ETV Bharat / city

ਕੈਪਟਨ ਦੀਆਂ 3 ਹੋਰ ਸੀਟਾਂ ਪਈਆਂ ਭਾਜਪਾ ਖਾਤੇ, ਹੁਣ ਭਾਜਪਾ ਕੋਲ 73 ਸੀਟਾਂ

ਭਾਜਪਾ-ਪੀਐਲਸੀ (BJP_PLC)ਤੇ ਅਕਾਲੀ ਦਲ ਸੰਯੁਕਤ (SAD Sanyukt) ਵਿਚਾਲੇ ਸੀਟ ਸ਼ੇਅਰ ਮੁੜ ਤੈਅ ਹੋਇਆ ਹੈ। ਪੀਐਲਸੀ ਦੀਆਂ ਤਿੰਨ ਹੋਰ ਸੀਟਾਂ ਭਾਜਪਾ ਖਾਤੇ ਪੈ ਗਈਆਂ ਹਨ। ਪੀਐਲਸੀ ਦੇ ਪੰਜ ਹੋਰ ਉਮੀਦਵਾਰ ਵੀ ਪਹਿਲਾਂ ਤੋਂ ਹੀ ਭਾਜਪਾ ਦੇ ਕਮਲ ਚੋਣ ਨਿਸ਼ਾਨ (BJP symbol kamal) ਨਾਲ ਚੋਣ ਮੈਦਾਨ ਵਿੱਚ ਉਤਰੇ ਹਨ।

ਪੀਐਲਸੀ ਦੀਆਂ ਤਿੰਨ ਹੋਰ ਸੀਟਾਂ ਭਾਜਪਾ ਖਾਤੇ ਪਈਆਂ

author img

By

Published : Feb 1, 2022, 10:27 AM IST

ਚੰਡੀਗੜ੍ਹ: ਭਾਜਪਾ-ਪੰਜਾਬ ਲੋਕ ਕਾਂਗਰਸ (BJP-PLC alliance) ਅਤੇ ਅਕਾਲੀ ਦਲ ਸੰਯੁਕਤ ਵਿਚਾਲੇ ਗਠਜੋੜ ਦਾ ਸੀਟ ਸ਼ੇਅਰ ਮੁੜ ਸੈਟ ਹੋਇਆ ਹੈ, ਜਿਸ ਨਾਲ ਭਾਜਪਾ ਦੇ ਖਾਤੇ ਦੀਆਂ ਸੀਟਾਂ ਵਧ ਗਈਆਂ ਹਨ। ਪੰਜਾਬ ਲੋਕ ਕਾਂਗਰਸ ਨੇ ਆਪਣੇ ਖਾਤੇ ਦੀਆਂ ਤਿੰਨ ਹੋਰ ਸੀਟਾਂ ਭਾਜਪਾ ਨੂੰ ਦੇ ਦਿੱਤੀਆਂ ਹਨ ਤੇ ਇਸ ਨਾਲ ਹੁਣ ਪੀਐਲਸੀ ਜਿਥੇ 37 ਸੀਟਾਂ ’ਤੇ ਚੋਣ ਲੜਨ ਜਾ ਰਹੀ ਸੀ, ਉਥੇ ਹੁਣ ਇਸ ਪਾਰਟੀ ਦੇ ਚੋਣ ਨਿਸ਼ਾਨ ਹਾਕੀ ਬਾਲ ’ਤੇ ਸਿਰਫ 29 ਉਮੀਦਵਾਰ ਹੀ ਚੋਣ ਲੜਨਗੇ।

