ਚੰਡੀਗੜ੍ਹ: ਬੀਜੇਪੀ ਵੱਲੋਂ ਅੱਜ ਦਾ ਦਿਨ ਸਾਮਾਜਿਕ ਸਮਰਸਤਾ ਦਿਵਸ ਦੇ ਵੱਜੋਂ ਮਨਾਉਂਦੀ ਆ ਰਹੀ ਹੈ। ਇਸੇ ਦੇ ਚੱਲਦੇ ਬੀਜੇਪੀ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਬੀਜੇਪੀ ਆਗੂ ਰਾਜੇਸ਼ ਬਾਗਾ ਨੇ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਭੀਮਰਾਓ ਅੰਬੇਡਕਰ ਜਯੰਤੀ, ਮਹਾਵੀਰ ਜਯੰਤੀ ਅਤੇ ਵਿਸਾਖੀ ਵੀ ਮਨਾਈ ਜਾਂਦੀ ਹੈ। ਕੇਂਦਰ ਦੀ ਬੀਜੇਪੀ ਸਰਕਾਰ ਨੇ ਗਰੀਬ ਲੋਕਾਂ ਦੇ ਲਈ ਤਮਾਮ ਕੰਮ ਕੀਤੇ ਹਨ। ਕਾਂਗਰਸ ਨੇ ਕਦੇ ਵੀ ਆਪਣੇ ਪਰਿਵਾਰ ਅਤੇ ਨਹਿਰੂ ਤੋਂ ਇਲਾਵਾ ਕਿਸੇ ਦੂਜੇ ਮਹਾਪੁਰਸ਼ ਨੂੰ ਸਨਮਾਨ ਨਹੀਂ ਦਿੱਤਾ ਹੈ।
ਬੀਜੇਪੀ ਰਾਜੇਸ਼ ਬਾਗਾ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਨੇ ਬਾਬਾ ਸਾਹਿਬ ਨਾਲ ਜੁੜੇ 5 ਸਥਾਨਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਹੈ ਅਤੇ ਬਾਬਾ ਸਾਹਿਬ ਦੇ ਨਾਂ ’ਤੇ ਕਈ ਸਮਾਰਕ ਵੀ ਬਣਾਏ ਗਏ ਹਨ। ਕਾਂਗਰਸ ਦੇ ਹਾਲਤ ਅੱਜ ਉਸੇ ਤਰ੍ਹਾਂ ਹੀ ਹਨ ਜਿਸ ਤਰ੍ਹਾਂ ਦੇ ਹਾਲਾਤ ਬਾਰੇ ਬਾਬਾ ਸਾਹਿਬ ਨੇ ਦੱਸਿਆ ਸੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਕਾਂਗਰਸ ਦੇਸ਼ ਦੇ ਹਿੱਤ ਦੇ ਲਈ ਕੁਝ ਵੀ ਨਹੀਂ ਕਰ ਸਕਦਾ ਹੈ। ਬਾਬਾ ਸਾਹਿਬ ਦੇਸ਼ ਦੇ ਵੰਡ ਦੇ ਖਿਲਾਫ ਵੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਬਾ ਸਾਹਿਬ ਨੂੰ ਕਾਂਗਰਸ ਸਰਕਾਰ ਦੇ ਸਮੇਂ ਕਦੇ ਵੀ ਭਾਰਤ ਰਤਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਅਟਲ ਜੀ ਦੀ ਸਰਕਾਰ ਦੇ ਸਮੇਂ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਗਿਆ ਅਤੇ ਸੰਸਦ ਚ ਉਨ੍ਹਾਂ ਦੀ ਤਸਵੀਰ ਵੀ ਲਗਾਈ ਗਈ। ਬਾਬਾ ਸਾਹਿਬ ਦੇ ਮੁਤਾਬਿਕ ਹੀ ਨਰਿੰਦਰ ਮੋਦੀ ਦੀ ਸਰਕਾਰ ਨੇ ਧਾਰਾ 370 ਨੂੰ ਜੰਮੂ ਕਸ਼ਮੀਰ ਚੋਂ ਖਤਮ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਦਲਿਤ ਵਰਗ ਦੇ ਨੌਜਵਾਨਾਂ ਦੇ ਲਈ ਕਈ ਤਰ੍ਹਾਂ ਦੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਕੇਂਦਰ ਸਰਕਾਰ ਵੱਲੋਂ ਘੂਮਤੂ ਜਾਤੀ ਦੇ ਲਈ ਪਹਿਲੀ ਵਾਰ ਇੱਕ ਕਮੀਸ਼ਨ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਐਸਸੀ ਐਸਟੀ ਐਕਟ ਨੂੰ ਪਹਿਲਾਂ ਤੋਂ ਜਿਆਦਾ ਮਜ਼ਬੂਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਚ ਵੀ ਦਲਿਤ ਵਰਗ ਦੇ ਲਈ ਕਾਫੀ ਕੁਝ ਕਰਨ ਦੀ ਲੋੜ ਹੈ। ਪੰਜਾਬ ਚ ਕਾਨੂੰਨ ਵਿਵਸਥਾ ਠੀਕ ਰਹੇ ਅਤੇ ਸਵਿੰਧਾਨ ਦੀ ਪਾਲਣਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਦੇ ਅਧਿਕਾਰੀਆਂ ਦੇ ਨਾਲ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਬੈਠਕ ਕੀਤੀ ਹੈ ਕਿ ਜੋ ਕਿ ਗੈਰ ਸਵਿੰਧਾਨਿਕ ਹੈ।
ਬੀਜੇਪੀ ਆਗੂ ਰਾਜੇਸ਼ ਬਾਗਾ ਨੇ ਮਾਨ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸਿਰਫ ਤੌਰ ਦਿਖਾਉਣ ਦੇ ਲਈ ਸੂਬਾ ਸਰਕਾਰ 18 ਕਰੋੜ ਦੀ ਗੱਡੀ ਖਰੀਦ ਰਹੀ ਹੈ। ਸਰਕਾਰ ਨੂੰ ਉਹੀ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਆਪਣੇ ਲਈ ਸਰਕਾਰ ਤਾਂ ਪੈਸਾ ਖਰਚ ਰਹੀ ਹੈ ਪਰ ਗਰੀਬ ਲੋਕਾਂ ਦੇ ਲਈ ਕੁਝ ਵੀ ਨਹੀਂ ਕਰ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਲਗਾਏ ਗਏ ਇਲਜ਼ਾਮਾਂ ’ਤੇ ਬੀਜੇਪੀ ਆਗੂ ਰਾਜੇਸ਼ ਬਾਗਾ ਨੇ ਕਿਹਾ ਕਿ ਇਸ ਬਾਰੇ ਤਾਂ ਸੁਖਬੀਰ ਬਾਦਲ ਅਤੇ ਭਗਵੰਤ ਮਾਨ ਹੀ ਦੱਸਣਗੇ ਪਰ ਜੇਕਰ ਇਹ ਗੱਲ ਸਹੀ ਨਿਕਲਦੀ ਹੈ ਤਾਂ ਅਜਿਹਾ ਹੋਣਾ ਨਹੀਂ ਚਾਹੀਦਾ ਸੀ। ਸ਼ਰਾਬ ਪੀ ਕੇ ਇਸ ਤਰ੍ਹਾਂ ਧਾਰਮਿਕ ਸਥਾਨ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜੋ: ਸੁਖਬੀਰ ਬਾਦਲ ਨੇ CM ਭਗੰਵਤ ਮਾਨ ’ਤੇ ਸ਼ਰਾਬ ਪੀਕੇ ਸ੍ਰੀ ਦਮਦਮਾ ਸਾਹਿਬ ਜਾਣ ਦੇ ਲਗਾਏ ਇਲਜ਼ਾਮ