ETV Bharat / city

ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨਾ ਇਨ੍ਹਾਂ ਅਕਾਲੀ ਵਰਕਰਾਂ ਨੂੰ ਪਿਆ ਭਾਰੀ - ਸੀਆਰਪੀਸੀ ਦੀ ਧਾਰਾ 144 ਲਾਗੂ

ਸ਼੍ਰੋਮਣੀ ਅਕਾਲੀ ਦਲ ਦੇ 11 ਵਰਕਰਾਂ ਡੇਰਾਬੱਸੀ ਦੇ ਰਘਬੀਰ ਸਿੰਘ ,ਲੁਧਿਆਣਾ ਦੇ ਵਰਿੰਦਰ ਸਿੰਘ,ਰਸ਼ਪਾਲ ਸਿੰਘ, ਅਜੇ ਸਿੰਘ, ਰਾਜੂ ਸਤਪਾਲ ਸਿੰਘ, ਸਾਗਰ ਕੁਮਾਰ, ਅਜੇ ਭਗਨਾਨੀ, ਗਗਨਦੀਪ ਸਿੰਘ ,ਧਰਮਿੰਦਰ ਸਿੰਘ ਅਤੇ ਗਗਨਦੀਪ ਸਿੰਘ ’ਤੇ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਨੇ 500-500 ਰੁਪਏ ਦਾ ਜੁਰਮਾਨਾ ਲਗਾਇਆ ਹੈ।

ਚੰਡੀਗੜ੍ਹ ਜ਼ਿਲ੍ਹਾ ਅਦਾਲਤ
ਚੰਡੀਗੜ੍ਹ ਜ਼ਿਲ੍ਹਾ ਅਦਾਲਤ
author img

By

Published : Sep 22, 2021, 1:40 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ 11 ਵਰਕਰਾਂ ’ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ(Chandigarh district court) ਨੇ 500-500 ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੱਸ ਦਈਏ ਕਿ ਡੀਸੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ’ਤੇ ਇਹ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਸਾਰਿਆਂ ’ਤੇ ਐਡੀਸ਼ਨਲ ਚੀਫ ਜੁਡੀਸ਼ਲ ਮੈਜਿਸਟਰੇਟ ਟੀਪੀਐਸ ਰੰਧਾਵਾ ਦੀ ਕੋਰਟ ਨੇ ਆਈਪੀਸੀ ਦੀ ਧਾਰਾ 188 ਦੇ ਤਹਿਤ ਕਾਰਵਾਈ ਕੀਤੀ ਹੈ।

ਇਨ੍ਹਾਂ ਅਕਾਲੀ ਵਰਕਰਾਂ ਖਿਲਾਫ ਕੀਤੀ ਗਈ ਕਾਰਵਾਈ

ਦੱਸ ਦਈਏ ਕਿ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਨੇ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ 11 ਵਰਕਰਾਂ ’ਤੇ 500-500 ਰੁਪਏ ਦਾ ਜੁਰਮਾਨਾ ਲਗਾਇਆ ਹੈ ਉਨ੍ਹਾਂ ’ਚ ਡੇਰਾਬੱਸੀ ਦੇ ਰਘਬੀਰ ਸਿੰਘ ,ਲੁਧਿਆਣਾ ਦੇ ਵਰਿੰਦਰ ਸਿੰਘ,ਰਸ਼ਪਾਲ ਸਿੰਘ, ਅਜੇ ਸਿੰਘ, ਰਾਜੂ ਸਤਪਾਲ ਸਿੰਘ, ਸਾਗਰ ਕੁਮਾਰ ,ਅਜੇ ਭਗਨਾਨੀ, ਗਗਨਦੀਪ ਸਿੰਘ ,ਧਰਮਿੰਦਰ ਸਿੰਘ ਅਤੇ ਗਗਨਦੀਪ ਸਿੰਘ ਸ਼ਾਮਿਲ ਹਨ।

ਇਹ ਸੀ ਮਾਮਲਾ

ਕਾਬਿਲੇਗੌਰ ਹੈ ਕਿ 9 ਅਗਸਤ 2020 ਨੂੰ ਦੁਪਹਿਰ ਕਰੀਬ ਇੱਕ ਵਜੇ ਸੈਕਟਰ 26/7 ਡਿਵਾਈਡਿੰਗ ਰੋਡ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਇੱਕਠ ਕੀਤਾ ਗਿਆ ਸੀ। ਇਸ ਦੌਰਾਨ ਅਕਾਲੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਸੀ। ਜਦਕਿ ਉਸੇ ਥਾਂ ਤੇ ਚੰਡੀਗੜ੍ਹ ਦੇ ਡੀਸੀ ਵੱਲੋਂ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਹੋਈ ਸੀ।

ਦੱਸ ਦਈਏ ਕਿ ਇਸ ਧਾਰਾ ਮੁਤਾਬਿਕ ਉਸ ਥਾਂ ’ਤੇ 5 ਜਾਂ ਉਸ ਤੋਂ ਜਿਆਦਾ ਲੋਕ ਇੱਕਠੇ ਹੋ ਕੇ ਪ੍ਰਦਰਸ਼ਨ ਨਹੀਂ ਕਰ ਸਕਦੇ ਸੀ। ਇਸੇ ਕਾਰਨ ਪੁਲਿਸ ਵੱਲੋਂ ਸਾਰੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਦੇ ਖਿਲਾਫ ਆਈਪੀਸੀ ਦੀ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਪੁਲਿਸ ਨੇ ਕੋਰਟ ’ਚ ਚਲਾਨ ਪੇਸ਼ ਕੀਤਾ। ਨਾਲ ਹੀ ਉਨ੍ਹਾਂ ਨੇ ਖੁਦ ਨੂੰ ਇਸ ਦਾ ਦੋਸ਼ੀ ਮੰਨਦੇ ਹੋਏ ਕੇਸ ਚਲਾਏ ਜਾਣ ਦੀ ਮੰਗ ਕੀਤੀ। ਜਿਸ ਤੋਂ ਬਾਅਦ ਕੋਰਟ ਨੇ ਉਨ੍ਹਾਂ ’ਤੇ 500-500 ਰੁਪਏ ਦਾ ਜੁਰਮਾਨਾ ਲਗਾ ਦਿੱਤਾ।

ਇਹ ਵੀ ਪੜੋ: ਬਲਬੀਰ ਸਿੰਘ ਰਾਜੇਵਾਲ ਕਿਸਾਨ ਅੰਦੋਲਨ ਨੂੰ ਰਾਜਨੀਤੀ ਤੋਂ ਉਤੇ ਰੱਖਣ:ਅਕਾਲੀ ਦਲ

ETV Bharat Logo

Copyright © 2025 Ushodaya Enterprises Pvt. Ltd., All Rights Reserved.