ETV Bharat / city

ਪੰਜਾਬ ਦੇ ਵੱਡੇ ਦਿੱਗਜਾਂ ਵੱਲੋਂ ਭਰੀਆਂ ਗਈਆਂ ਨਾਮਜ਼ਦਗੀਆਂ

author img

By

Published : Jan 31, 2022, 6:31 PM IST

Updated : Jan 31, 2022, 7:24 PM IST

ਪੰਜਾਬ ਵਿਧਾਨ ਸਭਾ ਚੋਣਾਂ 2022 (2022 Punjab Assembly Election) ਨੂੰ ਲੈ ਕੇ ਉਮੀਦਵਾਰਾਂ ਵੱਲੋਂ ਜਿੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਜਿਸ ਦੇ ਮੱਜੇਨਜ਼ਰ ਪੰਜਾਬ ਦੇ ਦਿੱਗਜਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।

ਪੰਜਾਬ ਦੇ ਵੱਡੇ ਦਿੱਗਜਾਂ ਵੱਲੋਂ ਭਰੀਆਂ ਗਈਆਂ ਨਾਮਜ਼ਦਗੀਆਂ
ਪੰਜਾਬ ਦੇ ਵੱਡੇ ਦਿੱਗਜਾਂ ਵੱਲੋਂ ਭਰੀਆਂ ਗਈਆਂ ਨਾਮਜ਼ਦਗੀਆਂ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (2022 Punjab Assembly Election) ਨੂੰ ਲੈ ਕੇ ਉਮੀਦਵਾਰਾਂ ਵੱਲੋਂ ਜਿੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਜਿਸ ਦੇ ਮੱਜੇਨਜ਼ਰ ਪੰਜਾਬ ਦੇ ਦਿੱਗਜਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।

ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਲੰਬੀ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ

ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਹਲਕਾ ਲੰਬੀ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਲੰਬੀ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਨਾਮਜ਼ਦਗੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਕੋਈ ਪਹਿਲੀ ਵਾਰ ਚੋਣਾਂ ਨਹੀਂ ਲੜ ਰਹੇ ਹਨ। ਪਹਿਲਾਂ ਵੀ ਉਹ ਚੋਣਾਂ ਲੜ ਚੁੱਕੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਚੋਣਾਂ ’ਚ ਅਖਿਰੀ ਫੈਸਲਾ ਜਨਤਾ ਦਾ ਹੋਵੇਗਾ।

5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਪ੍ਰਕਾਸ਼ ਬਾਦਲ

ਪ੍ਰਕਾਸ਼ ਬਾਦਲ ਨੇ ਆਪਣਾ ਰਾਜਨੀਤਿਕ ਜੀਵਨ 1947 ਵਿੱਚ ਸ਼ੁਰੂ ਕੀਤਾ। ਉਹ ਪੰਜਾਬ ਦੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪਿੰਡ ਬਾਦਲ ਦੇ ਸਰਪੰਚ ਅਤੇ ਬਾਅਦ ਵਿੱਚ ਬਲਾਕ ਸੰਮਤੀ, ਲੰਬੀ ਦੇ ਚੇਅਰਮੈਨ ਰਹੇ। ਬਾਦਲ ਪਹਿਲੀ ਵਾਰ ਮਾਰਚ 1970 ਵਿੱਚ ਜਨ ਸੰਘ (ਹੁਣ ਭਾਜਪਾ) ਦੀ ਮਦਦ ਨਾਲ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਬਾਦਲ ਇਕੱਲੇ ਅਜਿਹੇ ਵਿਅਕਤੀ ਹਨ ਜੋ ਆਪਣੇ ਸੂਬੇ ਦੇ ਸਭ ਤੋਂ ਨੌਜਵਾਨ ਅਤੇ ਸਭ ਤੋਂ ਬਜ਼ੁਰਗ ਮੁੱਖ ਮੰਤਰੀ ਰਹੇ ਹਨ। ਉਹ ਕ੍ਰਮਵਾਰ 1970, 1977, 1997, 2007 ਅਤੇ 2012 ਵਿੱਚ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਸਿਆਸੀ ਕਰੀਅਰ ਕਾਂਗਰਸ ਤੋਂ ਹੀ ਕੀਤਾ ਸੀ ਸ਼ੁਰੂ

