ETV Bharat / city

ਕਾਂਗਰਸ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਪਾਸ ਕੀਤੇ ਬਿੱਲ ਮਹਿਜ਼ ਡਰਾਮੇ ਤੋਂ ਵੱਧ ਕੁੱਝ ਨਹੀਂ: ਭਗਵੰਤ ਮਾਨ - agriculture laws

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਪਾਸ ਕੀਤੇ ਤਿੰਨ ਬਿੱਲਾਂ ਨੂੰ ਡਰਾਮਾ ਦੱਸਦਿਆਂ ਕਿਹਾ ਹੈ ਕਿ ਇਨ੍ਹਾਂ ਨਾਲ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਮੁਮਕਿਨ ਨਹੀਂ। ਉਨ੍ਹਾਂ ਕਿਹਾ ਕਿ ਫ਼ਸਲ ਦੀ ਯਕੀਨਨ ਖ਼ਰੀਦ ਲਈ ਪੰਜਾਬ ਸਰਕਾਰ ਨੂੰ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣਾ ਚਾਹੀਦਾ ਹੈ।

ਕਾਂਗਰਸ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਪਾਸ ਕੀਤੇ ਬਿੱਲ ਮਹਿਜ਼ ਡਰਾਮੇ ਤੋਂ ਵੱਧ ਕੁੱਝ ਨਹੀਂ: ਭਗਵੰਤ ਮਾਨ

author img

By

Published : Oct 21, 2020, 9:43 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ 'ਚ ਤਿੰਨ ਕੇਂਦਰੀ ਖੇਤੀ ਬਿੱਲਾਂ ਦੇ ਸਮਾਨੰਤਰ ਪੰਜਾਬ ਸਰਕਾਰ ਵੱਲੋਂ ਪਾਸ ਕਰਵਾਏ ਗਏ ਤਿੰਨੋਂ ਬਿੱਲਾਂ ਨੂੰ ਮਹਿਜ ਡਰਾਮਾ ਕਰਾਰ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਪੇਤਲੇ ਬਿੱਲਾਂ ਨਾਲ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਮੁਮਕਿਨ ਨਹੀਂ, ਇਸ ਲਈ ਸੂਬਾ ਸਰਕਾਰ ਕਣਕ-ਝੋਨੇ ਸਮੇਤ ਸਾਰੀਆਂ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) 'ਤੇ ਖ਼ੁਦ (ਸਟੇਟ) ਵੱਜੋਂ ਯਕੀਨਨ ਖ਼ਰੀਦ ਦੀ ਗਰੰਟੀ ਵਾਲਾ ਆਪਣਾ ਕਾਨੂੰਨ ਬਣਾਵੇ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਇੱਕ-ਇੱਕ ਦਾਣੇ ਦੀ ਖ਼ਰੀਦ ਦੀ ਖ਼ੁਦ ਕਾਨੂੰਨੀ ਜ਼ਿੰਮੇਵਾਰੀ ਚੁੱਕੇ।

  • ਕੈਪਟਨ ਸਰਕਾਰ MSP ਦੀ ਗਰੰਟੀ ਦਵੇ ਅਤੇ ਕਿਸਾਨਾਂ ਦੀ ਫਸਲ ਦੀ ਖਰੀਦ ਦੀ ਜਿੰਮੇਵਾਰੀ ਵੀ ਲਵੇ ਕੇ ਜੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਫਸਲ ਨਾ ਖਰੀਦੀ ਗਈ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਇੱਕ-ਇੱਕ ਦਾਣਾ ਪੰਜਾਬ ਸਰਕਾਰ MSP ਤੇ ਖਰੀਦੇਗੀ - @BhagwantMann pic.twitter.com/YOXd1RkCZY

    — AAP Punjab (@AAPPunjab) October 21, 2020 " class="align-text-top noRightClick twitterSection" data=" ">

