ETV Bharat / city

ਭਾਜਪਾ ਨਾਲ ਗਠਜੋੜ ਨੂੰ ਲੈ ਕੇ ਮਜੀਠੀਆ ਦਾ ਬਿਆਨ, ਕਿਹਾ...

ਬੀਤੇ ਦਿਨ ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਵੋਟਿੰਗ ਹੋਈ ਸੀ ਇਸ ਦੇ ਤੁਰੰਤ ਬਾਅਦ ਹੀ ਬਿਕਰਮ ਮਜੀਠੀਆ ਦੇ ਬਿਆਨ ਤੋਂ ਬਾਅਦ ਸਿਆਸਤ ’ਚ ਮੁੜ ਤੋਂ ਭੂਚਾਲ ਲਿਆ ਦਿੱਤਾ ਹੈ। ਦੱਸ ਦਈਏ ਕਿ ਸ਼ੋਸਲ ਮੀਡੀਆ ’ਤੇ ਬਿਕਰਮ ਸਿੰਘ ਮਜੀਠੀਆ ਦਾ ਇੱਕ ਬਿਆਨ ਵਾਇਰਲ ਹੋ ਰਹੀ ਹੈ ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਭਵਿੱਖ ’ਚ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋ ਸਕਦਾ ਹੈ।

ਕੀ ਮੁੜ ਇੱਕਠੇ ਹੋਣਗੇ ਅਕਾਲੀ ਤੇ ਬੀਜੇਪੀ
ਕੀ ਮੁੜ ਇੱਕਠੇ ਹੋਣਗੇ ਅਕਾਲੀ ਤੇ ਬੀਜੇਪੀ
author img

By

Published : Feb 21, 2022, 2:26 PM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਬੀਤੇ ਦਿਨ ਵੋਟਿੰਗ ਹੋਈ ਜਿਸ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਚੋਣ ਦੌਰਾਨ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਸੀ, ਉਮੀਦਵਾਰਾਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤੇ ਗਏ। ਜਿਸ ਨਾਲ ਸਿਆਸਤ ਵੀ ਪੂਰੀ ਤਰ੍ਹਾਂ ਨਾਲ ਭਖੀ ਰਹੀ। ਉੱਥੇ ਹੀ ਸ਼੍ਰੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਿਆਸਤ ਚ ਭੂਚਾਲ ਲਿਆ ਦਿੱਤਾ ਹੈ।

ਕੀ ਮੁੜ ਇੱਕ ਹੋਣਗੇ ਤੱਕੜੀ ਤੇ ਕਮਲ?

ਦੱਸ ਦਈਏ ਕਿ ਸ਼ੋਸਲ ਮੀਡੀਆ ’ਤੇ ਬਿਕਰਮ ਸਿੰਘ ਮਜੀਠੀਆ ਦਾ ਇੱਕ ਬਿਆਨ ਵਾਇਰਲ ਹੋ ਰਹੀ ਹੈ ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਭਵਿੱਖ ’ਚ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋ ਸਕਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ’ਚ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਇੱਕ ਇੰਟਰਵਿਉ ਚ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ 2022 ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਦੀ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਬਾਰੇ ਸੋਚ ਸਕਦੇ ਹਨ। ਮਜੀਠੀਆ ਦੇ ਇਸ ਬਿਆਨ ਤੋਂ ਬਾਅਦ ਸਿਆਸਤ ’ਚ ਭੂਚਾਲ ਆ ਗਿਆ ਹੈ। ਸੋਸ਼ਲ ਮੀਡੀਆ ਤੇ ਬਿਆਨ ਖੂਬ ਵਾਇਰਲ ਵੀ ਹੋ ਰਿਹਾ ਹੈ।

ਅੰਮ੍ਰਿਤਸਰ ਪੂਰਬੀ ਹਲਕੇ ’ਤੇ ਮਜੀਠੀਆ-ਸਿੱਧੂ ਆਹਮੋ ਸਾਹਮਣੇ

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪਹਿਲਾਂ ਮਜੀਠਾ ਅਤੇ ਅੰਮ੍ਰਿਤਸਰ ਪੂਰਬੀ ਦੋਵੇਂ ਹਲਕੇ ਤੋਂ ਚੋਣ ਲੜ ਰਹੇ ਸੀ ਪਰ ਬਾਅਦ ’ਚ ਮਜੀਠਾ ਹਲਕੇ ਦੀ ਸੀਟ ’ਤੇ ਮਜੀਠੀਆ ਨੇ ਆਪਣੀ ਪਤਨੀ ਨੂੰ ਉਮੀਦਵਾਰ ਬਣਾ ਦਿੱਤਾ ਅਤੇ ਖੁਦ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ। ਅੰਮ੍ਰਿਤਸਰ ਪੂਰਬੀ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਚੋਣ ਲੜ ਰਹੇ ਹਨ। ਜਿਸ ਤੋਂ ਬਾਅਦ ਇਹ ਹਲਕਾ ਹੌਟ ਸੀਟ ਬਣ ਗਈ ਹੈ।

ਵੋਟ ਪਾਉਣ ਸਮੇਂ ਮਜੀਠੀਆ ਅਤੇ ਸਿੱਧੂ ਦਾ ਟਾਕਰਾ

ਕਾਬਿਲੇਗੌਰ ਹੈ ਕਿ ਬੀਤੇ ਦਿਨ ਹੋਈ ਵੋਟਿੰਗ ਦੌਰਾਨ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਦਾ ਟਾਕਰਾ ਵੀ ਹੋਇਆ ਸੀ। ਦੱਸ ਦਈਏ ਕਿ ਅਕਾਲੀ ਉਮੀਦਵਾਰ ਬਿਕਰਮ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਵੋਟ ਪਾਉਣ ਜਾਂਦੇ ਟਾਇਮ ਟੱਕਰ ਹੋ ਗਈ ਸੀ।

ਇਹ ਵੀ ਪੜੋ: 2017 ਵਿਧਾਨਸਭਾ ਦੇ ਮੁਕਾਬਲੇ ਇਸ ਵਾਰ ਦਾ ਵੋਟ ਫੀਸਦ ਕਾਫੀ ਘੱਟ, ਜਾਣੋ ਕਿਹੜੇ ਜ਼ਿਲ੍ਹੇ ’ਚ ਕਿੰਨਾ ਰਿਹਾ ਵੋਟ ਫੀਸਦ

ETV Bharat Logo

Copyright © 2024 Ushodaya Enterprises Pvt. Ltd., All Rights Reserved.