ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਇਜਲਾਸ 2 ਅਗਸਤ ਤੋਂ ਸ਼ੁਰੂ ਹੋਣ ਵਾਲ ਹੈ ਤੇ ਇਸ ਦਾ ਸਮਾਂ ਵਧਾਉਣ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ 'ਤੇ ਆਪ ਨੇ ਵਿਧਾਨ ਸਭਾ ਸਪੀਕਰ ਨੂੰ ਮੰਗ ਪੱਤਰ ਸੌਂਪਿਆ ਸੀ। ਇਸ ਨੂੰ ਲੈ ਕੇ ਕੈਬਿਨੇਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਦਨ ਵਿੱਚ ਮੁੱਦੇ ਚੁੱਕਣ ਲਈ ਇੱਕ ਘੰਟਾ ਬਹੁਤ ਹੁੰਦਾ ਹੈ।
ਇਹ ਵੀ ਪੜ੍ਹੋ: ਤਿੰਨ ਤਲਾਕ ਦਾ ਬਿਲ ਮੁਸਲਿਮ ਸਮਾਜ ਦੇ ਵਿਰੁੱਧ : ਨਗੀਨਾ ਬੇਗ਼ਮ
ਇਸ ਬਾਰੇ ਡਾ. ਰਾਜ ਕੁਮਾਰ ਵੇਰਕਾ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਦੇ ਅੰਦਰ ਸਭ ਆਹਮਣੇ-ਸਾਹਮਣੇ ਹੁੰਦੇ ਹਨ, ਕੋਈ ਵੀ ਆਪਣਾ ਹੱਥ ਖੜ੍ਹਾ ਕਰਕੇ ਆਪਣੀ ਗੱਲ ਮੁੱਖ ਮੰਤਰੀ ਦੇ ਸਾਹਮਣੇ ਰੱਖ ਸਕਦਾ ਹੈ। ਇਸ ਲਈ ਸਦਨ ਦੇ ਅੰਦਰ ਸਮੇਂ ਦੀ ਲੋੜ ਨਹੀਂ ਹੁੰਦੀ, ਇੱਕ ਘੰਟਾ ਵੀ ਮੁੱਦੇ ਚੁੱਕਣ ਲਈ ਕਾਫ਼ੀ ਹੁੰਦਾ ਹੈ।
ਵੇਰਕਾ ਨੇ ਕਿਹਾ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਬੈਠਕ 2 ਅਗਸਤ ਨੂੰ ਹੋਣੀ ਹੈ ਜਿਸ ਦੇ ਅੰਦਰ ਹਰ ਪਾਰਟੀ ਦਾ ਨੁਮਾਇੰਦਾ ਮੌਜੂਦ ਹੁੰਦਾ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਾਰੇ ਮੰਗ ਪੱਤਰ ਦੇ ਸਕਦੇ ਹਨ, ਵਿਧਾਨ ਸਭਾ ਦੇ ਅੰਦਰ ਤਾਂ ਕੋਈ ਡਿਬੇਟ ਹੀ ਵੀ ਕਰਦਾ ਨਾ ਹੀ ਮੁੱਦੇ ਚੁੱਕਦਾ ਹੈ ਸਗੋਂ ਵਾਕਆਊਟ ਕਰ ਜਾਂਦੇ ਹਨ।