ਭਗਵੰਤ ਮਾਨ ਬੁੱਧਵਾਰ ਨੂੰ ਇਥੇ ਵਿਧਾਨ ਸਭਾ ਭਵਨ ਦੇ ਬਾਹਰ ਪਾਰਟੀ ਵਿਧਾਇਕ ਮੀਤ ਹੇਅਰ ਨਾਲ ਮੀਡੀਆ ਦੇ ਰੂਬਰੂ ਹੋ ਰਹੇ ਸਨ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਲਈ ਅਮਰਿੰਦਰ ਸਰਕਾਰ ਦਾ ਸਦਨ ਅੰਦਰ ਪੂਰਾ ਸਾਥ ਦਿੱਤਾ ਅਤੇ ਰਾਜਨੀਤੀ ਤੋਂ ਉਪਰ ਉਠ ਕੇ ਰਾਜ ਭਵਨ ਤੱਕ ਰਾਜਪਾਲ ਨੂੰ ਮਿਲਣ ਵੀ ਗਏ। ਇਹ ਇਸ ਕਰਕੇ ਜ਼ਰੂਰੀ ਸੀ ਕਿ ਕੇਂਦਰ 'ਚ ਮੋਦੀ ਦੀ ਤਾਨਾਸ਼ਾਹ ਸਰਕਾਰ ਨੂੰ ਇੱਕ ਸਖ਼ਤ ਅਤੇ ਸਪੱਸ਼ਟ ਸੰਦੇਸ਼ ਦਿੱਤਾ ਜਾ ਸਕੇ ਕਿ ਮਾਰੂ ਕਾਨੂੰਨਾਂ ਵਿਰੁੱਧ ਪੂਰਾ ਪੰਜਾਬ ਇਕਜੁੱਟ ਹੈ ਅਤੇ ਸੰਘਰਸ਼ਸ਼ੀਲ ਕਿਸਾਨਾਂ ਦੀ ਪਿੱਠ 'ਤੇ ਖੜ੍ਹਾ ਹੈ, ਪਰੰਤੂ ਜਿਸ ਤਰੀਕੇ ਨਾਲ ਕਾਂਗਰਸੀ ਆਤਿਸ਼ਬਾਜੀਆਂ ਚਲਾ ਕੇ ਅਤੇ ਲੱਡੂ ਵੰਡ ਕੇ 'ਜਿੱਤ ਦੇ ਜਸ਼ਨ' ਮਨਾ ਰਹੇ ਹਨ, ਉਸ ਲਈ ਕਿਸਾਨਾਂ ਅਤੇ ਸਮੁੱਚੇ ਪੰਜਾਬੀਆਂ ਦੀਆਂ ਅੱਖਾਂ ਖੋਲ੍ਹਣੀਆਂ ਵੀ ਵਿਰੋਧੀ ਧਿਰ ਵੱਜੋਂ ਸਾਡਾ ਫ਼ਰਜ਼ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨੇ ਬਿੱਲ ਕੇਂਦਰ ਦੇ ਤਿੰਨਾਂ ਬਿੱਲਾਂ 'ਚ ਆਪਣੇ (ਪੰਜਾਬ ਵਿਧਾਨ ਸਭਾ) ਵੱਲੋਂ ਕੀਤੀ ਮਹਿਜ਼ ਸੋਧ ਹੈ, ਜਿਸ 'ਤੇ ਅਜੇ ਰਾਜਪਾਲ ਨੇ ਵੀ ਦਸਤਖ਼ਤ ਨਹੀਂ ਕੀਤੇ ਅਤੇ ਕੇਂਦਰੀ ਕਾਨੂੰਨਾਂ 'ਚ ਸੂਬਾ ਸਰਕਾਰਾਂ ਦੀ ਸੋਧ ਕਾਨੂੰਨਨ ਵੀ ਬੇਮਾਅਨੇ ਹੈ।

ਭਗਵੰਤ ਮਾਨ ਨੇ ਕਿਹਾ, ''ਜੋ ਕਾਂਗਰਸੀ ਇਨ੍ਹਾਂ ਬਿੱਲਾਂ ਦੇ ਹਵਾਲੇ ਨਾਲ ਕਿਸਾਨਾਂ ਦਾ ਰਾਖਾ ਦੱਸ ਕੇ ਲੱਡੂ ਵੰਡ ਰਹੇ ਹਨ ਅਸਲ 'ਚ ਉਨ੍ਹਾਂ ਅੰਦਰ 2022 ਦੀਆਂ ਚੋਣਾਂ ਲਈ ਸ਼ੇਖ਼ਚਿਲੀ ਵਾਲੇ ਲੱਡੂ ਫੁੱਟ ਰਹੇ ਹਨ। ਮੈਂ ਉਨ੍ਹਾਂ (ਕਾਂਗਰਸੀਆਂ) ਸਮੇਤ ਸਾਰੇ ਪੰਜਾਬੀਆਂ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਲੜਾਈ ਜਿੱਤੀ ਨਹੀਂ, ਸਗੋਂ ਲੜਾਈ ਤਾਂ ਅਜੇ ਸ਼ੁਰੂ ਹੋਈ ਹੈ। ਕਿਸਾਨ ਅੱਜ ਵੀ ਸੜਕਾਂ ਅਤੇ ਰੇਲ ਪਟੜੀਆਂ 'ਤੇ ਬੈਠੇ ਹਨ।''

ਇਸ ਮੌਕੇ ਮੀਤ ਹੇਅਰ ਨੇ ਸਵਾਲ ਚੁੱਕਿਆ ਕਿ ਸੂਬਾ ਸਰਕਾਰ ਕੇਂਦਰ ਦੇ ਕਾਨੂੰਨਾਂ 'ਚ ਕਿਵੇਂ ਸੋਧ ਕਰ ਸਕਦੀ ਹੈ? ਇਹ ਸਭ ਕੁੱਝ ਮੋਦੀ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਇਸੇ ਕਰਕੇ ਇਨ੍ਹਾਂ ਬਿੱਲਾਂ ਦਾ ਖਰੜਾ ਸਮੇਂ ਸਿਰ ਵਿਰੋਧੀ ਧਿਰਾਂ ਨੂੰ ਨਹੀਂ ਦਿੱਤਾ ਗਿਆ, ਜਿਸ ਕਾਰਨ 'ਆਪ' ਵਿਧਾਇਕਾਂ ਨੂੰ ਵਿਧਾਨ ਸਭਾ ਅੰਦਰ ਦਿਨ-ਰਾਤ ਧਰਨਾ ਲਗਾਉਣਾ ਪਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.