ETV Bharat / city

ਕੈਪਟਨ ਸਰਕਾਰ ਦੇ 3 ਸਾਲ: ਸੱਤਾ ਤਾਂ ਮਿਲੀ ਪਰ ਵਾਅਦੇ ਅਧੂਰੇ - PUNJAB NEWS IN PUNJABI

ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਅੱਜ 78 ਵਰ੍ਹਿਆਂ ਦੇ ਹੋ ਗਏ ਹਨ। ਅੱਜ ਦੇ ਹੀ ਦਿਨ 2017 'ਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਆਪਣੇ 3 ਸਾਲ ਦੇ ਇਸ ਰਾਜ 'ਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੈਲ ਹੁੰਦੀ ਜਾ ਰਹੀ ਹੈ। ਆਉ ਜਾਣਦੇ ਹਾਂ, ਕੈਪਟਨ ਸਰਕਾਰ ਦੇ ਅਜਿਹੇ 6 ਵਾਅਦੇ ਜਿਸ 'ਚ ਸਰਕਾਰ ਪੂਰੀ ਤਰ੍ਹਾਂ ਫੇਲ ਹੁੰਦੀ ਜਾਪ ਰਹੀ ਹੈ।

ਕੈਪਟਨ ਸਰਕਾਰ ਦੇ 3 ਸਾਲ: ਸੱਤਾ ਤਾਂ ਮਿਲੀ ਪਰ ਵਾਅਦੇ ਅਧੂਰੇ

author img

By

Published : Mar 11, 2020, 11:19 AM IST

Updated : Mar 11, 2020, 1:44 PM IST

ਚੰਡੀਗੜ੍ਹ: ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨੂੰ ਤਿੰਨ ਸਾਲ ਹੋ ਗਏ ਹਨ। 11 ਮਾਰਚ 2017 'ਚ ਕੈਪਟਨ ਅਮਰਿੰਦਰ ਨੇ ਸਹੁੰ ਚੁੱਕ ਮੁੱਖ ਮੰਤਰੀ ਦੇ ਅਹੁਦੇ ਨੂੰ ਸੰਭਾਲਿਆ ਸੀ। ਕੈਪਟਨ ਸਰਕਾਰ ਕੋਲ ਹੁਣ 2 ਸਾਲ ਹੀ ਰਹਿ ਗਏ ਹਨ। ਅਜਿਹੇ 'ਚ ਕੈਪਟਨ ਸਰਕਾਰ ਦੇ ਚੋਣ ਮਨੋਰਥ ਪੱਤਰ 'ਚ ਕੀਤੇ ਵਾਅਦਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਕੀਤੇ ਵਾਅਦੇ ਫ਼ੇਲ ਹੁੰਦੇ ਨਜ਼ਰ ਆ ਰਹੇ ਹਨ।

ਕੈਪਟਨ ਸਰਕਾਰ ਦੇ 3 ਸਾਲ: ਸੱਤਾ ਤਾਂ ਮਿਲੀ ਪਰ ਵਾਅਦੇ ਅਧੂਰੇ

ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਸੀ ਕਿ ਉਹ ਚਾਰ ਹਫ਼ਤਿਆਂ 'ਚ ਨਸ਼ਿਆਂ ਤੋਂ ਛੁਟਕਾਰਾ ਪਾਉਣ ਤੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨਗੇ। ਉਨ੍ਹਾਂ ਦੇ ਇਸ ਦਾਅਵੇ 'ਤੇ ਰਾਜਨੀਤਿਕ ਅਤੇ ਆਰਥਿਕ ਪੰਡਤਾਂ ਨੂੰ ਵੀ ਹੈਰਾਨ ਕਰ ਦਿੱਤਾ ਸੀ।

ਕੈਪਟਨ ਸਰਕਾਰ ਦੇ 6 ਅਜਿਹੇ ਵਾਅਦੇ ਜਿਸ 'ਚ ਸਰਕਾਰ ਪੂਰੀ ਤਰ੍ਹਾਂ ਫੇਲ ਹੁੰਦੀ ਜਾਪ ਰਹੀ ਹੈ।

ਕਿਸਾਨ ਕਰਜ਼ਾ ਮੁਆਫ਼ੀ

ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਪਰ ਅੱਜ ਹਾਲਾਤ ਅਜਿਹੇ ਹਨ ਕਿ ਕਿਸਾਨ ਖੁਦਕੁਸ਼ੀ ਕਰਨ ਨੂੰ ਮਜ਼ਬੂਰ ਹਨ।

