ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਫੇਸਬੁੱਕ ਪੇਜ Punjab De Captain 'ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਦੇ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ (Kulbir Singh Zira) ਤੋਂ ਵਿਕਾਸ ਕਾਰਜਾਂ ਲਈ ਦਿੱਤੇ ਫੰਡਾਂ ਦੀ ਜਾਣਕਾਰੀ ਮੰਗੀ ਗਈ ਹੈ।
ਇਹ ਵੀ ਪੜੋ: CM ਵੱਲੋਂ ਗੈਰ-ਕਾਨੂੰਨੀ ਰੇਤ ਮਾਈਨਿੰਗ, ਸ਼ਰਾਬ ਤੇ ਨਸ਼ਿਆਂ ਦੇ ਧੰਦੇ ਖਿਲਾਫ਼ ‘ਮਿਸ਼ਨ ਕਲੀਨ’ ਦਾ ਐਲਾਨ
ਇਸ ਪੋਸਟ ਵਿੱਚ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਹਲਕਾ ਵਿਕਾਸ ਲਈ ਦਿੱਤਾ ਗਿਆ ਪੈਸਾ ਕਿੱਥੇ ਗਿਆ ਅਤੇ ਜੇਕਰ ਹਲਕਾ ਵਿਕਾਸ ਹੋਇਆ ਹੈ ਤਾਂ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੋ ਕਿ ਸਾਢੇ ਚਾਰ ਸਾਲਾਂ ਤੋਂ ਕੈਪਟਨ ਨੇ ਕੋਈ ਵਿਕਾਸ ਨਹੀਂ ਕੀਤਾ।
ਦਿੱਤੀ ਗਈ ਕੁੱਲ ਰਕਮ 341 ਕਰੋੜ 23 ਰੁਪਏ ਹੈ।
ਜਿਸ ਵਿੱਚ ਮੰਡੀ ਬੋਰਡ 75.96
ਪੇਂਡੂ ਵਿਕਾਸ 101.84
ਸ਼ਹਿਰੀ ਵਿਕਾਸ 29.25
ਜਲ ਸਪਲਾਈ ਅਤੇ ਸੈਨੀਟੇਸ਼ਨ 12.64
ਸਿੱਖਿਆ 20.27
ਬਿਜਲੀ 93.86
ਸਿਹਤ 1.55
ਭੂਮੀ ਮਾਲੀਆ 5.86
ਤੁਹਾਨੂੰ ਦੱਸ ਦੇਈਏ ਕਿ ਇਹ ਫੇਸਬੁੱਕ ਪੇਜ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਲਈ ਸਾਲ 2017 ਵਿੱਚ ਬਣਾਇਆ ਗਿਆ ਸੀ ਜਦੋਂ ਕੈਪਟਨ ਨੇ ਪੰਜਾਬ ਭਰ ਵਿੱਚ ਕੌਫੀ ਵਿਦ ਕੈਪਟਨ ਅਤੇ ਕੈਪਟਨ ਆਫ ਪੰਜਾਬ ਦੇ ਨਾਮ ਹੇਠ ਕਈ ਪ੍ਰੋਗਰਾਮ ਕੀਤੇ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਸੀ।
ਪੰਜਾਬ ਦੀ ਰਾਜਨੀਤੀ ਦਿਨੋ-ਦਿਨ ਬਦਲ ਰਹੀ ਹੈ, ਇਸ ਲਈ ਇਹ ਪੋਸਟ ਬਹੁਤ ਕੁਝ ਜ਼ਾਹਰ ਕਰ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਹੁਣ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ, ਖਾਸ ਤੌਰ 'ਤੇ ਕੈਪਟਨ ਦਾ ਖੁੱਲ੍ਹ ਕੇ ਵਿਰੋਧ ਕਰਨ ਵਾਲੇ ਵਿਧਾਇਕਾਂ ਵਿਰੁੱਧ ਖੁੱਲ੍ਹ ਕੇ ਬੋਲ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਇਹ ਵੀ ਪੜੋ: ਟਰਾਂਸਪੋਰਟ ਮਾਫੀਆ ਖਿਲਾਫ਼ ਰਾਜਾ ਵੜਿੰਗ ਦਾ ਮੁੜ ਐਕਸ਼ਨ
ਦੱਸ ਦਈਏ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਦੇ ਖਾਸ ਹਨ ਅਤੇ ਕੈਪਟਨ ਦੇ ਖਿਲਾਫ ਖੜ੍ਹੇ ਵਿਧਾਇਕਾਂ ਵਿੱਚ ਕੁਲਬੀਰ ਸਿੰਘ ਜ਼ੀਰਾ (Kulbir Singh Zira) ਵੀ ਸ਼ਾਮਲ ਸਨ।