ETV Bharat / city

ਫ਼ਿਰੋਜ਼ਪੁਰ ਤੋਂ ਸਾਬਕਾ ਸਾਂਸਦ ਮੋਹਨ ਸਿੰਘ ਫਲੀਆਂਵਾਲਾ ਕਾਂਗਰਸ ’ਚ ਸ਼ਾਮਿਲ

ਬੀ.ਐਸ.ਪੀ. ਦੇ ਸੀਨੀਅਰ ਆਗੂ 'ਤੇ ਦੋ ਵਾਰ ਰਹੇ ਸੰਸਦ ਮੋਹਨ ਸਿੰਘ ਫਲੀਆਂਵਾਲਾ ਕਾਂਗਰਸ 'ਚ ਸ਼ਾਮਲ ਹੋ ਗਏ।ਕਾਂਗਰਸ ਪਾਰਟੀ ਆਪਣਾ 13 ਦੀਆਂ 13 ਸੀਟਾਂ ਜਿੱਤਣ ਦਾ ਮਿਸ਼ਨ ਪੂਰਾ ਕਰਨ 'ਚ ਸਮਰੱਥ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀ.ਐਸ.ਪੀ. ਦੇ ਸੂਬਾ ਪ੍ਰਧਾਨ ਦੇ ਕਾਂਗਰਸ 'ਚ ਸ਼ਾਮਿਲ ਹੋਣ ਨਾਲ ਮਾਲਵਾ ਖੇਤਰ 'ਚ ਪਾਰਟੀ ਦੀ ਸਥਿਤੀ ਹੋਰ ਵੀ ਮਜ਼ਬੁਤ ਹੋ ਗਈ ਹੈ।

ਬੀ.ਐਸ.ਪੀ.ਆਗੂ ਮੋਹਨ ਫਲੀਆਂਵਾਲਾ ਕਾਂਗਰਸ ਹੋਏ ਸ਼ਾਮਿਲ
author img

By

Published : Mar 31, 2019, 9:55 AM IST

Updated : Mar 31, 2019, 10:05 AM IST

ਚੰਡੀਗੜ: ਕਾਂਗਰਸ ਪਾਰਟੀ ਦੀਆਂ ਲੋਕ ਸਭਾ ਚੋਣਾਂ ਵਿੱਚ ਚੋਣ ਸੰਭਾਵਨਾਵਾਂ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਬੀ.ਐਸ.ਪੀ. ਦੇ ਸੀਨੀਅਰ ਆਗੂ 'ਤੇ ਦੋ ਵਾਰ ਰਹੇ ਸੰਸਦ ਮੋਹਨ ਸਿੰਘ ਫਲੀਆਂਵਾਲਾ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਲੋਕ ਸਭਾ ਚੋਣਾਂ 'ਚ ਪਾਰਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੁਕਾਬਲਾ ਨਾ ਹੋਣ ਦਾ ਸੰਕੇਤ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀ.ਐਸ.ਪੀ.ਦੇ ਸੂਬਾ ਪ੍ਰਧਾਨ ਦੇ ਕਾਂਗਰਸ 'ਚ ਸ਼ਾਮਿਲ ਹੋਣ ਨਾਲ ਮਾਲਵਾ ਖੇਤਰ 'ਚ ਪਾਰਟੀ ਦੀ ਸਥਿਤੀ ਹੋਰ ਵੀ ਮਜ਼ਬੁਤ ਹੋ ਗਈ ਹੈ। ਜਿਸ ਦੇ ਨਾਲ ਕਾਂਗਰਸ ਪਾਰਟੀ ਆਪਣਾ 13 ਦੀਆਂ 13 ਸੀਟਾਂ ਜਿੱਤਣ ਦਾ ਮਿਸ਼ਨ ਪੂਰਾ ਕਰਨ 'ਚ ਸਮਰੱਥ ਹੋਵੇਗੀ।
ਫਲੀਆਂਵਾਲਾ ਨੂੰ ਪਾਰਟੀ ਦੇ ਕਾਜ ਪ੍ਰਤੀ ਆਪਣੇ ਸਮਰਥਕਾਂ ਨੂੰ ਲਾਮਬੰਦ ਕਰਨ ਲਈ ਆਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਅਸੀਂ ਸਾਰੀਆਂ 13 ਸੀਟਾਂ ਵੱਡੇ ਫਰਕ ਨਾਲ ਜਿੱਤਾਂਗੇ।’’
ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ ਜਿਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਦੇਸ਼ ਸ਼ਾਂਤੀ, ਆਪਸੀ ਸਤਿਕਾਰ 'ਤੇ ਧਰਮ ਨਿਰਪੱਖਤਾ ਦੀ ਫਿਲਾਸਫੀ 'ਚ ਵਿਸ਼ਵਾਸ ਰੱਖ ਰਿਹਾ ਹੈ ਜਿਸ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਅੱਗੇ ਖੜ ਰਹੀ ਹੈ।
ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਫਲੀਆਂਵਾਲਾ ਨੇ ਕਿਹਾ ਕਿ ਉਹ ਕਾਂਗਰਸ ਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਦੇ ਹਨ 'ਤੇ ਉਹ ਕੇਂਦਰੀ ਸੱਤਾ ਵੱਲੋਂ ਮੌਜੂਦਾ ਸਮੇਂ ਤਿਆਰ ਕੀਤੇ ਨਾਂਹ ਪੱਖੀ ਏਜੰਡੇ ਨੂੰ ਹਰਾਉਣ ਲਈ ਹਰ ਕੋਸ਼ਿਸ਼ ਕਰਨਗੇ।
ਇਸ ਮੌਕੇ ਫਲੀਆਂਵਾਲਾ ਦਾ ਪੁੱਤਰ ਪਰਮਪਾਲ ਸਿੰਘ 'ਤੇ ਜਸਮੀਤ ਸਿੰਘ ਦੱਪਰ ਵੀ ਕਾਂਗਰਸ 'ਚ ਸ਼ਾਮਲ ਹੋਏ।