10 ਵਾਰ ਵਿਧਾਇਕ ਰਹੇ ਪ੍ਰਕਾਸ਼ ਸਿੰਘ ਬਾਦਲ ਇਕ ਵਾਰ ਮੁੜ ਤੋਂ ਪੰਜਾਬ ਵਿਧਾਨ ਸਭਾ ਚੋਣ ਲੜ ਰਹੇ ਹਨ। ਬਾਦਲ ਦੇਸ਼ ਦੇ ਸਭ ਤੋ ਵੱਧ 95 ਸਾਲ ਦੀ ਉਮਰ ਵਾਲੇ ਉਮੀਦਵਾਰ ਹਨ ਜੋ ਕਿ ਪੰਜਾਬ ਦੇ ਖੇਤਰ ਲੰਬੀ ਤੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਘੱਟ ਲੋਕ ਹੀ ਇਹ ਜਾਣਦੇ ਹੋਣਗੇ ਕਿ ਕਾਂਗਰਸ ਵਿਰੁੱਧ ਅੰਦੋਲਨ ਕਰਨ ਵਾਲੇ ਬਾਦਲ ਨੇ ਆਪਣਾ ਰਾਜਨੀਤਕ ਕਰੀਅਰ ਕਾਂਗਰਸ ਤੋਂ ਹੀ ਸ਼ੁਰੂ ਕੀਤਾ ਸੀ। ਬਾਦਲ ਨੇ ਪੰਜਾਬ ਦੀ ਰਾਜਨੀਤੀ ਵਿਚ ਦਾਖ਼ਲ ਹੋਣ ਲਈ 1957 ਵਿਚ ਆਪਣੀ ਪਹਿਲੀ ਚੋਣ ਕਾਂਗਰਸ ਦੀ ਟਿਕਟ ਤੋਂ ਲੜੀ ਸੀ। ਪੰਜਾਬ ਦੇ ਵਿਧਾਨ ਸਭਾ ਹਲਕਾ ਮਲੋਟ ਦੀ ਦੋਹਰੀ ਸੀਟ ਤੋਂ ਬਾਦਲ ਨੇ ਇਹ ਚੋਣ ਜਿੱਤੀ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਬਣੇ ਸਨ। ਉਨ੍ਹਾਂ ਦੇ ਨਾਲ ਜਿੱਤਣ ਵਾਲੇ ਦੂਜੇ ਉਮੀਦਵਾਰ ਤੇਜਾ ਸਿੰਘ ਸਨ , ਜੋ ਕਿ ਦਲਿਤ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਭਰੀ ਨਾਮਜ਼ਦਗੀ

ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਯਾਨੀ ਸੋਮਵਾਰ ਨੂੰ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਉਨ੍ਹਾਂ ਨੇ ਚੋਣਾਂ ਵਿੱਚ ਜਿੱਤ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਤੋਂ ਅਸ਼ੀਰਵਾਦ ਲਿਆ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਭਾਜਪਾ ਨਾਲ ਗਠਜੋੜ ਕਰਨਾ ਬਹੁਤ ਜ਼ਰੂਰ ਸੀ। ਉਨ੍ਹਾਂ ਕਿਹਾ ਕਿ ਚੰਨੀ ਨੂੰ 2 ਥਾਂ ਤੋਂ ਚੋਣ ਲੜਾਉਣ ਦੀ ਕੋਈ ਵਜ੍ਹਾਂ ਸਮਝ ਨਹੀ ਆਈ। ਇਸ ਦੌਰਾਨ ਉਹ ਕੇਜਰੀਵਾਲ ਉੱਤੇ ਵੀ ਨਿਸ਼ਾਨੇ ਸਾਧੇ, ਕਿਹਾ ਕਿ ਐਲਾਨ ਕਰਨਾ ਸੌਖਾ ਹੈ, ਪਰ ਕੰਮ ਕਰਨਾ ਪੈਂਦਾ।

