ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਲੈ ਕੇ ਬਣਾਈ ਗਈ ਕੈਬਨਿਟ ਦੀ ਸਬ-ਕਮੇਟੀ ਵੱਲੋਂ ਅੱਜ ਬੈਠਕ ਕੀਤੀ ਗਈ। ਬੈਠਕ ਤੋਂ ਬਾਅਦ ਜਾਣਕਾਰੀ ਦਿੰਦਿਆਂ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਕੂਲਾਂ, ਕਾਲਜਾਂ, ਧਾਰਮਿਕ ਸਥਾਨਾਂ ਸਮੇਤ ਭੀੜ-ਭਾੜ ਵਾਲੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਇੱਕ-ਇੱਕ ਮੀਟਰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਦੇ ਵਿੱਚ ਬੱਚਿਆਂ ਨੂੰ ਆਸ਼ਾ ਵਰਕਰ ਕਾਰਪੋਰੇਟਿਵ ਸੋਸਾਇਟੀ ਦੇ ਬੀਡੀਪੀਓ ਵਿਭਾਗਾਂ ਨੂੰ ਸੈਂਸੇਟਾਈਜ਼ ਕਰ ਪੰਜਾਬ ਦੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਪੁਣੇ ਹੋਣ ਵਾਲੇ ਟੈਸਟ ਪੰਜਾਬ ਦੇ ਹੀ ਮੈਡੀਕਲ ਹਸਪਤਾਲਾਂ ਦੇ ਵਿੱਚ ਕੀਤੇ ਜਾ ਸਕਣ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਤੋਂ ਡਰੀ ਹਰਸਿਮਰਤ ਬਾਦਲ ਨੇ ਇਜਲਾਸ ਛੋਟਾ ਕਰਨ ਦੀ ਕੀਤੀ ਮੰਗ
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਰੂਰਲ ਇਲਾਕਿਆਂ ਵਿੱਚ ਵੀ 360 ਵੈਂਟੀਲੇਟਰ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਸ਼ਹਿਰਾਂ ਦੇ ਹਸਪਤਾਲਾਂ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ ਰੂਰਲ ਇਲਾਕਿਆਂ ਨੂੰ ਵੀ ਕਵਰ ਕਰਨਗੇ।
ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਸ ਵਾਇਰਸ ਨੂੰ ਫਿਲਹਾਲ ਪੰਜਾਬ 'ਚ ਮਹਾਂਮਾਰੀ ਐਲਾਨ ਨਹੀਂ ਕੀਤਾ ਗਿਆ ਜਦਕਿ ਦਿੱਲੀ ਅਤੇ ਹਰਿਆਣਾ ਨੇ ਆਪਣੇ ਸੂਬੇ ਦੇ ਵਿੱਚ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦਿੱਤਾ ਹੈ।
117 ਵਿਧਾਇਕਾਂ ਦੇ ਵਿਦੇਸ਼ੀ ਦੌਰੇ ਬਾਰੇ ਬੋਲਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਅਜਿਹੇ ਹਾਲਾਤਾਂ ਦੇ ਵਿੱਚ ਫਿਲਹਾਲ ਕੋਈ ਵੀ ਵਿਧਾਇਕ ਵਿਦੇਸ਼ ਨਹੀਂ ਜਾ ਰਿਹਾ।