੇ ਕਿਹਾ ਕਿ ਸਾਂਸਦ ਹਮੇਸ਼ਾ ਤੋਂ ਵੋਟ ਦਿੰਦੀ ਰਹੀ ਹੈ ਅਤੇ ਇਹ ਨਿਯਮਾਂ ’ਚ ਵੀ ਸ਼ਾਮਲ ਹੈ।

ਵੋਟਿੰਗ ਪ੍ਰੀਕ੍ਰਿਰਿਆ ਸ਼ੁਰੂ

ਮੇਅਰ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸਾਂਸਦ ਕਿਰਨ ਖੇਰ ਨੇ ਆਪਣਾ ਵੋਟ ਪਾ ਦਿੱਤਾ ਹੈ। ਦੱਸ ਦਈਏ ਕਿ ਮੇਅਰ ਅਹੁਦੇ ਦੇ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਹਨ, ਕਿਉਂਕਿ ਦੋਵਾਂ ਕੋਲ 14-14 ਵੋਟਾਂ ਹਨ। ਇੱਕ ਅਕਾਲੀ ਕੌਂਸਲਰ ਤੇ 7 ਕਾਂਗਰਸੀ ਕੌਂਸਲਰਾਂ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ।

ਇਹ ਵੀ ਪੜੋ: ਚੰਨੀ ਨੂੰ ਲੈ ਕੇ ਭਾਜਪਾ ਦਾ ਜ਼ਬਰਦਸਤ ਹਮਲਾ, ਕਾਂਗਰਸ ਪੱਬਾਂ ਭਾਰ

ਨਗਰ ਨਿਗਮ ਚੋਣਾਂ ਤੋਂ ਬਾਅਦ ਹੁਣ ਮੇਅਰ ਦੀ ਚੋਣ (Chandigarh mayor election) ਹੋਣੀ ਹੈ। ਇਸ ਚੋਣ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵੀ ਕਰਵਾਈਆਂ ਜਾਣਗੀਆਂ। ਇਨ੍ਹਾਂ ਚੋਣਾਂ ਵਿੱਚ ਸਿਰਫ਼ ਕੌਂਸਲਰ ਹੀ ਹਿੱਸਾ ਲੈਂਦੇ ਹਨ। ਕੌਂਸਲਰਾਂ ਵਿੱਚੋਂ ਹੀ ਉਮੀਦਵਾਰ ਖੜ੍ਹੇ ਕੀਤੇ ਜਾਂਦੇ ਹਨ। ਬਾਕੀ ਕੌਂਸਲਰ ਵੋਟ ਪਾ ਕੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਦੇ ਹਨ। ਇਸ ਵਾਰ ਮੇਅਰ ਦੇ ਅਹੁਦੇ ਲਈ ਇਹ ਚੋਣ ਕਾਫੀ ਦਿਲਚਸਪ ਹੋਣ ਜਾ ਰਹੀ ਹੈ।

ਦਰਅਸਲ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਵਾਰ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਹੈ। ਇਸ ਨਾਲ ਕੋਈ ਵੀ ਪਾਰਟੀ ਯਕੀਨੀ ਤੌਰ 'ਤੇ ਆਪਣਾ ਮੇਅਰ ਬਣਾਉਣ ਦੀ ਸਥਿਤੀ 'ਚ ਨਹੀਂ ਹੈ। ਮੇਅਰ ਬਣਨ ਲਈ 19 ਸੀਟਾਂ ਦਾ ਹੋਣਾ ਜ਼ਰੂਰੀ ਹੈ। ਜਦੋਂ ਕਿ ਕਿਸੇ ਵੀ ਪਾਰਟੀ ਕੋਲ 19 ਸੀਟਾਂ ਨਹੀਂ ਹਨ। ਆਮ ਆਦਮੀ ਪਾਰਟੀ ਨੂੰ 14 ਸੀਟਾਂ ਮਿਲੀਆਂ ਹਨ। ਕਾਂਗਰਸ ਨੂੰ ਅੱਠ ਜਦਕਿ ਭਾਜਪਾ ਨੂੰ 12 ਸੀਟਾਂ ਮਿਲੀਆਂ ਹਨ। ਭਾਜਪਾ ਕੋਲ ਵੀ ਸੰਸਦ ਮੈਂਬਰ ਦੀ ਇੱਕ ਵੋਟ ਹੈ, ਜਿਸ ਨਾਲ ਭਾਜਪਾ ਦੀਆਂ 13 ਵੋਟਾਂ ਬਣਦੀਆਂ ਹਨ। ਇਸ ਤੋਂ ਇਲਾਵਾ ਕਾਂਗਰਸੀ ਆਗੂ ਦੇਵੇਂਦਰ ਬਬਲਾ ਦੀ ਪਤਨੀ ਵੀ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ। ਉਹ ਕੌਂਸਲਰ ਦੀ ਚੋਣ ਜਿੱਤ ਚੁੱਕੀ ਹੈ। ਇਸ ਕਾਰਨ ਭਾਜਪਾ ਨੂੰ ਵੀ 14 ਵੋਟਾਂ ਮਿਲੀਆਂ।

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਕਿਵੇਂ ਹੋਵੇਗੀ?