Intro:Body:

ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਬੀ.ਐਸ.ਪੀ. ਆਗੂ ਅਤੇ ਦੋ ਵਾਰ ਦੇ ਸੰਸਦ ਮੈਂਬਰ ਮੋਹਨ ਸਿੰਘ ਫਲੀਆਂਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸਵਾਗਤ

ਚੰਡੀਗੜ, 30 ਮਾਰਚ:

ਕਾਂਗਰਸ ਪਾਰਟੀ ਦੀਆਂ ਲੋਕ ਸਭਾ ਚੋਣਾਂ ਵਿੱਚ ਚੋਣ ਸੰਭਾਵਨਾਵਾਂ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਬੀ.ਐਸ.ਪੀ. ਦੇ ਸੀਨੀਅਰ ਆਗੂ ਅਤੇ ਪਾਰਲੀਮੈਂਟ ਲਈ ਦੋ ਵਾਰ ਮੈਂਬਰ ਚੁਣੇ ਗਏ ਮੋਹਨ ਸਿੰਘ ਫਲੀਆਂਵਾਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। 

ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਨਾਲ ਕਿਸੇ ਵੀ ਤਰਾਂ ਦਾ ਕਿਸੇ ਦਾ ਕੋਈ ਵੀ ਮੁਕਾਬਲਾ ਨਾ ਹੋਣ ਦਾ ਇਸ ਨੂੰ ਇਕ ਹੋਰ ਸੰਕੇਤ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀ.ਐਸ.ਪੀ.  ਦੇ ਸੂਬਾ ਪ੍ਰਧਾਨ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਮਾਲਵਾ ਖੇਤਰ ਵਿੱਚ ਪਾਰਟੀ ਦੀ ਸਥਿਤੀ ਨੂੰ ਅੱਗੇ ਹੋਰ ਮਜ਼ਬੂਤੀ ਮਿਲੇਗੀ ਜਿਸ ਦੇ ਨਾਲ ਕਾਂਗਰਸ ਪਾਰਟੀ ਆਪਣਾ 13 ਦੀਆਂ 13 ਸੀਟਾਂ ਜਿੱਤਣ ਦਾ ਮਿਸ਼ਨ ਪੂਰਾ ਕਰਨ ਦੇ ਸਮਰੱਥ ਹੋਵੇਗੀ। 

ਸ੍ਰੀ ਫਲੀਆਂਵਾਲਾ ਨੂੰ ਪਾਰਟੀ ਦੇ ਕਾਜ ਪ੍ਰਤੀ ਆਪਣੇ ਸਮਰਥਕਾਂ ਨੂੰ ਲਾਮਬੰਦ ਕਰਨ ਲਈ ਆਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਅਸੀਂ ਸਾਰੀਆਂ 13 ਸੀਟਾਂ ਵੱਡੇ ਫਰਕ ਨਾਲ ਜਿੱਤਾਂਗੇ।’’ 

ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਦੇਸ਼ ਸ਼ਾਂਤੀ, ਆਪਸੀ ਸਤਿਕਾਰ ਅਤੇ ਧਰਮ ਨਿਰਪੱਖਤਾ ਦੀ ਫਿਲਾਸਫੀ ਵਿੱਚ ਵਿਸ਼ਵਾਸ ਰੱਖ ਰਿਹਾ ਹੈ ਜਿਸ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਅੱਗੇ ਖੜ ਰਹੀ ਹੈ। 

ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਸ੍ਰੀ ਫਲੀਆਂਵਾਲਾ ਨੇ ਕਿਹਾ ਕਿ ਉਹ ਕਾਂਗਰਸ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਹ ਕੇਂਦਰੀ ਸੱਤਾ ਵੱਲੋਂ ਮੌਜੂਦਾ ਸਮੇਂ ਤਿਆਰ ਕੀਤੇ ਨਾਂਹ ਪੱਖੀ ਏਜੰਡੇ ਨੂੰ ਹਰਾਉਣ ਲਈ ਹਰ ਕੋਸ਼ਿਸ਼ ਕਰਨਗੇ। 

ਇਸ ਮੌਕੇ ਫਲੀਆਂਵਾਲਾ ਦਾ ਪੁੱਤਰ ਪਰਮਪਾਲ ਸਿੰਘ ਅਤੇ ਜਸਮੀਤ ਸਿੰਘ ਦੱਪਰ ਵੀ ਕਾਂਗਰਸ ਵਿੱਚ ਸ਼ਾਮਲ ਹੋਏ। 

Conclusion:
Last Updated : Mar 31, 2019, 10:05 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.