ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਤੋਂ ਅਗਾਉਂ ਜਮਾਨਤ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦੀ ਅਰਦਾਸਾਂ ਕਾਰਨ ਹੀ ਉਨ੍ਹਾਂ ਨੂੰ ਇਨਸਾਫ ਮਿਲਿਆ ਹੈ। ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਨੇ ਕਾਨੂੰਨ ਨੂੰ ਛਿੱਕੇ ਟੰਗਿਆ ਹੋਇਆ ਹੈ। ਕਈ ਅਫਸਰਾਂ ਅਤੇ ਅਧਿਕਾਰੀਆਂ ਨੂੰ ਡਰਾਇਆ ਧਮਕਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਕਿਧਰੇ ਵੀ ਨਹੀਂ ਗਿਆ ਸੀ। ਸਰਕਾਰ ਦੇ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਅਦਾਲਤ ਨੇ ਇਨਸਾਫ ਦਿੱਤਾ ਹੈ। ਸਰਕਾਰ ਵਲੋਂ ਚਾਰ ਡੀਜੀਪੀ ਬਦਲੇ ਗਏ ਅਜਿਹਾ ਪਹਿਲਾਂ ਕਿਧਰੇ ਵੀ ਨਹੀਂ ਹੋਇਆ। ਪੰਜਾਬ ਚ ਕਾਂਗਰਸ ’ਚ ਦਾ ਮਾੜਾ ਹਾਲ ਹੋਇਆ ਪਿਆ ਹੈ।
'ਵਿਰੋਧੀ ਪਾਰਟੀਆਂ ਦਾ ਆਇਆ ਸੀ ਫੋਨ'
ਸਿੱਧੂ ਖਿਲਾਫ ਚੋਣਾਂ ਲੜਨ ’ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਪਾਰਟੀ ਦਾ ਜੋ ਵੀ ਹੁਕਮ ਹੋਵੇਗਾ ਉਸ ਨੂੰ ਉਹ ਮੰਨਣਗੇ। ਸੰਗਤ ਦਾ ਫੈਸਲਾ ਰੱਬ ਦਾ ਫੈਸਲਾ ਹੋਵੇਗਾ। ਪਰਚਾ ਦਰਜ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਆਇਆ ਸੀ, ਉਨ੍ਹਾਂ ਨੇ ਕਿਹਾ ਸੀ ਕਿ ਇਹ ਬੇਇਨਸਾਫੀ ਹੋ ਰਹੀ ਹੈ।
ਇਹ ਵੀ ਪੜੋ: ਪੰਜਾਬ ਦਾ ਖਜਾਨਾ ਖਾਲੀ, ਪਰ ਰੋਡ ਮੈਪ ਕੋਈ ਨਹੀਂ ਦਿੰਦਾ: ਨਵਜੋਤ ਸਿੱਧੂ
'ਜਲਦ ਦੱਸਾਂਗਾ ਰਾਹੂ ਕੇਤੁ ਕੌਣ'
ਮਜੀਠੀਆ ਨੇ ਕਿਹਾ ਕਿ ਰਾਹੂ ਕੇਤੁ ਨੂੰ ਸਭ ਪਤਾ ਸੀ ਕਿ ਮੈਂ ਕਿੱਥੇ ਹਾਂ। ਜੇਕਰ ਮੈ ਭਜਿਆ ਹੁੰਦਾ ਤਾਂ ਸੋਨੀਆ ਗਾਂਧੀ, ਰੋਬਰਟ ਬਾਡਰਾ ਅਤੇ ਪੀ ਚਿੰਦਬਰਮ ਵੀ ਭੱਜੇ ਸੀ। ਉਨ੍ਹਾਂ ਨੇ ਕਿਹਾ ਕਿ ਇੱਕ ਦੋ ਦਿਨਾਂ ਚ ਦੱਸਾਂਗਾ ਰਾਹੂ ਕੇਤੁ ਕੌਣ ਹਨ। ਕੀ ਗ੍ਰਹਿ ਮੰਤਰੀ ਨੂੰ ਨਹੀਂ ਪਤਾ ਸੀ ਕਿ ਮੈ ਕਿਧਰ ਸੀ।
'ਸੀਐੱਮ ਅਤੇ ਗ੍ਰਹਿ ਮੰਤਰੀ ਨੇ ਰਚੀ ਸੀ ਸਾਜਿਸ਼'
ਮਜੀਠੀਆ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਜੋ ਸਟੈਂਡ 2013 ਚ ਸੀ ਉਹ ਸਟੈਂਡ ਅੱਜ ਵੀ ਸੀ। ਮੈ ਕਾਨੂੰਨ ਦੀ ਪਾਲਣਾ ਕੀਤੀ ਅਤੇ ਭਵਿੱਖ ਚ ਵੀ ਕਰਦਾ ਰਹਾਂਗਾ। ਮੇਰੇ ਖਿਲਾਫ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਵੱਲੋਂ ਸਾਜਿਸ਼ ਰਚੀ ਗਈ।
ਜਾਂਚ ’ਚ ਸ਼ਾਮਲ ਹੋਣ ’ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ 100 ਫੀਸਦ ਜਾਂਚ ਚ ਸ਼ਾਮਲ ਹੋਣਗੇ। ਉਨ੍ਹਾਂ ਖਿਲਾਫ ਲੁਕਆਉਟ ਨੋਟਿਸ ਜਾਰੀ ਹੋਇਆ ਸੀ ਪਰ ਉਹ ਕਿਧਰੇ ਵੀ ਨਹੀਂ ਭੱਜੇ ਸੀ।
ਅਗਾਉਂ ਜਮਾਨਤ ਲੈਣਾ ਸਾਰਿਆਂ ਦਾ ਅਧਿਕਾਰ ਹੈ। ਜੇਕਰ ਮੈ ਭਜਿਆ ਸੀ ਤਾਂ ਫਿਰ ਸੋਨੀਆ ਗਾਂਧੀ, ਰੋਬਰਟ ਵਾਡਰਾ ਅਤੇ ਨਵਜੋਤ ਸਿੰਘ ਸਿੱਧੂ ਵੀ ਭੱਜੇ ਸੀ। ਇਹ ਬਦਲਾਖੋਰੀ ਦੀ ਸਿਆਸਤ ਹੈ। ਨਵਜੋਤ ਸਿੰਘ ਸਿੱਧੂ ਅਤੇ ਚੰਨੀ ਦੀ ਆਪਸੀ ਲੜਾਈ ਦੇ ਚੱਲਦੇ ਉਨ੍ਹਾਂ ਦੇ ਖਿਲਾਫ ਕਾਰਵਾਈ ਹੋਈ ਹੈ।