ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਾਮਵਰ ਪੰਜਾਬੀ ਅਦਾਕਾਰ ਸਤੀਸ਼ ਕੌਲ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 76 ਸਾਲਾਂ ਦੇ ਸਨ ਜੋ ਅੱਜ ਬਾਅਦ ਦੁਪਹਿਰ ਲੁਧਿਆਣਾ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਵਸੇ।
ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸਤੀਸ਼ ਕੌਲ ਨੂੰ ਬਹੁ-ਪੱਖੀ ਅਦਾਕਾਰ ਦੱਸਿਆ ਜਿਨ੍ਹਾਂ ਨੇ ਪੰਜਾਬ ਸਿਨੇਮਾ, ਕਲਾ ਅਤੇ ਸੱਭਿਆਚਾਰ ਦੇ ਪਾਸਾਰ ਵਿਚ ਅਹਿਮ ਭੂਮਿਕਾ ਨਿਭਾਈ।
-
Condole the death of veteran Punjabi Actor Satish Kaul. He was a versatile actor who played a pivotal role in the promotion of Punjab & Punjabi culture. He will always be remembered for this enormous contribution in making Punjabi cinema popular. RIP!
— Capt.Amarinder Singh (@capt_amarinder) April 10, 2021 " class="align-text-top noRightClick twitterSection" data="
">Condole the death of veteran Punjabi Actor Satish Kaul. He was a versatile actor who played a pivotal role in the promotion of Punjab & Punjabi culture. He will always be remembered for this enormous contribution in making Punjabi cinema popular. RIP!
— Capt.Amarinder Singh (@capt_amarinder) April 10, 2021Condole the death of veteran Punjabi Actor Satish Kaul. He was a versatile actor who played a pivotal role in the promotion of Punjab & Punjabi culture. He will always be remembered for this enormous contribution in making Punjabi cinema popular. RIP!
— Capt.Amarinder Singh (@capt_amarinder) April 10, 2021
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾਬਰਦਾਰ ਹੋਣ ਦੇ ਨਾਤੇ ਸਤੀਸ਼ ਕੌਲ ਨੂੰ ਪੰਜਾਬੀ ਸਿਨੇਮੇ ਨੂੰ ਲੋਕਾਂ ਵਿਚ ਮਕਬੂਲ ਕਰਨ ਲਈ ਪਾਏ ਗਏ ਮਿਸਾਲੀ ਯੋਗਦਾਨ ਲਈ ਹਮੇਸ਼ਾ ਚੇਤੇ ਕੀਤਾ ਜਾਵੇਗਾ।
ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਸੰਕਟ ਦੀ ਘੜੀ ਵਿਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।