ETV Bharat / city

ਕੈਪਟਨ ਨੇ ਮੁਹਾਲੀ ਦੇ ਸਿਵਲ ਹਸਪਤਾਲ 'ਚ ਲਈ ਐਂਟੀ ਕੋਰੋਨਾ ਡੋਜ਼ - ਐਂਟੀ ਕੋਰੋਨਾ ਟੀਕਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਹਾਲੀ ਦੇ ਸਿਵਲ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ।

Captain Amarinder Singh
Captain Amarinder Singh
author img

By

Published : Mar 5, 2021, 4:33 PM IST

Updated : Mar 5, 2021, 6:58 PM IST

ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਹਾਲੀ ਦੇ ਸਿਵਲ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਟੀਕਾ ਲਵਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਟੀਕਾ ਦਰਦ ਰਹਿਤ ਸੀ ਅਤੇ ਉਹ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ।

ਕੈਪਟਨ ਨੇ ਮੁਹਾਲੀ ਦੇ ਸਿਵਲ ਹਸਪਤਾਲ 'ਚ ਲਈ ਐਂਟੀ ਕੋਰੋਨਾ ਡੋਜ਼

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਅਕਾਉਂਟ ਟਵਿੱਟਰ ਉੱਤੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ।

  • I got my first shot of #Covid19 vaccine today. I urge all above 60 years of age or above 45 years with co-morbidities to get the vaccination done as soon as possible. We all need to come together to defeat #Covid19 and I’m sure we will. #MissionFateh pic.twitter.com/QmqgIP2XcD

    — Capt.Amarinder Singh (@capt_amarinder) March 5, 2021 " class="align-text-top noRightClick twitterSection" data=" ">

ਇਸ ਦੇ ਨਾਲ ਹੀ, ਮੁੱਖ ਮੰਤਰੀ ਕੈਪਟਨ ਨੇ 45 ਤੋਂ ਲੈ ਕੇ 60 ਸਾਲਾਂ, ਅਤੇ ਇਸ ਤੋਂ ਉਪਰ ਵਾਲੀ ਉਮਰਾਂ ਦੇ ਲੋਕਾਂ ਨੂੰ ਜਲਦ ਤੋਂ ਜਲਦ ਟੀਕਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਸਾਨੂੰ ਸਭ ਨੂੰ ਕੋਰੋਨਾ ਨੂੰ ਹਰਾਉਣ ਲਈ ਇਕਜੁੱਟ ਹੋਣ ਦੀ ਜ਼ਰੂਰਤ ਹੈ ਅਤੇ ਮੈਨੂੰ ਯਕੀਨ ਹੈ ਕਿ ਅਸੀ #MissionFateh ਕਰਾਂਗੇ।

ਜ਼ਿਕਰਯੋਗ ਹੈ ਕਿ ਕੋਰੋਨਾ ਵੈਕਸੀਨ ਦੀ ਰਜਿਸਟਰੇਸ਼ਨ 4 ਮਾਰਚ ਤੋਂ ਸੇਵਾ ਕੇਂਦਰਾਂ ਵਿੱਚ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਸੇਵਾ ਕੇਂਦਰਾਂ ਦੇ ਸਟਾਫ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ਲੋੜੀਂਦੇ ਦਸਤਾਵੇਜ਼ਾਂ ਸਮੇਤ 30 ਰੁਪਏ ਫੀਸ ਭਰਕੇ ਆਪਣੇ ਨੇੜੇ ਦੇ ਸੇਵਾ ਕੇਂਦਰਾਂ ਵਿੱਚ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ: ਹੰਗਾਮੇ ਮਗਰੋਂ ਅਕਾਲੀ ਵਿਧਾਇਕ 3 ਦਿਨਾਂ ਲਈ ਮੁਅੱਤਲ

Last Updated : Mar 5, 2021, 6:58 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.