ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਤਾਰਤੀ ਜਨਤਾ ਪਾਰਟੀ ਤੇ ਕੌਮੀ ਜਮਹੂਰੀ ਗਠਜੋੜ ਤੋਂ ਖੇਤੀ ਕਾਨੂੰਨਾਂ ਕਾਰਨ ਨਾਤਾ ਤੋੜ ਲਿਆ ਹੈ। ਇਸ ਮੋਗਰੋਂ ਨਹੁੰ-ਮਾਸ ਦਾ ਰਿਸ਼ਤਾ ਅਖਵਾਉਣ ਵਾਲੇ ਸਿਆਸੀ ਦੋਸਤ ਹੁਣ ਦੁਸ਼ਮਣ ਬਣ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਦੁਆਬਾ ਖੇਤਰ 'ਚ ਭਾਜਪਾ ਦੇ ਕਿਲ੍ਹੇ 'ਚ ਪਹਿਲੀ ਸੰਨ੍ਹ ਲਾ ਦਿੱਤੀ ਹੈ। ਦਲਿਤ ਆਗੂ ਭਾਜਪਾ ਦੇ ਵਰਕਿੰਗ ਕਮੇਟੀ ਮੈਂਬਰ ਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਭਾਜਪਾ ਨੂੰ ਅਲਵਿਦਾ ਆਖ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
-
SAD today received a major boost in the Doaba region with Dalit leader & BJP working committee member & former chairman of Punjab Gau Sewa Commission – Sh. Kimti Bhagat joining the party, in the presence of party president S. Sukhbir Singh Badal. pic.twitter.com/tYme5kcxsp
— Shiromani Akali Dal (@Akali_Dal_) October 22, 2020 " class="align-text-top noRightClick twitterSection" data="
">SAD today received a major boost in the Doaba region with Dalit leader & BJP working committee member & former chairman of Punjab Gau Sewa Commission – Sh. Kimti Bhagat joining the party, in the presence of party president S. Sukhbir Singh Badal. pic.twitter.com/tYme5kcxsp
— Shiromani Akali Dal (@Akali_Dal_) October 22, 2020SAD today received a major boost in the Doaba region with Dalit leader & BJP working committee member & former chairman of Punjab Gau Sewa Commission – Sh. Kimti Bhagat joining the party, in the presence of party president S. Sukhbir Singh Badal. pic.twitter.com/tYme5kcxsp
— Shiromani Akali Dal (@Akali_Dal_) October 22, 2020
ਪਾਰਟੀ ਵਿੱਚ ਆਉਣ ’ਤੇ ਦਲਿਤ ਆਗੂ ਦਾ ਸਵਾਗਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਗਤ ਦੇ ਪਾਰਟੀ ਵਿਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਗਤ ਦਾ ਭਗਤ ਭਾਈਚਾਰੇ ਖਾਸ ਤੌਰ ’ਤੇ ਜਲੰਧਰ ਪੱਛਮੀ ਹਲਕੇ ਜਿਥੋਂ ਅਕਾਲੀ ਦਲ-ਭਾਜਪਾ ਗਠਜੋੜ ਵੇਲੇ ਭਾਜਪਾ ਚੋਣ ਲੜਦੀ ਸੀ, ਵਿੱਚ ਵੱਡਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਅਸੀਂ ਭਗਤ ਨੂੰ ਬਣਦਾ ਮਾਣ ਤੇ ਸਤਿਕਾਰ ਦਿਆਂਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਮਤੀ ਭਗਤ ਨੇ ਕਿਹਾ ਕਿ ਜਦੋਂ ਉਨ੍ਹਾਂ ਵੇਖਿਆ ਕਿ ਭਾਜਪਾ ਦਲਿਤਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਕਰ ਰਹੀ ਤੇ ਸਿਰਫ ਗੱਲਾਂ ਹੀ ਕਰ ਰਹੀ ਹੈ ਤੇ ਇਸ ਕੋਲ ਉਨ੍ਹਾਂ ਦੀ ਦਸ਼ਾ ਸੁਧਾਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਤਾਂ ਉਨ੍ਹਾਂ ਦਾ ਮਨ ਭਾਜਪਾ ਤੋਂ ਖੱਟਾ ਹੋ ਗਿਆ। ਉਨ੍ਹਾਂ ਨੇ ਭਾਜਪਾ ਵਿਚ ਲੋਕਤੰਤਰ ਦੀ ਘਾਟ ਦੀ ਵੀ ਨਿਖੇਧੀ ਕੀਤੀ ਤੇ ਹੈਰਾਨੀ ਪ੍ਰਗਟ ਕੀਤੀ ਕਿ ਕਿਸ ਤਰੀਕੇ ਇਸਨੇ ਤਿੰਨ ਖੇਤੀਬਾੜੀ ਮੰਡੀਕਰਣ ਕਾਨੂੰਨ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ।
ਭਗਤ ਨੇ ਕਿਹਾ ਕਿ ਸਾਰਾ ਭਗਤ ਭਾਈਚਾਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਕਰਦਾ ਹੈ ਜਿਨ੍ਹਾਂ ਨੇ ‘ਗਊ ਮਾਤਾ’ ਦੀ ਰੱਖਿਆ ਕਰਨ ਵਾਸਤੇ ਤੇ ਗਊਸ਼ਾਲਾਵਾਂ ਬਣਾਉਣ ਵਾਸਤੇ ਕਈ ਕਾਨੂੰਨ ਬਣਾਏ। ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਭਗਤ ਭਾਈਚਾਰੇ ਦੀਆਂ ਭਾਵਨਾਵਾਂ ਅਨੁਸਾਰ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਿਹਾ ਹਾਂ।