ਚੰਡੀਗੜ੍ਹ: ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਖ਼ਿਲਾਫ਼ ਡਰੱਗ ਰੈਕੇਟ ਮਾਮਲੇ (Drug racket case) ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਵੱਲੋਂ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਮਜੀਠੀਆ ਅਜੇ ਤਕ ਪੁਲਿਸ ਦੀ ਗਿਰਫ਼ ਤੋਂ ਬਾਹਰ ਚੱਲ ਰਹੇ ਹਨ।
ਇਹ ਵੀ ਪੜੋ: ਵੀਡੀਓ ਵਾਇਰਲ ਹੋਣ ਤੋਂ ਬਾਅਦ ਗਾਇਬ ਹੋਏ ਬਿਕਰਮ ਮਜੀਠੀਆ ਦੇ ਪੋਸਟਰ
ਮਜੀਠੀਆ ਦੀਆਂ ਤਸਵੀਰਾਂ ਹੋਈਆਂ ਵਾਇਰਲ
ਮਜੀਠੀਆ ਦੀਆਂ ਤਸਵੀਰਾਂ ਵਾਇਰਲ (Majithia's pictures go viral) ਹੋ ਰਹੀਆਂ ਹਨ, ਤਸਵੀਰਾਂ ਵਿੱਚ ਮਜੀਠੀਆ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਰਹੇ ਹਨ, ਇਹ ਤਸਵੀਰਾਂ ਯੂਥ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ਉੱਤੇ ਸ਼ੇਅਰ ਕੀਤੀਆਂ ਹਨ। ਹਾਲਾਂਕਿ ਇਹ ਤਸਵੀਰਾਂ ਕਦੋਂ ਅਤੇ ਕਿੱਥੇ ਦੀਆਂ ਹਨ ਇਸ ਦੀ ਈਟੀਵੀ ਭਾਰਤ ਪੁਸ਼ਟੀ ਨਹੀਂ ਕਰਦਾ ਹੈ।
ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਯੂਥ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ਉੱਤੇ ਲਿਖਿਆ ਕਿ ‘ਪੰਜਾਬ ਦੇ ਲੋਕਾ ਨੂੰ ਗੁੰਮਰਾਹ ਕਰਨ ਵਾਲੇ ਕਾਂਗਰਸੀਆ ਨੂੰ ਸਪੱਸ਼ਟ ਦੱਸ ਦਿੱਤਾ ਹੈ ਕਿ ਸ.ਬਿਕਰਮ ਸਿੰਘ ਮਜੀਠੀਆ ਮੈਦਾਨ ਵਿੱਚ ਨੇ ਤੇ ਉਹ ਪੰਜਾਬ ਵਿੱਚ ਜਨਤਕ ਤੌਰ ਤੇ ਵਿਚਰ ਰਹੇ ਹਨ। ਤੇ ਕਾਂਗਰਸੀਆ ਦੀ ਘਟੀਆ ਮਾਨਸਿਕਤਾ ਨੂੰ ਜਵਾਬ ਦਿੱਤਾ ਜੋ ਕਹਿੰਦੇ ਹਨ ਕਿ ਸ.ਬਿਕਰਮ ਸਿੰਘ ਮਜੀਠੀਆ ਗੁੰਮਸ਼ੁਦਾ ਹਨ।’
ਮਜੀਠੀਆ ਦੀ ਗ੍ਰਿਫਤਾਰੀ ਲਈ ਛਾਪੇਮਾਰੀ
ਦੱਸ ਦਈਏ ਕਿ ਡਰੱਗ ਰੈਕੇਟ ਮਾਮਲੇ (Drug racket case) ਵਿੱਚ ਕੇਸ ਦਰਜ ਹੋਣ ਬਾਅਦ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਮਜੀਠੀਆ ਪੁਲਿਸ ਦੀ ਗਿਰਫ਼ ’ਚੋਂ ਬਾਹਰ ਹਨ। ਮਜੀਠੀਆ ਦੀ ਗ੍ਰਿਫਤਾਰੀ ਲਈ ਯਤਨ ਤੇਜ਼ ਕਰਦੇ ਹੋਏ ਡੀਜੀਪੀ ਸਿਧਾਰਥ ਚਟੋਪਾਧਿਆਏ (DGP Siddharth Chattopadhyay) ਨੇ ਟੀਮਾਂ ਦਾ ਗਠਨ ਕੀਤਾ ਹੈ, ਤਾਂ ਜੋ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਅਦਾਲਤੀ ਕਾਰਵਾਈ ਕੀਤੀ ਜਾ ਸਕੇ।
ਲੁੱਕ ਆਊਂਟ ਨੋਟਿਸ ਹੋਇਆ ਸੀ ਜਾਰੀ
ਪੁਲਿਸ ਦੀ ਗਿਰਫ਼ ਵਿੱਚ ਫਰਾਰ ਚੱਲ ਰਹੇ ਮਜੀਠੀਆ ਖ਼ਿਲਾਫ਼ ਪੁਲਿਸ ਨੇ ਲੁੱਟ ਆਊਂਟ ਨੋਟਿਸ ਵੀ ਜਾਰੀ ਕੀਤਾ ਸੀ।
ਮਜੀਠੀਆ ਨੇ ਹਾਈਕੋਰਟ ਵਿੱਚ ਪਾਈ ਹੈ ਜ਼ਮਾਨਤ ਪਟੀਸ਼ਨ
ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੋਈ ਹੈ, ਜਿਸ ਦੀ ਸੁਣਵਾਈ 5 ਜਨਵਰੀ ਨੂੰ ਹੋਣੀ ਹੈ।