ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਕਈ ਕਾਰਨਾਮੇ ਕਰਨ ਵਾਲੇ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਫਿਰ ਵਾਇਰਲ ਹੋਇਆ ਹੈ। ਜਿਸ ਵਿਚ ਡਰਾਈਵਰ ਅਤੇ ਗੱਡੀ ਵਿਚ ਸਵਾਰ ਚਾਰ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਚ ਇਕ ਪੰਜਾਬੀ ਗਾਣੇ ਦੀ ਆਵਾਜ਼ ਵਿੱਚ ਖੂਬ ਮਸਤੀ ਕਰ ਰਹੇ ਹਨ। ਵੀਡੀਓ ਚ ਦਿਖਾਈ ਦੇ ਰਹੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਵਲੋਂ ਨਾ ਤਾਂ ਮਾਸਕ ਪਹਿਨਿਆ ਹੋਇਆ ਹੈ ਤੇ ਨਾ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਂਦੀ ਦਿਖਾਈ ਦੇ ਰਹੀ ਹੈ।
ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਅਧਿਕਾਰੀਆਂ ਆਲਾ ਅਧਿਕਾਰੀ ਹਰਕਤ ਚ ਆਏ ਪਰ ਉਨ੍ਹਾਂ' ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਦੁਬਾਰਾ ਤੋਂ ਅਜਿਹਾ ਨਾ ਕਰਨ ਦੀ ਹਦਾਇਤ ਦੇ ਕੇ ਉਨ੍ਹਾਂ ਨੂੰ ਛੱਡ ਦਿੱਤਾ। ਵੀਡੀਓ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਵਾਹਨ ਦੀ ਅਗਲੀ ਸੀਟ 'ਤੇ ਬੈਠਾ ਡਰਾਈਵਰ ਅਤੇ ਉਸ ਦੇ ਨਾਲ ਬੈਠੇ ਪੁਲਿਸ ਕਰਮਚਾਰੀ ਵਲੋਂ ਨਾ ਤਾ ਮਾਸਕ ਪਾਇਆ ਹੈ ਤੇ ਨਾ ਹੀ ਸੀਟ ਬੈਲਟ ਪਾਇਆ ਹੋਇਆ ਹੈ।
ਇਸਦੇ ਨਾਲ ਹੀ ਪਿਛਲੀ ਸੀਟ ਤੇ ਤਿੰਨ ਹੋਰ ਪੁਲਿਸ ਵਾਲੇ ਬਿਨਾਂ ਕਿਸੇ ਮਾਸਕ ਦੇ ਦਿਖਾਈ ਦੇ ਰਹੇ ਹਨ ਜਿਵੇਂ ਹੀ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਜਾਂਚ ਜ਼ਰੂਰ ਕੀਤੀ ਗਈ। ਪਤਾ ਲੱਗਿਆ ਕਿ ਇਹ ਪੁਲਿਸ ਮੁਲਾਜ਼ਮ ਸਾਰੰਗਪੁਰ ਥਾਣਾ ਖੇਤਰ ਵਿੱਚ ਤਾਇਨਾਤ ਹਨ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਇਕ ਇੰਸਪੈਕਟਰ ਦੀ ਸੇਵਾਮੁਕਤੀ ਦਾ ਜਸ਼ਨ ਮਨਾ ਰਹੇ ਸਨ।
ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਕਈ ਤਰ੍ਹਾਂ ਦੇ ਚਲਾਨ ਵੀ ਬਣਦੇ ਹਨ ਜਾਣਕਾਰੀ ਮਿਲੀ ਹੈ ਕਿ ਪੁਲਿਸ ਵਿਭਾਗ ਦੇ ਵਲੋਂ ਮੁਲਾਜ਼ਮਾਂ ਖਿਲਾਫ਼ ਸਿਰਫ ਮਾਸਕ ਨੂੰ ਲੈਕੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਬੇਅਦਬੀ ਮਾਮਲਾ:ਡੇਰਾ ਪ੍ਰੇਮੀਆਂ ਨੇ ਬਦਲੇ ਦੀ ਭਾਵਨਾ ਨਾਲ ਦਿੱਤਾ ਸੀ ਅੰਜ਼ਾਮ:SIT