ਇਹ ਸੀਟਾਂ ਗਈਆਂ ਭਾਜਪਾ ਨੂੰ

ਜਿਹੜੀਆਂ ਨਵੀਆਂ ਤਿੰਨ ਸੀਟਾਂ ਭਾਜਪਾ ਨੂੰ ਮਿਲੀਆਂ ਹਨ (Three more seats gone to bjp), ਉਨ੍ਹਾਂ ਵਿੱਚ ਨਵਾਂ ਸ਼ਹਿਰ, ਜੀਰਾ ਅਤੇ ਰਾਜਾਸਾਂਸੀ ਸ਼ਾਮਲ ਹਨ। ਭਾਜਪਾ ਨੇ ਇਨ੍ਹਾਂ ਸੀਟਾਂ ’ਤੇ ਟਿਕਟਾਂ ਵੀ ਦੇ ਦਿੱਤੀਆਂ ਹਨ ਤੇ ਨਵਾਂ ਸ਼ਹਿਰ ਤੋਂ ਪੂਨਮ ਮਾਣਿਕ, ਜੀਰਾ ਤੋਂ ਅਵਤਾਰ ਸਿੰਘ ਜੀਰਾ ਅਤੇ ਰਾਜਾ ਸਾਂਸੀ ਤੋਂ ਮੁਖਵਿੰਦਰ ਸਿੰਘ ਮਾਹਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ਤਿੰਨ ਸੀਟਾਂ ’ਤੇ ਭਾਜਪਾ ਦੇ ਉਮੀਦਵਾਰ ਉਤਰਨ ਨਾਲ ਹੁਣ ਗਠਜੋੜ ਦੇ ਕੁਲ 73 ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ਕਮਲ ’ਤੇ ਚੋਣ ਲੜਨਗੇ।

ਹੁਣ 73 ਉਮੀਦਵਾਰ ਲੜਨਗੇ ਕਮਲ ਨਿਸ਼ਾਨ ’ਤੇ

ਪੰਜਾਬ ਦੀਆਂ ਕੁਲ 117 ਸੀਟਾਂ ’ਤੇ ਭਾਜਪਾ-ਪੀਐਲਸੀ ਤੇ ਅਕਾਲੀ ਦਲ ਸੰਯੁਕਤ ਗਠਜੋੜ ਨੇ ਭਾਜਪਾ ਲਈ 65, ਪੀਐਲਸੀ ਲਈ 37 ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਿੱਸ਼ੇ 15 ਸੀਟਾਂ ਆਈਆਂ ਸੀ। ਇਸੇ ਦੌਰਾਨ ਪੀਐਲਸੀ ਨੇ ਜਦੋਂ ਉਮੀਦਵਾਰ ਖੜ੍ਹੇ ਕੀਤੇ ਤਾਂ ਸ਼ਹਿਰੀ ਸੀਟਾਂ ਤੋਂ ਚੋਣ ਮੈਦਾਨ ਵਿੱਚ ਲੜ ਰਹੇ ਪੀਐਲਸੀ ਦੇ ਕੁਝ ਉਮੀਦਵਾਰਾਂ ਨੇ ਆਵਾਜ ਚੁੱਕੀ ਕਿ ਨਵੀਂ ਪਾਰਟੀ ਹੋਣ ਕਰਕੇ ਪੀਐਲਸੀ ਦੇ ਚੋਣ ਨਿਸ਼ਾਨ ਹਾਕੀ ਬਾਲ ਨੂੰ ਸ਼ਹਿਰੀ ਸੀਟਾਂ ’ਤੇ ਕੋਈ ਨਹੀਂ ਜਾਣਦਾ, ਜਦੋਂਕਿ ਕਮਲ ਚੋਣ ਨਿਸ਼ਾਨ ਦੀ ਮੁਕੰਮਲ ਪਛਾਣ ਹੈ, ਲਿਹਾਜਾ ਉਨ੍ਹਾਂ ਨੂੰ ਭਾਜਪਾ ਦਾ ਚੋਣ ਨਿਸ਼ਾਨ ਅਲਾਟ ਕੀਤਾ ਜਾਵੇ ਤੇ ਇਸ ਕਾਰਨ ਪੀਐਲਸੀ ਦੇ ਪੰਜ ਉਮੀਦਵਾਰਾਂ ਨੂੰ ਆਪਸੀ ਸਹਿਮਤੀ ਨਾਲ ਇਹ ਚੋਣ ਨਿਸ਼ਾਨ ਦਿੱਤਾ ਗਿਆ ਸੀ।

