ਚੰਡੀਗੜ੍ਹ: ਆਰਟਿਸਟ ਵਰੁਣ ਨੇ ਇਹ ਪੋਰਟਰੇਟ ਤਿੰਨ ਘੰਟੇ ਦੇ ਵਿੱਚ ਤਿਆਰ ਕੀਤਾ ਹੈ ਅਤੇ ਇਸ ਪੋਰਟਰੇਟ ਨੂੰ ਬਣਾਉਣ ਦੇ ਲਈ ਪੇਪਰ ਤੇ ਬਲਾਕ ਤੇ ਸਕੈੱਚ ਪੈੱਨ ਦਾ ਇਸਤੇਮਾਲ ਕੀਤਾ ਗਿਆ ਹੈ ।
ਰਬਿੰਦਰਨਾਥ ਟੈਗੋਰ ਜਾਂ ਰਬਿੰਦਰਨਾਥ ਠਾਕੁਰ ਦਾ ਜਨਮ 7 ਮਈ 1851 ਨੂੰ ਕੋਲਕਾਤਾ ਵਿੱਚ ਹੋਇਆ ਸੀ । ਰਬਿੰਦਰਨਾਥ ਟੈਗੋਰ ਇੱਕ ਕਵੀ ਨਾਵਲਕਾਰ, ਨਾਟਕਕਾਰ ,ਚਿੱਤਰਕਾਰ ਅਤੇ ਦਾਰਸ਼ਨਿਕ ਸੀ। ਰਬਿੰਦਰਨਾਥ ਟੈਗੋਰ ਏਸ਼ੀਆ ਦੇ ਪਹਿਲੇ ਵਿਅਕਤੀ ਸੀ ਜਿਨ੍ਹਾਂ ਨੂੰ ਨੋਬੇਲ ਪੁਰਸਕਾਰ ਮਿਲਿਆ ਸੀ ।
ਉਹ ਆਪਣੇ ਮਾਪਿਆਂ ਦੀ ਤੇਰ੍ਹਵੀਂ ਸੰਤਾਨ ਸੀ। ਬਚਪਨ ਵਿੱਚ ਉਨ੍ਹਾਂ ਨੂੰ ਸ਼ੌਕੀਆ ਤੌਰ ਤੇ ਰੱਬੀ ਕਿਹਾ ਜਾਂਦਾ ਸੀ। ਅੱਠ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਕਵਿਤਾ ਲਿਖੀ, 16 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਹਾਣੀਆਂ ਅਤੇ ਨਾਟਕ ਲਿਖਣਾ ਸ਼ੁਰੂ ਕੀਤਾ ।
ਆਪਣੇ ਜੀਵਨ ਵਿੱਚ ਉਨ੍ਹਾਂ ਨੇ ਇੱਕ ਹਜ਼ਾਰ ਕਵਿਤਾਵਾਂ, 8 ਨੋਬਲ ਅੱਠ ਕਹਾਣੀ ਸੰਗ੍ਰਹਿ ਅਤੇ ਵੱਖ ਵੱਖ ਵਿਸ਼ਿਆਂ ਤੇ ਬਹੁਤ ਸਾਰੇ ਲੇਖ ਲਿਖੇ ਸਨ। ਸਿਰਫ਼ ਇਹੀ ਨਹੀਂ ਰਬਿੰਦਰਨਾਥ ਟੈਗੋਰ ਇੱਕ ਸੰਗੀਤ ਪ੍ਰੇਮੀ ਸੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ 2000 ਤੋਂ ਵੱਧ ਗਾਣੇ ਤਿਆਰ ਕੀਤੇ ਸਨ। ਉਨ੍ਹਾਂ ਦੇ ਲਿਖੇ ਗਏ ਗਾਣੇ ਅੱਜ ਭਾਰਤ ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਹਨ।
ਇਹ ਵੀ ਪੜੋ: ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦੇਹਾਂਤ, ਕੋਰੋਨਾ ਤੋਂ ਸੀ ਪੀੜਤ
ਟੈਗੋਰ ਨਾ ਸਿਰਫ਼ ਇੱਕ ਮਹਾਨ ਰਚਨਾਕਾਰ ਸੀ ਬਲਕਿ ਉਹ ਪਹਿਲੇ ਅਜਿਹੇ ਵਿਅਕਤੀ ਸੀ। ਜਿਨ੍ਹਾਂ ਨੇ ਪੂਰਬੀ ਅਤੇ ਪੱਛਮੀ ਦੁਨੀਆਂ ਦੇ ਵਿਚਕਾਰ ਇਕ ਪੁਲ ਦਾ ਕੰਮ ਕੀਤਾ। ਗੁਰੂਦੇਵ ਰਬਿੰਦਰਨਾਥ ਟੈਗੋਰ ਨਾ ਸਿਰਫ਼ ਭਾਰਤ ਵਿੱਚ ਬਲਕਿ ਪੂਰੇ ਵਿਸ਼ਵ ਵਿਚ ਸਾਹਿਤ ਕਲਾ ਅਤੇ ਸੰਗੀਤ ਦਾ ਇੱਕ ਮਹਾਨ ਚਾਨਣ ਸਤੰਭ ਹੈ ਜੋ ਕਿ ਹਮੇਸ਼ਾ ਹੀ ਚਮਕਦਾਰ ਰਹੇਗਾ।