ਚੰਡੀਗੜ੍ਹ : ਸ਼ਹਿਰ ਦੀ ਪੁਲਿਸ ਨੇ ਇੱਕ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਚੋਰ ਗਿਰੋਹ ਦੋ ਪਹੀਆ ਵਾਹਨਾਂ ਜਿਵੇਂ ਸਕੂਟਰ ਅਤੇ ਐਕਟਿਵਾ ਦੀ ਚੋਰੀ ਕਰਕੇ ਉਸ ਨੂੰ ਵੇਚ ਦਿੰਦਾ ਸਨ। ਪੁਲਿਸ ਨੇ ਜ਼ਿਲ੍ਹਾ ਅਦਾਲਤ ਤੋਂ ਮੁਲਜ਼ਮਾਂ ਵਿਰੁੱਧ ਪੁਲਿਸ ਰਿਮਾਂਡ ਹਾਸਲ ਕੀਤੀ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਕਈ ਇਲਾਕਿਆਂ ਚੋਂ ਲਗਾਤਾਰ ਦੋ ਵਾਹਨਾਂ ਦੀ ਚੋਰੀ ਦੀ ਸ਼ਿਕਾਇਤਾਂ ਮਿਲ ਰਹੀਆਂ ਸਨ। ਸ਼ਹਿਰ 'ਚ ਸਭ ਤੋਂ ਵੱਧ ਚੋਰੀਆਂ ਪੀਐਸ -11 ਦੇ ਖੇਤਰ ਵਿੱਚ ਹੋਈਆਂ ਸਨ।
ਇਨ੍ਹਾਂ ਚੋਰੀ ਦੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਨੇ ਇੱਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ। ਪੁਲਿਸ ਟੀਮ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਸ਼ਹਿਰ ਦੇ ਸੈਕਟਰ 11/12 ਨੇੜੇ ਨਾਕਾ ਲਗਾਇਆ। ਇਥੇ ਚੈਕਿੰਗ ਦੇ ਦੌਰਾਨ ਇੱਕ ਵਿਅਕਤੀ ਉੱਤੇ ਸ਼ੱਕ ਹੋਇਆ, ਕਿਉਂਕਿ ਚੈਕਿੰਗ ਦੇ ਦੌਰਾਨ ਉਹ ਵਿਅਕਤੀ ਦੋ ਪਹੀਆ ਵਾਹਨ ਦੇ ਕਾਗਜ਼ਾਤ ਨਹੀਂ ਪੇਸ਼ ਕਰ ਸਕੀਆ। ਉਸ ਨੇ ਪੁਲਿਸ ਅੱਗੇ ਇਹ ਇਕਬਾਲੀਆ ਕੀਤਾ ਕਿ ਉਸ ਨੇ ਉਪਰੋਕਤ ਵਾਹਨ ਨੂੰ ਧਨਾਸ ਤੋਂ ਚੋਰੀ ਕੀਤਾ ਸੀ।
ਸੁਖਬੀਰ ਸਿੰਘ ਬਾਦਲ ਦੇ ਤੀਜੀ ਵਾਰ ਅਕਾਲੀ ਪ੍ਰਧਾਨ ਚੁਣੇ ਜਾਣ 'ਤੇ ਵਰਕਰਾਂ ਨੇ ਪ੍ਰਗਟਾਈ ਖੁਸ਼ੀ
ਪੁਲਿਸ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਕੋਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਚੋਰੀ ਕੀਤੇ ਹੋਏ 6 ਦੋ-ਪਹੀਆ ਵਾਹਨ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਵਿਰੁੱਧ 10 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛ-ਗਿੱਛ ਜਾਰੀ ਹੈ।