ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਦੀ ਬੇਨਤੀ ‘ਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਈਐਸਆਈ ਹਸਪਤਾਲ ਨੂੰ ਸੌਂਪਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਹਸਪਤਾਲ ਨੂੰ ਹੁਣ ਯੂਟੀ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਜਿਸ ਕਰਕੇ ਕੋਰੋਨਾ ਤੋਂ ਪੀੜਤ ਬੱਚਿਆਂ ਨੂੰ ਇਲਾਜ਼ ਲਈ ਇਸ ਹਸਪਤਾਲ ਦੇ ਵਿੱਚ ਰੱਖਿਆ ਜਾਵੇਗਾ।
ਰਾਜਪਾਲ ਵੀ.ਪੀ ਸਿੰਘ ਬਦਨੌਰ ਨੇ ਕਿਹਾ ਕਿ ਕੋਰੋਨਾ ਦਾ ਨਵਾਂ ਸੰਟ੍ਰੇਨ ਨੌਜਵਾਨਾਂ ਨੂੰ ਵੀ ਆਪਣੀ ਚਪੇਟ ਚ ਲੈ ਰਿਹਾ ਹੈ। ਇਸ ਦੇ ਮੱਦੇਨਜ਼ਰ, ਉਹਨਾਂ ਨੇ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਹੈ ਕਿ ਅਜਿਹੇ ਵਿਸ਼ੇਸ਼ ਵਾਰਡ ਦੀ ਪਛਾਣ ਕੀਤੀ ਜਾਵੇ ਜਿੱਥੇ ਨੌਜਵਾਨਾਂ ਦਾ ਇਲਾਜ਼ ਕੀਤਾ ਜਾ ਸਕੇ। ਈਐਸਆਈ ਹਸਪਤਾਲ ਵਿੱਚ ਬੱਚਿਆਂ ਦਾ ਵਿੰਗ ਹੈ ਜਿਸ ਕਰਕੇ ਹੁਣ ਇਸ ਦੀ ਵਰਤੋਂ ਇਨ੍ਹਾਂ ਬੱਚਿਆਂ ਨੂੰ ਸਿਹਤ ਲਾਭ ਦੇਣ ਲਈ ਕੀਤੀ ਜਾਏਗੀ।
ਆਕਸੀਜਨ ਸਿਲੰਡਰ ਦੀ ਰੀਫਿਲਿੰਗ ਦੇ ਰੇਟ ਤੈਅ
ਆਕਸੀਜਨ ਸਿਲੰਡਰਾਂ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਯੂਟੀ ਪ੍ਰਸ਼ਾਸਨ ਨੇ ਸਾਰੇ ਨਿੱਜੀ ਵਿਕਰੇਤਾਵਾਂ ਨੂੰ ਜੀਐਮਸੀਐਚ -32 ਨੂੰ ਉਸੇ ਰੇਟ 'ਤੇ ਆਕਸੀਜਨ ਸਿਲੰਡਰ ਦੁਬਾਰਾ ਭਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਤਹਿਤ ਡੀ ਟਾਈਪ ਸਿਲੰਡਰ ਨੂੰ 295 ਰੁਪਏ ਅਤੇ ਬੀ ਕਿਸਮ ਦਾ ਸਿਲੰਡਰ 175 ਰੁਪਏ ਵਿਚ ਭਰਨਾ ਪਵੇਗਾ।ਜੇ ਕੋਈ ਇਸ ਤੋਂ ਜਿਆਦਾ ਰਿਫਲਿੰਗ ਪੈਸਾ ਲੈਂਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਉਸ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਇੰਜੀਨੀਅਰ ਰਾਜੀਵ ਸਿੰਗਲਾ ਨੂੰ ਆਦੇਸ਼ ਦਿੱਤਾ ਹੈ ਕਿ ਆਕਸੀਜਨ ਜਨਰੇਸ਼ਨ ਪਲਾਂਟ ਤੋਂ ਪੈਦਾ ਹੋਈ ਸਾਰੀ ਆਕਸੀਜਨ ਦੀ ਵਰਤੋਂ ਚੰਡੀਗੜ੍ਹ ਦੇ ਸਿਹਤ ਸੰਸਥਾਵਾਂ ਵਿੱਚ ਕੀਤੀ ਜਾਵੇ। ਇਸ ਦੇ ਨਾਲ ਹੀ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਹੋਵੇਗੀ ਕਿ ਪ੍ਰਸ਼ਾਸਨ ਨੇ ਜੋ ਕੀਮਤ ਨਿਰਧਾਰਤ ਕੀਤੀ ਹੈ ਉਸ ਦੇ ਆਧਾਰ ‘ਤੇ ਹੀ ਪ੍ਰਾਈਵੇਟ ਵਿਕਰੇਤਾ ਆਕਸੀਜਨ ਸਿਲੰਡਰ ਭਰ ਕੇ ਦੇਵੇ।
ਇਹ ਵੀ ਪੜੋ:ਰਾਜਿੰਦਰਾ ਹਸਪਤਾਲ 'ਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਮਿਲਟਰੀ ਦੇ ਹਵਾਲੇ