ਨਸ਼ਿਆਂ 'ਤੇ ਰੋਕ

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਾ ਇੱਕ ਭੱਖਦਾ ਮੁੱਦਾ ਸੀ। ਕੈਪਟਨ ਨੇ ਚੋਣ ਰੈਲੀ ਦੌਰਾਨ ਵਾਅਦਾ ਕੀਤਾ ਸੀ ਕਿ ਜੇ ਉਹ ਜਿੱਤੇ ਤਾਂ ਚਾਰ ਹਫ਼ਤਿਆਂ ਅੰਦਰ ਨਸ਼ੇ 'ਤੇ ਰੋਕ ਲਾਉਣਗੇ। ਪਰ ਅੱਜ ਪੰਜਾਬ ਦੇ ਹਾਲਾਤ ਅਜਿਹੇ ਹਨ, ਕਿ ਕਾਂਗਰਸ ਦੇ ਆਪਣੇ ਹੀ ਵਰਕਰ ਤੇ ਆਗੂ ਨਸ਼ਾ ਖੋਰੀ ਦੇ ਮਾਮਲੇ 'ਚ ਫੜ੍ਹੇ ਜਾ ਰਹੇ ਹਨ। ਉਨ੍ਹਾਂ 'ਤੇ ਨਸ਼ਾ ਵੇਚਨ ਦੇ ਇਲਜ਼ਾਮ ਲਗ ਰਹੇ ਹਨ। ਪੰਜਾਬ ਦੇ ਨੌਜਵਾਨ ਨਸ਼ੇ ਕਾਰਨ ਆਪਣੀ ਜਾਨ ਤੋਂ ਹੱਥ ਧੋਅ ਰਹੇ ਹਨ। ਸਰਕਾਰ ਦੇ ਸਾਰੇ ਦਾਅਵੇ ਫ਼ੇਲ ਹੋ ਗਏ।

ਸਮਾਰਟ ਫੋਨ ਨੂੰ ਹੋਇਆ ਕੋਰੋਨਾ ਵਾਇਰਸ

ਕਾਂਗਰਸ ਨੇ ਸੱਤਾ 'ਚ ਆਉਂਣ ਤੋਂ ਪਹਿਲਾ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਉਹ ਨੌਜਵਾਨਾਂ ਨੂੰ ਮੋਬਾਇਲ ਫੋਨ ਦੇਵੇਗੀ, ਪਰ ਅੱਜ ਹਲਾਤ ਅਜਿਹੇ ਹਨ ਕਿ 3 ਸਾਲ ਬਾਅਦ ਵੀ ਨੌਜਵਾਨਾਂ ਨੂੰ ਸਮਾਰਟ ਫ਼ੋਨ ਨਹੀਂ ਮਿਲਿਆ। ਇਹ ਕਿਹਾ ਗਿਆ ਸੀ ਕਿ ਸਰਕਾਰ ਬਣਨ ਦੇ 100 ਦਿਨਾਂ ਅੰਦਰ ਇਹ ਫੋਨ ਦੇ ਦਿੱਤੇ ਜਾਣਗੇ। ਪਰ ਅਜਿਹਾ ਨਹੀਂ ਹੋਇਆ। ਕੈਪਟਨ ਅਮਰਿੰਦਰ ਪਹਿਲੇ ਢਾਈ ਸਾਲ ਇਹ ਕਹਿੰਦੇ ਰਹੇ ਕਿ ਅਕਾਲੀ ਸਰਕਾਰ ਨੇ ਸਾਨੂੰ ਸਾਰਾ ਖ਼ਜਾਨਾ ਖਾਲੀ ਕਰਕੇ ਦਿੱਤਾ ਹੈ ਅਸੀਂ ਵਾਅਦੇ ਕਿਵੇਂ ਪੂਰੇ ਕਰੀਏ, ਸਾਡਾ ਤਾਂ ਖ਼ਜਾਨਾ ਹੀ ਖ਼ਾਲੀ ਹੈ ਤੇ ਹੁਣ ਪੰਜਾਬ ਬਜਟ 2020 ਦੌਰਾਨ ਹੋਏ ਇਜਲਾਸ 'ਚ ਕੈਪਟਨ ਨੇ ਕਿਹਾ ਕਿ ਅਸੀਂ ਫ਼ੋਨ ਤਾਂ ਚਾਇਨਾ ਤੋਂ ਮੰਗਵਾ ਲਏ ਹਨ ਪਰ ਕੋਰੋਨਾ ਵਾਇਰਸ ਕਾਰਨ ਸਭ ਲੇਟ ਹੋ ਗਿਆ। ਜਿਥੇ ਦੁਨੀਆ ਭਰ 'ਚ ਲੋਕ ਕੋਰੋਨਾ ਵਾਇਰਸ ਕਾਰਨ ਲੋਕ ਮਰ ਰਹੇ ਹਨ, ਉਥੇ ਸਾਡੇ ਮੁੱਖ ਮੰਤਰੀ ਕੋਰੋਨਾ ਦੀ ਆੜ 'ਚ ਬਚਦੇ ਹੋਏ ਵਿਖਾਈ ਦੇ ਰਹੇ ਹਨ।

