ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੱਝ ਦਿਨ ਦਾ ਆਰਾਮ ਫਰਮਾਉਣ ਲਈ ਹਿਮਾਚਲ ਪ੍ਰਦੇਸ਼ 'ਚ ਕੰਡਿਆਲੀ ਸਥਿਤ ਆਪਣੇ ਫਾਰਮ ਹਾਊਸ 'ਤੇ ਚਲੇ ਗਏ ਹਨ। ਹਿਮਾਚਲ ਦੇ ਉੱਚੇ ਪਹਾੜਾਂ 'ਤੇ ਸਥਿਤ ਪਟਿਆਲਾ ਪਰਿਵਾਰ ਦੇ ਇਸ ਆਲੀਸ਼ਾਨ ਘਰ ਵਿੱਚ ਮੁੱਖ ਮੰਤਰੀ ਪਿਛਲੇ ਕਾਫ਼ੀ ਸਮੇਂ ਤੋਂ ਨਹੀਂ ਗਏ ਸਨ।
ਮੁੱਖ ਮੰਤਰੀ ਬੀਤੀ ਸਵੇਰੇ ਇਥੋਂ ਹੈਲੀਕਾਪਟਰ ਰਾਹੀਂ ਕੰਡਿਆਲੀ ਲਈ ਰਵਾਨਾ ਹੋਏ ਅਤੇ 15-16 ਮਾਰਚ ਤੱਕ ਵਾਪਸ ਚੰਡੀਗੜ੍ਹ ਪਰਤ ਆਉਣਗੇ। ਉੱਝ ਸਰਕਾਰੀ ਅਧਿਕਾਰੀ ਇਨ੍ਹਾਂ ਦਿਨਾਂ ਦੌਰਾਨ ਜ਼ਰੂਰੀ ਫਾਈਲਾਂ ਆਦਿ ਦਾ ਕੰਮ ਕਰਵਾਉਣ ਲਈ ਕੰਡਿਆਲੀ ਜਾਂਦੇ ਰਹਿਣਗੇ। ਦੱਸਣਯੋਗ ਹੈ ਕਿ ਮੁੱਖ ਮੰਤਰੀ ਅਗਲੇ ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਪਰਤ ਆਉਣਗੇ।
ਉੱਥੇ ਬੰਗਾਲ ਦੀਆਂ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਸਣੇ ਨਵਜੋਤ ਸਿੱਧੂ ਨੂੰ ਸਟਾਰ ਪ੍ਰਚਾਰਕ ਦੀ ਸੂਚੀ ਵਿੱਚ ਸ਼ਾਮਲ ਕੀਤਾ। 30 ਸੀਨੀਅਰ ਕਾਂਗਰਸੀ ਲੀਡਰਾਂ ਦੀ ਸੂਚੀ ਵਿੱਚ ਜੈਵੀਰ ਸ਼ੇਰਗਿੱਲ ਵੀ ਸ਼ਾਮਲ ਹਨ। ਖਬਰ ਇਹ ਵੀ ਹੈ ਕਿ ਹਾਈਕਮਾਨ ਵੱਲੋਂ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਵਿੱਚ ਚੱਲ ਰਹੀਆਂ ਦੂਰੀਆਂ ਨੂੰ ਦੂਰ ਕਰ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਰਣਨੀਤੀ ਬਣਾਉਣਗੇ ਤਾਂ ਸਿੱਧੂ ਨੂੰ ਵੱਡੀ ਜਿੰਮ੍ਹੇਵਾਰੀ ਦਿੱਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਆਪਣੀ ਪੋਤੀ ਸਹਿਰ ਇੰਦਰ ਕੌਰ ਦੇ ਵਿਆਹ ਵਿੱਚ ਰੁਝੇ ਹੋਏ ਸੀ ਫਿਰ ਬਜਟ ਇਜਲਾਸ ਵਿੱਚ। ਇਸ ਕਰਕੇ ਕੁਝ ਦਿਨ ਦੇ ਆਰਾਮ ਲਈ ਉਹ ਹਿਮਾਚਲ ਗਏ ਹਨ।