ETV Bharat / city

ਚੰਡੀਗੜ੍ਹ: 4 ਹੋਰ ਮਰੀਜ਼ਾਂ ਨੇ ਜਿੱਤੀ ਕੋਰੋਨਾ ਵਾਇਰਸ ਦੀ ਜੰਗ, 2 ਡਾਕਟਰ ਵੀ ਸ਼ਾਮਲ

author img

By

Published : May 12, 2020, 1:01 PM IST

ਚੰਡੀਗੜ੍ਹ ਦੇ ਪੀਜੀਆਈ ਦੇ ਕੋਰੋਨਾ ਡੈਡੀਕੇਟਿਡ ਹਸਪਤਾਲ ਵਿੱਚੋਂ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ 4 ਹੋਰ ਮਰੀਜ਼ਾਂ ਨੇ ਅੱਜ ਘਰ ਵਾਪਸੀ ਕੀਤੀ ਹੈ। ਇਨ੍ਹਾਂ ਘਰ ਵਾਪਸੀ ਕਰਨ ਵਾਲੇ ਮਰੀਜ਼ਾਂ 'ਚ ਦੋ ਮਹਿਲਾ ਡਾਕਟਰ ਵੀ ਸ਼ਾਮਲ ਹਨ।

Chandigarh: 4 more patients won the corona virus battle, including 2 doctors
ਚੰਡੀਗੜ੍ਹ : 4 ਹੋਰ ਮਰੀਜ਼ਾਂ ਨੇ ਜਿੱਤੀ ਕੋਰੋਨਾ ਵਾਇਰਸ ਦੀ ਜੰਗ, 2 ਡਾਕਟਰ ਵੀ ਸ਼ਾਮਲ

ਚੰਡੀਗੜ੍ਹ: ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੀਜੀਆਈ ਦੇ ਕੋਰੋਨਾ ਡੈਡੀਕੇਟਿਡ ਹਸਪਤਾਲ ਤੋਂ 4 ਹੋਰ ਮਰੀਜ਼ਾਂ ਨੇ ਕੋਰੋਨਾ ਵਾਇਰਸ ਦੀ ਜੰਗ ਜਿੱਤ ਲਈ ਹੈ। ਇਹ ਸਾਰੇ ਮਰੀਜ਼ ਸਿਹਤਯਾਬ ਹੋਣ ਮਗਰੋਂ ਘਰਾਂ ਨੂੰ ਵਾਪਸੀ ਕਰ ਰਹੇ ਹਨ।

ਕੋਰੋਨਾ ਵਾਇਰਸ ਦੀ ਜੰਗ ਜਿੱਤ ਆਪਣੇ ਘਰਾਂ ਨੂੰ ਵਾਪਸੀ ਕਰਨ ਵਾਲੇ ਇਨ੍ਹਾਂ ਮਰੀਜ਼ਾਂ 'ਚ ਦੋ ਮਹਿਲਾ ਡਾਕਟਰ ਸ਼ਾਮਲ ਹਨ। ਇਹ ਦੋਵੇਂ ਡਾਕਟਰ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੇ ਇਲਾਜ ਕਰਦੇ ਹੋਏ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਗਏ। ਇਨ੍ਹਾਂ ਦੋਹਾਂ ਡਾਕਟਰਾਂ ਨੂੰ 27 ਅਪ੍ਰੈਲ ਨੂੰ ਕੋਰੋਨਾ ਸੰਕ੍ਰਮਿਤ ਹੋਣ ਤੋਂ ਬਾਅਦ ਪੀਜੀਆਈ 'ਚ ਭਰਤੀ ਕੀਤਾ ਗਿਆ ਸੀ।

ਈਟੀਵੀ ਭਾਰਤ ਨਾਲ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਡਾਕਟਰ ਜੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਵਾਰਡ ਚੋਂ ਹੀ ਇੱਕ ਮਰੀਜ਼ ਦੇ ਸੰਪਰਕ 'ਚ ਆਉਣ ਨਾਲ ਇਸ ਦੀ ਲਾਗ਼ ਲੱਗ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਸਿਹਤ ਖ਼ਰਾਬ ਮਹਿਸੂਸ ਹੋਣ 'ਤੇ ਉਸ ਨੇ ਟੈਸਟ ਕਰਵਾਇਆ ਤੇ ਪੀਜੀਆਈ ਦਾਖਲ ਹੋਈ। ਜੋਨੀ ਨੇ ਆਖਿਆ ਕਿ ਉਸ ਨੂੰ ਖ਼ਦ ਦੇ ਹਸਪਤਾਲ 'ਚ ਦਾਖਲ ਹੋਣਾ ਸ਼ੁਰੂਆਤ 'ਚ ਥੋੜਾ ਅਜੀਬ ਲਗਾ ਪਰ ਉਸ ਦੇ ਸਾਥੀਆਂ ਨੇ ਉਸ ਦੀ ਬਹੁਤ ਮਦਦ ਕੀਤੀ। ਉਸ ਦੇ ਡਾਕਟਰ ਸਾਥੀਆਂ ਤੇ ਨਰਸਾਂ ਵੱਲੋਂ ਉਸ ਦਾ ਪੂਰਾ ਖ਼ਿਆਲ ਰੱਖਿਆ ਗਿਆ। ਜਿਸ ਕਾਰਨ ਉਹ ਪੂਰੀ ਤਰ੍ਹਾਂ ਸਿਹਤਯਾਬ ਹੋ ਸਕੀ ਹੈ।

ਉੱਥੇ ਹੀ ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਵੱਲੋਂ ਆਪਣੇ ਸਟਾਫ਼ ਨਾਲ ਮਿਲ ਕੇ ਕੋਰੋਨਾ ਜੰਗ ਜਿੱਤਣ ਵਾਲੇ ਮਰੀਜ਼ਾਂ ਨੂੰ ਫੁੱਲ ਭੇਂਟ ਕੀਤੇ ਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਜਗਤ ਰਾਮ ਨੇ ਕਿਹਾ ਕਿ ਉਨ੍ਹਾਂ ਖੁਸ਼ੀ ਹੈ ਕਿ ਚਾਰਾਂ ਮਰੀਜਾਂ ਨੇ ਕੋਵਿਡ-19 ਮਹਾਂਮਾਰੀ ਦੀ ਜੰਗ ਨੂੰ ਜਿੱਤ ਲਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੀਜੀਆਈ ਚੋਂ ਤਕਰੀਬਨ 28 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਉਨ੍ਹਾਂ ਅਜੇ ਤੱਕ ਹੋਰ 107 ਕੋਰੋਨਾ ਪੀੜਤ ਮਰੀਜ਼ ਹਸਪਤਾਲ 'ਚ ਜੇਰੇ ਇਲਾਜ ਹਨ, ਉਹ ਉਨ੍ਹਾਂ ਮਰੀਜ਼ਾਂ ਦੇ ਜਲਦ ਤੋਂ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.