ਚੰਡੀਗੜ੍ਹ : ਬਜ਼ਟ 2020 ਦੇ ਬਾਰੇ ਅਰਥ-ਸ਼ਾਸਤਰ ਸਲਾਹਕਾਰ ਜਗਜੀਤ ਸਿੰਘ ਕੋਚਰ ਨੇ ਕਿਹਾ ਕਿ ਖੇਤੀਬਾੜੀ ਖੇਤਰ ਦੇ ਲਈ ਇਹ ਬਜਟ ਬਹੁਤ ਚੰਗਾ ਹੈ। ਬਜ਼ਟ 2020 ਵਿੱਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਗੱਲ ਵੀ ਕਹੀ ਗਈ ਹੈ।
ਪੰਜਾਬ ਦੇ ਐੱਮ.ਐੱਸ.ਐੱਮ.ਈ ਸੈਕਟਰ ਲਈ ਬਜ਼ਟ 2020 ਵਿੱਚ ਜੋ ਰਿਆਇਤਾਂ ਦਿੱਤੀਆਂ ਗਈਆਂ ਹਨ। ਉਸ ਨਾਲ ਇੱਕ ਲੰਮੇ ਸਮੇਂ ਬਾਅਦ ਇਸ ਸੈਕਟਰ ਵਿੱਚ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਬਜਟ ਸਟਾਰਟਅੱਪ 'ਤੇ ਕੇਂਦਰਿਤ ਹੈ ਅਤੇ ਮੈਂ ਇਸ ਬਜਟ ਤੋਂ ਖੁਸ਼ ਹਾਂ। ਉੱਥੇ ਹੀ ਬਜ਼ਟ 2020 ਵਿੱਚ ਪੰਜਾਬ ਬਾਰੇ ਖ਼ਾਸ ਐਲਾਨ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤ ਸਰਕਾਰ ਨੇ ਅਰਥ-ਵਿਵਸਥਾ ਵਿੱਚ ਮੰਦੀ ਦੀ ਗੱਲ ਨੂੰ ਮੰਨਿਆ : ਜੋਗੀ
ਜਿਸ ਦੇ ਬਾਰੇ ਬੋਲਦੇ ਹੋਏ ਜਗਜੀਤ ਸਿੰਘ ਕੋਚਰ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਬਜਟ ਪੂਰੇ ਦੇਸ਼ ਦਾ ਦੱਸਿਆ ਗਿਆ ਹੈ ਹਰੇਕ ਸੂਬੇ ਲਈ ਅਲੱਗ ਤੋਂ ਬਜਟ ਸੂਬਾ ਸਰਕਾਰਾਂ ਪੇਸ਼ ਕਰਨਗੀਆਂ। ਇਸ ਕਰਕੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਬਜਟ ਵਿੱਚ ਪੰਜਾਬ ਨਾਲ ਕੋਈ ਵਿਤਕਰਾ ਕੀਤਾ ਗਿਆ ਹੈ।