ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਰੁਪਿਆ ਮਹਿਜ਼ ਤਨਖ਼ਾਹ ਅਤੇ ਕੈਬਿਨੇਟ ਰੈਂਕ ਦੇਣ ਉੱਤੇ ਸਵਾਲ ਚੁੱਕਦਿਆਂ ਆਦਮੀ ਪਾਰਟੀ ਦੇ ਨੇਤਾ ਵਿਰੋਧੀ ਧਿਰ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੂੰ ਕਈ ਝੂਠੇ ਵਾਅਦੇ ਕਰਵਾਉਣ ਵਾਲੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਤੋਂ ਮੁੜ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਝੂਠੇ ਵਾਅਦੇ ਕੈਪਟਨ ਸਰਕਾਰ ਕਰਵਾਏਗੀ।
ਹੁਣ ਪਰ ਪੰਜਾਬ ਦੇ ਲੋਕ ਸਮਝਦਾਰ ਹੋ ਚੁੱਕੇ ਹਨ ਉਹ ਸੋਸ਼ਲ ਮੀਡੀਆ ਉੱਤੇ ਹੁੰਦੇ ਕੂੜ ਪ੍ਰਚਾਰ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ ਤੇ ਇਸ ਵਾਰ ਪ੍ਰਸ਼ਾਂਤ ਕਿਸ਼ੋਰ ਦੀਆਂ ਗੱਲਾਂ ਵਿੱਚ ਪੰਜਾਬ ਦੇ ਲੋਕ ਨਹੀਂ ਆਉਣਗੇ।
ਇਹ ਵੀ ਪੜ੍ਹੋ :ਹੁਬਲੀ ਦੇ ਸਾਬਕਾ ਵਿਦਿਆਰਥੀਆਂ ਨੇ ਪ੍ਰਦੂਸ਼ਣ ਨੂੰ ਘਟਾਉਣ ਲਈ ਬਣਾਇਆ ਏਅਰ ਫਿਲਟਰ ਟਾਵਰ
ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦਿਆਂ ਇਹ ਵੀ ਕਿਹਾ ਕਿ ਚੋਣਾਂ ਜਿੱਤਣ ਲਈ ਹੀ ਰਣਨੀਤੀਕਾਰ ਮਾਹਿਰ ਕਾਂਗਰਸ ਸਰਕਾਰ ਦੇ ਖ਼ਰਚੇ ਉੱਤੇ ਹਾਇਰ ਕੀਤੇ ਜਾ ਰਹੇ ਨੇ ਜਦਕਿ ਹੋਰਨਾਂ ਵਿਭਾਗਾਂ ਵਿੱਚ ਕੋਈ ਵੀ ਮਾਹਿਰ ਸ਼ਾਮਲ ਨਹੀਂ ਕੀਤਾ।