ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਵਿਚਕਾਰ ਸ਼ਬਦੀ ਜੰਗ ਭਖਦੀ ਜਾ ਰਹੀ ਹੈ। ਵਾਰ-ਵਾਰ ਦੋਵਾਂ ਆਗੂਆਂ ਵੱਲੋਂ ਇੱਕ ਦੂਜੇ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਹਨ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਵਜੋਤ ਸਿੰਘੂ ਸਿੱਧੂ ਉੱਪਰ ਨਿਸ਼ਾਨਾ ਸਾਧਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਸਿੱਧੂ 856 ਵੋਟਾਂ ਦੀ ਗੱਲ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਉਹ ਉਸ ਸਮੇਂ ਆਏ ਜਦੋਂ ਉਨ੍ਹਾਂ ਨੇ ਖਰੜ ਤੋਂ ਆਪਣਾ ਨਾਮਜਦਗੀ ਵਾਪਸ ਲਈ ਸੀ ਅਤੇ ਮੈਂ ਸਮਾਣਾ ਤੋਂ ਜਿੱਤਿਆ ਸੀ। ਉਨ੍ਹਾਂ ਸਿੱਧੂ ‘ਤੇ ਵਰ੍ਹਦਿਆਂ ਕਿਹਾ ਕਿ ਕੀ ਤੁਸੀਂ ਇੰਨ੍ਹੇ ਬੇਵਕੂਫ ਹੋ ਕਿ ਤੁਹਾਨੂੰ ਇਹ ਗੱਲ ਸਮਝ ਨਹੀਂ ਆਉਂਦੀ।
ਕੈਪਟਨ ਨੇ ਸਿੱਧੂ ਨੂੰ ਨਸੀਹਤ ਦਿੱਤੀ ਹੈ ਕਿ ਉਹ ਆਪਣੇ ਕੰਮ ‘ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਸਾਰਾ ਦਿਨ ਆਪਣਾ ਮੇਰੇ ‘ਤੇ ਅਟੈਕ ਕਰਨ ‘ਤੇ ਬਰਬਾਦ ਨਾ ਕਰਨ। ਉਨ੍ਹਾਂ ਸਿੱਧੂ ਨੂੰ ਕਿਹਾ ਕੀ ਉਨ੍ਹਾਂ ਨੇ ਮਨ ਬਣਾ ਲਿਆ ਹੈ ਕਿ ਉਹ ਉਸ ਸਮੇਂ ਤਕ ਅਜਿਹਾ ਕਰਦੇ ਰਹਿਣਗੇ ਜਦੋਂ ਤੱਕ ਪੰਜਾਬ ਕਾਂਗਰਸ ਬਰਬਾਦ ਨਹੀਂ ਹੋ ਜਾਂਦੀ। ਉਨ੍ਹਾ ਕਿਹਾ ਕਿ ਅਜਿਹਾ ਕਰਕੇ ਉਹ ਮੇਰਾ ਕੰਮ ਆਸਾਨ ਕਰ ਰਹੇ ਹਨ।
ਕੈਪਟਨ ਨੇ ਕਿਹਾ ਕਿ ਮੈਨੂੰ 856 ਵੋਟ ਮਿਲੇ ਸੀ ਕਿਉਂਕਿ ਮੇਰਾ ਨਾਮ ਬੈਲੇਟ ਪੇਪਰ ਤੇ ਦਰਜ ਸੀ ਜਦਕਿ ਮੈਂ ਆਪਣੀ ਨਾਮਜਦਗੀ ਵਾਪਿਸ ਲੈ ਚੁੱਕਿਆ ਸੀੀ। ਉਨ੍ਹਾਂ ਕਿਹਾ ਕਿ ਇਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਨੂੰ ਪਤਾ ਹੈ ਕਿ ਉਹ ਦੋ ਵਾਰ ਲੋਕ ਸਭਾ ਚੋਣ ਜਿੱਤੇ ਹਨ ਅਤੇ ਛੇ ਵਾਰ ਵਿਧਾਨਸਭਾ ਚੋਣ ਲੜੇ ਹਨ।
ਇਹ ਵੀ ਪੜ੍ਹੋ: ਕੈਪਟਨ ਬਣਾਉਣਗੇ ਨਵੀਂ ਪਾਰਟੀ, ਸ਼੍ਰੋਅਦ(ਟ) ਤੇ BJP ਨਾਲ ਗਠਜੋੜ ਨਹੀਂ