ਬਿਜਲੀ ਰੇਟਾਂ 'ਚ ਵਾਧਾ

ਕੈਪਟਨ ਸਰਕਾਰ ਜਦੋਂ ਤੋਂ ਪੰਜਾਬ 'ਚ ਆਈ ਹੈ, ਉਨ੍ਹਾਂ ਮਹਿੰਗਾਈ ਦਰ ਨੂੰ ਵਧਾ ਦਿੱਤਾ ਹੈ। ਬਿਜਲੀ ਦੇ ਰੇਟ ਅੱਜ ਆਸਮਾਨ ਛੋਹ ਰਹੇ ਹਨ। ਲੋਕ ਪਰੇਸ਼ਾਨ ਹਨ ਜਦੋਂ ਉਨ੍ਹਾਂ ਦੇ ਘਰ ਹਜ਼ਾਰਾਂ, ਲੱਖਾਂ ਦਾ ਬਿੱਲ ਆ ਰਿਹਾ ਹੈ।

ਘਰ ਘਰ ਰੁਜ਼ਗਾਰ

ਕਾਂਗਰਸ ਨੇ ਇਹ ਵਾਅਦਾ ਕੀਤਾ ਸੀ ਕਿ ਹਰ ਘਰ ਵਿੱਚ ਇੱਕ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਦੇ ਲਈ ਹਰ ਜ਼ਿਲ੍ਹੇ ਵਿੱਚ ਰੁਜ਼ਗਾਰ ਬਿਊਰੋ ਖੋਲ੍ਹੇ ਜਾਣਗੇ। ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਹਰ ਮਹੀਨੇ ਭੱਤਾ ਮਿਲੇਗਾ। ਇਹ ਭੱਤਾ 36 ਮਹੀਨਿਆਂ ਲਈ ਮਿਲੇਗਾ। ਸਰਕਾਰ ਨੇ ਪੰਜਾਬ ਦੇ ਕਈ ਖੇਤਰਾਂ ਵਿੱਚ ਰੁਜ਼ਗਾਰ ਮੇਲੇ ਵੀ ਲਗਾਏ। ਪਰ ਨੌਜਵਾਨਾਂ ਦੀ ਆਸ ਉਸ ਵੇਲੇ ਟੁੱਟ ਗਈ ਜਦੋਂ ਪ੍ਰਾਇਵੇਟ ਕੰਪਨੀਆਂ ਉਨ੍ਹਾਂ ਨੂੰ ਘਟ ਤਨਖ਼ਾਹ 'ਤੇ ਰੱਖ ਰਹੀ ਸੀ।

ਸਮਾਟ ਸਕੂਲ ਫ਼ੇਲ

ਪੰਜਾਬ 'ਚ ਸਮਾਟ ਸਕੂਲਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਨੇ ਕਈ ਵੱਡੇ ਵੱਡੇ ਬਾਅਦੇ ਕੀਤੇ। ਪਰ ਜੇਕਰ ਜ਼ਮੀਨੀ ਹਕੀਕਤਾਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲ ਦੇ ਬੱਚੇ ਅੱਜ ਵੀ ਜ਼ਮੀਨਾਂ 'ਤੇ ਬੈਠਣ ਨੂੰ ਮਜਬੂਰ ਹਨ। ਇਸ ਤੋਂ ਵੀ ਸਕੂਲਾਂ 'ਚ ਕਈ ਤਰ੍ਹਾਂ ਦੀਆਂ ਕਮੀਆਂ ਜੋ ਕਿ ਸਾਹਮਣੇ ਆਇਆ ਹਨ।

ਇਸ ਤੋਂ ਇਲਾਵਾ ਸਰਕਾਰ ਵਿਰੁੱਧ ਅਧਿਆਪਕਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ ਕੀਤਾ ਜਾ ਰਿਹਾ ਹੈ। ਕੈਪਟਨ ਸਰਕਾਰ ਬਣਨ ਤੋਂ ਬਾਅਦ ਅਧਿਆਪਕਾਂ ਦੀ ਫ਼ੀਸਾਂ 'ਚ ਵੀ ਕਟੌਤੀ ਕੀਤੀ ਗਈ। ਸੂਬੇ 'ਚ ਗੁੰਡਾਰਾਜ ਵੱਧ ਰਿਹਾ ਹੈ। ਇਨਾਂ 3 ਸਾਲਾਂ 'ਚ ਜੇਲ 'ਚ ਕੈਦੀਆਂ ਦੀ ਹਿੰਸਕ ਝੱੜਪ ਵੇਖਣ ਨੂੰ ਮਿਲੀ। ਇਸ ਤੋਂ ਇਲਾਵਾ ਕੈਦੀ ਫਰਾਰ ਵੀ ਹੋਏ ਹਨ।

ਕੈਪਟਨ ਸਰਕਾਰ ਦੇ 3 ਸਾਲ ਪੂਰੇ ਹੋਣ ਤੋਂ ਬਾਅਦ ਵੀ ਉਹ ਜਨਤਾ ਨਾਲ ਕੀਤੇ ਆਪਣੇ ਵਾਅਦਿਆਂ 'ਤੇ ਖਰੀ ਨਹੀਂ ਉਤਰੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੈਪਟਨ ਸਾਹਿਬ ਬਚੇ ਹੋਏ 2 ਸਾਲਾਂ 'ਚ ਹੋਰ ਕਿ ਕੁੱਝ ਕਰਨ ਵਾਲੀ ਹੈ।

Last Updated : Mar 11, 2020, 1:44 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.