ਪੀਐਲਸੀ ਨੇ ਸਾਰੇ ਉਮੀਦਵਾਰ ਐਲਾਨੇ

ਹੁਣ ਜਿਥੇ ਚੋਣ ਮੈਦਾਨ ਮਘ ਗਿਆ ਹੈ ਤੇ ਅੱਜ ਨਾਮਜਦਗੀ ਦੀ ਆਖਰੀ ਤਰੀਕ ਹੈ, ਉਥੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੀਆਂ ਤਿੰਨ ਸੀਟਾਂ ਨਵਾਂ ਸ਼ਹਿਰ, ਜੀਰਾ ਤੇ ਰਾਜਾ ਸਾਂਸੀ ਭਾਜਪਾ ਨੂੰ ਦੇ ਦਿੱਤੀਆਂ ਹਨ ਤੇ ਨਾਲ ਹੀ ਪੀਐਲਸੀ ਦੇ ਖਾਤੇ ਦੀ ਰਹਿੰਦੀ ਇੱਕ ਸੀਟ ਖਡੂਰ ਸਾਹਿਬ ਤੋਂ ਸੰਤੋਖ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਨਵੇਂ ਸਮੀਕਰਣ ਦੇ ਹਿਸਾਬ ਨਾਲ ਹੁਣ ਇਸ ਗਠਜੋੜ ਦੇ 73 ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ਕਮਲ, 29 ਉਮੀਦਵਾਰ ਪੀਐਲਸੀ ਦੇ ਚੋਣ ਨਿਸ਼ਾਨ ਹਾਕੀ ਬਾਲ ਅਤੇ 15 ਉਮੀਦਵਾਰ ਅਕਾਲੀ ਦਲ ਸੰਯੁਕਤ ਦੇ ਚੋਣ ਨਿਸ਼ਾਨ ਟੈਲੀਫੋਨ ’ਤੇ ਚੋਣ ਲੜਨਗੇ।

ਮੁੱਖ ਮੰਤਰੀ ਦਾ ਫੈਸਲਾ ਨਤੀਜੇ ਤੋਂ ਬਾਅਦ

ਦੂਜੇ ਪਾਸੇ ਗਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ (Captain amrinder singh) ਆਪਣੀ ਨਾਮਜਦਗੀ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਪਸ਼ਟ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਇਹ ਗਠਜੋੜ ਸਾਰਿਆਂ ਨਾਲੋਂ ਵੱਡਾ ਹੈ ਤੇ ਬਾਕੀ ਸਾਰੇ ਛੋਟੇ ਗਰੁੱਪ ਹਨ ਤੇ ਚੋਣ ਨਤੀਜੇ ਆਉਣ ਉਪਰੰਤ ਹੀ ਤਿੰਨੇ ਪਾਰਟੀਆਂ ਦੇ ਆਗੂ ਬੈਠ ਕੇ ਇਸ ਗੱਲ ਦਾ ਫੈਸਲਾ ਲੈਣਗੇ ਕਿ ਮੁੱਖ ਮੰਤਰੀ ਕੌਣ ਹੋਵੇਗਾ।

ਇਹ ਵੀ ਪੜ੍ਹੋ: ਅੱਜ ਤੋਂ ਇਨ੍ਹਾਂ ਨਿਯਮਾਂ 'ਚ ਹੋ ਰਿਹੈ ਬਦਲਾਅ, ਨਾ ਸਮਝੇ ਤਾਂ ਹੋ ਸਕਦੀ ਹੈ ਪਰੇਸ਼ਾਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.