ਨਗਰ ਨਿਗਮ ਚੋਣਾਂ ਤੋਂ ਬਾਅਦ ਮੇਅਰ ਦੀ ਚੋਣ ਹੁੰਦੀ ਹੈ। ਚੰਡੀਗੜ੍ਹ ਦੇ ਮੇਅਰ ਦੀ ਚੋਣ 1 ਸਾਲ ਲਈ ਹੁੰਦੀ ਹੈ। ਮੇਅਰ ਦੀ ਸੀਟ ਪਹਿਲੇ ਸਾਲ ਲਈ ਮਹਿਲਾ ਉਮੀਦਵਾਰ ਲਈ ਰਾਖਵੀਂ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਮੇਅਰ ਦੀ ਚੋਣ ਵਿਚ ਹਿੱਸਾ ਨਹੀਂ ਲਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਮੁਕਾਬਲਾ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੋਵੇਗਾ। ਇਨ੍ਹਾਂ ਦੋਵਾਂ ਵਿੱਚੋਂ ਜਿਸ ਉਮੀਦਵਾਰ ਦੀਆਂ ਵੋਟਾਂ ਵੱਧ ਹੋਣਗੀਆਂ, ਉਸ ਦਾ ਉਮੀਦਵਾਰ ਮੇਅਰ ਚੁਣਿਆ ਜਾਵੇਗਾ।

ਜੇਕਰ ਕਾਂਗਰਸ ਪਾਰਟੀ ਵੀ ਮੇਅਰ ਦੀ ਚੋਣ ਵਿਚ ਹਿੱਸਾ ਲੈਂਦੀ ਹੈ ਤਾਂ ਦੋ ਵਾਰ ਵੋਟਿੰਗ ਹੋਵੇਗੀ। ਪਹਿਲੀ ਵਾਰ ਹੋ ਰਹੀ ਵੋਟਿੰਗ ਵਿੱਚ ਤਿੰਨੋਂ ਪਾਰਟੀਆਂ ਦੇ ਉਮੀਦਵਾਰ ਚੋਣ ਲੜਨਗੇ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ। ਵੋਟਾਂ ਦੀ ਗਿਣਤੀ ਤੋਂ ਬਾਅਦ ਤੀਜੀ ਧਿਰ ਨੂੰ ਚੋਣ ਤੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਬਾਕੀ ਦੋ ਪਾਰਟੀਆਂ ਦੁਬਾਰਾ ਵੋਟਾਂ ਪਾਉਣਗੀਆਂ। ਇਸ ਤੋਂ ਬਾਅਦ ਜਿਸ ਪਾਰਟੀ ਦੇ ਉਮੀਦਵਾਰ ਨੂੰ ਵੱਧ ਵੋਟਾਂ ਮਿਲਣਗੀਆਂ, ਉਸ ਨੂੰ ਮੇਅਰ ਐਲਾਨ ਦਿੱਤਾ ਜਾਵੇਗਾ।

ਕਾਂਗਰਸ ਦੇ ਨਾਲ-ਨਾਲ 'ਆਪ' ਨੂੰ ਵੀ ਝਟਕਾ ਲੱਗਾ ਹੈ

ਕਾਂਗਰਸੀ ਆਗੂ ਦੇਵੇਂਦਰ ਬਬਲਾ ਅਤੇ ਉਨ੍ਹਾਂ ਦੀ ਪਤਨੀ ਦਾ ਭਾਜਪਾ ਵਿੱਚ ਜਾਣਾ ਕਾਂਗਰਸ ਲਈ ਵੱਡਾ ਝਟਕਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਲਈ ਵੀ ਇਹ ਝਟਕਾ ਹੈ। ਪਹਿਲਾਂ ਆਮ ਆਦਮੀ ਪਾਰਟੀ ਕੋਲ ਸਭ ਤੋਂ ਵੱਧ 14 ਸੀਟਾਂ ਸਨ ਪਰ ਹੁਣ ਭਾਜਪਾ ਵੀ ਆਮ ਆਦਮੀ ਪਾਰਟੀ ਦੇ ਬਰਾਬਰ ਆ ਗਈ ਹੈ। ਦਵਿੰਦਰ ਬਬਲਾ ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਰਹੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਹੋਰ ਕਾਂਗਰਸੀ ਕੌਂਸਲਰਾਂ ਨੂੰ ਤੋੜ ਕੇ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਅਜਿਹੇ 'ਚ ਭਾਜਪਾ ਦਾ ਮੇਅਰ ਬਣਨਾ ਲਗਭਗ ਤੈਅ ਹੈ।

ਇਹ ਵੀ ਪੜੋ: PM security lapse case: SC ਜਾਰੀ ਕੀਤੇ ਇਹ ਨਿਰਦੇਸ਼ ਹੁਣ...

ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਭਾਜਪਾ 'ਤੇ ਆਪਣੇ ਕੌਂਸਲਰਾਂ 'ਤੇ ਹਾਰਸ-ਟ੍ਰੇਡਿੰਗ ਦੇ ਦੋਸ਼ ਲਗਾ ਰਹੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ, ਇਸ ਲਈ ਨੈਤਿਕਤਾ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੇਅਰ ਬਣਾਇਆ ਜਾਣਾ ਚਾਹੀਦਾ ਹੈ। ਪਰ ਭਾਜਪਾ ਆਪਣੇ ਉਮੀਦਵਾਰ ਨੂੰ ਮੇਅਰ ਬਣਾਉਣ ਲਈ ਛੇੜਛਾੜ ਵਿੱਚ ਲੱਗੀ ਹੋਈ ਹੈ।

Last Updated : Jan 8, 2022, 1:03 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.