ਚੰਡੀਗੜ੍ਹ: ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਜ਼ੀਰਾਂ ਨਾਲ ਕੈਬਿਨੇਟ ਮੀਟਿੰਗ ਕਰਨਗੇ। ਇਹ ਮੀਟਿੰਗ ਪੰਜਾਬ ਭਵਨ ਵਿੱਚ ਵਰਚੁਅਲੀ ਕੀਤੀ ਜਾਵੇਗੀ। ਇਹ ਮੀਟਿੰਗ ਅੱਜ ਦੁਪਹਿਰ 2.30 ਵਜੇ ਹੋਵੇਗੀ।
ਦਰਅਸਲ ਲੰਘੀ ਦਿਨੀਂ ਕੈਪਟਨ ਨੇ ਕੈਬਿਨੇਟ ਮੀਟਿੰਗ ਕਰਨੀ ਸੀ ਜੋ ਕਿ ਕਿਸੇ ਕਾਰਨਵਸ਼ ਟਾਲਣੀ ਪਈ। ਉਹ ਕੈਬਿਨੇਟ ਮੀਟਿੰਗ ਅੱਜ ਹੋਵੇਗੀ।
ਦਸ ਦੇਈਏ ਕਿ ਪੰਜਾਬ ਸਰਕਾਰ ਕਾਂਗਰਸ ਵਿੱਚ ਖਿਚੋਤਾਣ ਚੱਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਦਰਮਿਆਨ ਕੋਲਡ ਵਾਰ ਚਲ ਰਹੀ ਹੈ। ਲੰਘੇ ਦਿਨੀਂ ਪੰਜਾਬ ਦੇ 4 ਮੰਤਰੀਆਂ ਨੇ ਕੈਪਟਨ ਦੇ ਪੱਖ 'ਚ ਨਿਤੱਰਦਿਆਂ ਸਿੱਧੂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ:ਸਿੱਧੂ ਨੂੰ ਸਿੱਧੇ ਹੋਏ ਕੈਪਟਨ ਦੇ 4 ਵਜ਼ੀਰ
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 8,347 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 197 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 4,971 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4,67,539 ਹੋ ਗਈ ਹੈ।