ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜੰਗੀ ਸ਼ਹੀਦਾਂ ਦੇ ਵਾਰਸਾਂ ਅਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਰਕਮ ਦੀ ਅਦਾਇਗੀ ਲਈ ਬਜਟ ਅਲਾਟ ਕਰ ਦਿੱਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਜਦੋਂ ਬਜਟ ਅਲਾਟ ਹੋ ਚੁੱਕਿਆ ਹੈ ਤਾਂ ਵਿਭਾਗ ਵੱਲੋਂ ਇੰਟੈਗਰੇਟਿਡ ਹੈੱਡਕੁਆਰਟਰ, ਰੱਖਿਆ ਮੰਤਰਾਲਾ (ਆਰਮੀ) ਨੂੰ ਲਿਖਿਆ ਗਿਆ ਹੈ।
-
CM @capt_amarinder Singh led #PunjabGovernment has enhanced ex gratia amount to NOK of martyrs and their parents from ₹12 lakh to ₹50 lakhs. Similarly, in respect of disabled soldiers, ex gratia amount has been increased to ₹20 lakh depending on percentage of disability
— Government of Punjab (@PunjabGovtIndia) August 22, 2020 " class="align-text-top noRightClick twitterSection" data="
">CM @capt_amarinder Singh led #PunjabGovernment has enhanced ex gratia amount to NOK of martyrs and their parents from ₹12 lakh to ₹50 lakhs. Similarly, in respect of disabled soldiers, ex gratia amount has been increased to ₹20 lakh depending on percentage of disability
— Government of Punjab (@PunjabGovtIndia) August 22, 2020CM @capt_amarinder Singh led #PunjabGovernment has enhanced ex gratia amount to NOK of martyrs and their parents from ₹12 lakh to ₹50 lakhs. Similarly, in respect of disabled soldiers, ex gratia amount has been increased to ₹20 lakh depending on percentage of disability
— Government of Punjab (@PunjabGovtIndia) August 22, 2020
ਇਸ ਵਿੱਚ ਲਿਖਿਆ ਗਿਆ ਹੈ ਕਿ ਗਲਵਾਨ ਘਾਟੀ ਅਤੇ ਹੋਰ ਦਹਿਸ਼ਤਗਰਦੀ ਵਿਰੋਧੀ ਆਪਰੇਸ਼ਨਾਂ ਦੇ ਸ਼ਹੀਦਾਂ ਜਿਨ੍ਹਾਂ ਵਿੱਚ ਸਿਪਾਹੀ ਗੁਰਬਿੰਦਰ ਸਿੰਘ (3 ਪੰਜਾਬ) ਨੰਬਰ 254989 ਐਫ, ਸਿਪਾਹੀ ਗੁਰਤੇਜ ਸਿੰਘ (3 ਪੰਜਾਬ) ਨੰ 2516683 ਐਕਸ, ਲਾਂਸ ਨਾਇਕ ਸਲੀਮ ਖਾਨ (58 ਇੰਜੀਨੀਅਰ ਰੈਜੀਮੈਂਟ) ਨੰ 18014108 ਐਕਸ, ਨਾਇਕ ਰਾਜਵਿੰਦਰ ਸਿੰਘ (24 ਪੰਜਾਬ/53 ਆਰ.ਆਰ.) ਨੰ 2503271 ਐਕਸ ਅਤੇ ਸਿਪਾਹੀ ਲਖਵੀਰ ਸਿੰਘ (4 ਸਿੱਖ ਲਾਈਟ ਇਨਫੈਂਟਰੀ) ਨੰ 4493039 ਐਚ ਵੀ ਸ਼ਾਮਲ ਹਨ, ਦੇ ਬੈਟਲ ਕੈਜੂਅਲਟੀ ਸਰਟੀਫਿਕੇਟ ਤਰਜੀਹੀ ਆਧਾਰ ’ਤੇ ਮੁਹੱਈਆ ਕਰਵਾਏ ਜਾਣ ਤਾਂ ਜੋ ਇਨਾਂ ਦੇ ਵਾਰਸਾਂ ਨੂੰ ਐਕਸ ਗ੍ਰੇਸ਼ੀਆ ਰਕਮ ਪ੍ਰਦਾਨ ਕੀਤੀ ਜਾ ਸਕੇ।
ਧਿਆਨ ਦੇਣ ਯੋਗ ਹੈ ਕਿ ਵੱਖੋ-ਵੱਖਰੇ ਆਪਰੇਸ਼ਨਾਂ ਵਿੱਚ, ਜਿਨਾਂ ’ਚ ਅਸਲ ਕੰਟਰੋਲ ਰੇਖਾ ਵਿਖੇ ਗਲਵਾਨ ਘਾਟੀ ਵਿਖੇ ਹੋਈਆਂ ਹਾਲੀਆ ਫੌਜੀ ਝੜਪਾਂ ਦੇ ਸ਼ਹੀਦ ਵੀ ਸ਼ਾਮਲ ਹਨ। ਸ਼ਹੀਦ ਹੋਏ ਸੈਨਿਕਾਂ ਅਤੇ ਅੰਗਹੀਣ ਹੋ ਚੁੱਕੇ ਸੈਨਿਕਾਂ ਨੂੰ ਪੰਜਾਬ ਸਰਕਾਰ ਨੇ ਵਧੀ ਹੋਈ ਐਕਸ ਗ੍ਰੇਸ਼ੀਆ ਰਕਮ ਦੇਣ ਦਾ ਐਲਾਨ ਕੀਤਾ ਹੈ।
ਜੰਗੀ ਸ਼ਹੀਦਾਂ ਦੇ ਵਾਰਸਾਂ ਅਤੇ ਮਾਪਿਆਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਕਮ 12 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕੀਤੀ ਗਈ ਹੈ ਜਦੋਂਕਿ ਅੰਗਹੀਣ ਸੈਨਿਕਾਂ ਦੇ ਸਬੰਧ ਵਿੱਚ ਅੰਗਹੀਣਤਾ ਦੀ ਪ੍ਰਤੀਸ਼ਤ ਦੇ ਅਨੁਸਾਰ ਐਕਸ ਗ੍ਰੇਸ਼ੀਆ ਰਕਮ ਵਧਾ ਕੇ 20 ਲੱਖ ਕਰ ਦਿੱਤੀ ਗਈ ਹੈ।