ਚੰਡੀਗੜ੍ਹ: ਮਾਨਸਾ ਜ਼ਿਲ੍ਹੇ ਦੇ ਭੀਖੀ ਕਸਬੇ ਵਿਖੇ ਨਹਿਰ ਵਿੱਚ ਗਊਆਂ ਦੇ ਕੰਕਾਲ ਤੇ ਅਵਸ਼ੇਸ਼ ਤੋਂ ਬਾਅਦ ਲਗਾਤਾਰ ਮਾਮਲਾ ਭਖਦਾ ਜਾ ਰਿਹਾ, ਜਿਸ ਦੇ ਚਲਦਿਆਂ ਗਊ ਸੇਵਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਕ੍ਰਿਸ਼ਨਾ ਆਨੰਦ ਦੇ ਵਫ਼ਦ ਵੱਲੋਂ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਨਾਲ ਮੁਲਾਕਾਤ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ।
ਮਿਸ਼ਨ ਦੇ ਆਗੂਆਂ ਨੇ ਕਿਹਾ ਕਿ ਕਿਉਂਕਿ ਮਲੇਰਕੋਟਲਾ ਤੋਂ ਵਿਧਾਇਕ ਦੇ ਦਬਾਅ ਹੇਠ 16 ਮਾਰਚ ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਗਊਆਂ ਨੂੰ ਮਾਰਨ ਵਾਲੇ ਦੋਸ਼ੀਆਂ ਨੂੰ ਕਥਿਤ ਤੌਰ 'ਤੇ ਬਚਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਨੂੰ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਦੌਰਾਨ ਸਵਾਮੀ ਕ੍ਰਿਸ਼ਨਾ ਆਨੰਦ ਨੇ ਕਿਹਾ ਕਿ ਮਲੇਰਕੋਟਲਾ ਵਿਖੇ ਹੀ ਗਊ ਹੱਤਿਆਵਾਂ ਹੁੰਦੀਆਂ ਹਨ, ਜਿਸਦੇ ਉਨ੍ਹਾਂ ਕੋਲ ਕਈ ਸਬੂਤ ਵੀ ਹਨ। ਉਨ੍ਹਾਂ ਕਿਹਾ ਕਿ ਗਊ ਹੱਤਿਆਵਾਂ ਕਰਨ ਪਿੱਛੇ ਅਜਿਹੇ ਲੋਕਾਂ ਦੀ ਮਨਸ਼ਾ ਸਿਰਫ਼ ਸਨਾਤਨ ਧਰਮ ਨੂੰ ਬਦਨਾਮ ਕਰਨਾ ਅਤੇ ਮਾਹੌਲ ਖ਼ਰਾਬ ਕਰਨਾ ਹੈ।
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਕਈ ਸੌ ਕਰੋੜ ਰੁਪਏ ਗਊਆਂ ਦੀ ਸਾਂਭ-ਸੰਭਾਲ ਅਤੇ ਰੱਖਿਆ ਲਈ ਕਾਊ ਸੈੱਸ ਇਕੱਠਾ ਕੀਤਾ ਜਾਂਦਾ ਲੇਕਿਨ ਗਊਆਂ ਦੀ ਕੋਈ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ।