ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ ਧਰਤੀ ਹੇਠਲੇ ਪਾਣੀ ਦੀ ਲਗਾਤਾਰ ਹੇਠਾਂ ਜਾਣ ਸਬੰਧੀ ਚਿੰਤਾਜਨਕ ਸਥਿਤੀ ਨੂੰ ਹੱਲ ਕਰਨ ਲਈ ਢੰਗ ਤਰੀਕੇ ਕੱਢਣ ਵਾਸਤੇ ਮੀਟਿੰਗ ਰੱਖੀ ਗਈ। ਇਸ ਦਾ ਹੱਲ ਕਰਨ ਲਈ ਕੈਬਨਿਟ ਮੰਤਰੀਆਂ, ਸਿਆਸੀ ਆਗੂਆਂ, ਜਲ ਮਾਹਰਾਂ, ਵਿਗਆਨੀਆਂ, ਸੀਨੀਅਰ ਸਰਕਾਰੀ ਅਧਿਕਾਰੀਆਂ, ਕਿਸਾਨੀ ਤੇ ਉਦਯੋਗ ਦੇ ਨੁਮਾਇੰਦਿਆਂ ਨਾਲ ਵਿਚਾਰ- ਵਿਟਾਂਦਰਾ ਕੀਤਾ। ਦੱਸ ਦਈਏ, ਪੰਜਾਬ ਵਿੱਚ 100 ਤੋਂ ਵੱਧ ਖੇਤਰਾਂ ਨੂੰ ਡਾਰਕ ਜ਼ੋਨ ਐਲਾਨਿਆ ਗਿਆ ਹੈ।
-
Chairing a brainstorming session of stakeholders from the Government, experts from Punjab, Maharashtra and Israel on the way forward on conservation & management of water in Punjab. Must work collectively to ensure that water is available for our future generations. pic.twitter.com/BipqMvhKZY
— Capt.Amarinder Singh (@capt_amarinder) June 21, 2019 " class="align-text-top noRightClick twitterSection" data="
">Chairing a brainstorming session of stakeholders from the Government, experts from Punjab, Maharashtra and Israel on the way forward on conservation & management of water in Punjab. Must work collectively to ensure that water is available for our future generations. pic.twitter.com/BipqMvhKZY
— Capt.Amarinder Singh (@capt_amarinder) June 21, 2019Chairing a brainstorming session of stakeholders from the Government, experts from Punjab, Maharashtra and Israel on the way forward on conservation & management of water in Punjab. Must work collectively to ensure that water is available for our future generations. pic.twitter.com/BipqMvhKZY
— Capt.Amarinder Singh (@capt_amarinder) June 21, 2019
-
.@capt_amarinder decides to convene All Party Meeting would soon to evolve a broad consensus to comprehensively address the problem of depletion of ground water in Punjab. pic.twitter.com/Y3J35Bmpnz
— RaveenMediaAdvPunCM (@RT_MediaAdvPbCM) June 21, 2019 " class="align-text-top noRightClick twitterSection" data="
">.@capt_amarinder decides to convene All Party Meeting would soon to evolve a broad consensus to comprehensively address the problem of depletion of ground water in Punjab. pic.twitter.com/Y3J35Bmpnz
— RaveenMediaAdvPunCM (@RT_MediaAdvPbCM) June 21, 2019.@capt_amarinder decides to convene All Party Meeting would soon to evolve a broad consensus to comprehensively address the problem of depletion of ground water in Punjab. pic.twitter.com/Y3J35Bmpnz
— RaveenMediaAdvPunCM (@RT_MediaAdvPbCM) June 21, 2019
ਇਸ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਮੁਸ਼ਕਿਲ ਨਾਲ ਨਜਿੱਠਣ ਦਾ ਇਹ ਸਹੀ ਸਮਾਂ ਹੈ, ਕਿਉਂਕਿ ਪੰਜਾਬ ਇਸ ਸਮੇਂ ਮਾਰੂਥਲ ਬਣਨ ਦੇ ਕੰਢੇ ’ਤੇ ਖੜ੍ਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਅਸੀਂ ਹੁਣ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ।
ਇਸ ਦੇ ਨਾਲ ਹੀ ਕਿਸਾਨ ਆਗੂ ਬਲਬੀਰ ਸਿੰਘ ਨੇ ਕਿਹਾ ਕਿ ਮੀਟਿੰਗ ਵਿੱਚ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਹਾਰਾਸ਼ਟਰ ਦੀ ਤਰਜ 'ਤੇ ਪੰਜਾਬ ਵਿੱਚ ਵੀ ਵਾਟਰ ਰੈਗੂਲੇਟਰੀ ਕਮਿਸ਼ਨ ਬਣਾਉਣ ਨੂੰ ਲੈ ਕੇ ਹੁਣ ਕੰਮ ਕਰਨਾ ਸ਼ੁਰੂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਸਿਰਫ਼ ਕਿਸਾਨਾਂ ਨੂੰ ਹੀ ਪਾਣੀ ਖ਼ਤਮ ਕਰਨ ਦਾ ਦੋਸ਼ੀ ਨਾ ਬਣਾਇਆ ਜਾਵੇ, ਕਿਉਂਕਿ ਘਰੇਲੂ ਖ਼ਪਤ ਅਤੇ ਇੰਡਸਟਰੀ ਵਿੱਚ ਸਭ ਤੋਂ ਵੱਧ ਪਾਣੀ ਦੀ ਵਰਤੋਂ ਹੁੰਦੀ ਹੈ।