  • Seeking blessings from Sri saab of the Tenth Guru, Guru Gobind Singh Ji before filing nomination papers from Patiala Urban assembly segment. pic.twitter.com/kNozs6JIPS

    — Capt.Amarinder Singh (@capt_amarinder) January 31, 2022 " class="align-text-top noRightClick twitterSection" data=" ">

ਚਰਨਜੀਤ ਚੰਨੀ ਨੇ ਹਲਕਾ ਭਦੌੜ ਤੋਂ ਭਰੀ ਨਾਮਜ਼ਦਗੀ

ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਹਲਕਾ ਭਦੌੜ ਤੋਂ ਉਮੀਦਵਾਰ ਵਜੋਂ ਚਰਨਜੀਤ ਚੰਨੀ ਨੇ ਨਾਮਜ਼ਦਗੀ ਭਰ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਹਲਕੇ ਦਾ ਹਾਲ ਅਤੇ ਵਿਕਾਲ ਪਿਛੜਿਆ ਹੋਇਆ ਹੈ। ਇਸ ਹਲਕੇ ਦਾ ਵਿਕਾਸ ਕਰਨਾ ਹੀ ਮਿਸ਼ਨ ਰਹੇਗਾ। ਦੱਸਣਯੋਗ ਹੈ ਕਿ ਆਪਣੇ ਜੱਦੀ ਹਲਕੇ ਚਮਕੌਰ ਸਾਹਿਬ ਤੋਂ ਚਰਨਜੀਤ ਚੰਨੀ ਭਲਕੇ ਨਾਮਜ਼ਦਗੀ ਦਾਖ਼ਲ ਕਰਨਗੇ। ਕਾਂਗਰਸ ਨੇ ਸੀਐਮ ਚੰਨੀ ਨੂੰ ਭਦੌੜ ਹਲਕੇ ਤੋਂ ਚੋਣ ਪਿੜ ’ਚ ਉਤਾਰ ਦਿੱਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਭਦੌੜ ਵਿਧਾਨਸਭਾ ਹਲਕਾ ਸਭ ਤੋਂ ਵੱਧ ਹੌਟ ਸੀਟ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਸ ਸੀਟ ’ਤੇ ਕਿਸਦੀ ਜਿੱਤ ਹੋਵੇਗੀ ਇਸ ਨੂੰ ਲੈਕੇ ਸਿਆਸੀ ਗਿਣਤੀਆਂ-ਮਿਣਤੀਆਂ ਸ਼ੁਰੂ ਹੋ ਚੁੱਕੀਆਂ ਹਨ।

ਸੁਖਬੀਰ ਬਾਦਲ ਨੇ ਜਲਾਲਾਬਾਦ ਸੀਟ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ

ਪੰਜਾਬ ਵਿਧਾਨ ਸਭਾ ਚੋਣਾਂ 2022 (2022 Punjab Assembly Election) ਨੂੰ ਲੈਕੇ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹਨ। ਇਸ ਦੇ ਚੱਲਦਿਆਂ ਜਿੱਥੇ ਸਿਆਸੀ ਪਾਰਟੀਆਂ ਵਲੋਂ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ,ਉੱਥੇ ਹੀ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵੀ ਭਰੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਜਲਾਲਾਬਾਦ ਹਲਕੇ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਐਸਡੀਐਮ ਕੋਰਟ ’ਚ ਰਿਟਰਨਿੰਗ ਅਧਿਕਾਰੀ ਦੇ ਸਾਹਮਣੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਹਰਸਿਮਰਤ ਕੌਰ ਬਾਦਲ ਨੇ ਕਵਰਿੰਗ ਉਮੀਦਵਾਰ ਵੱਜੋਂ ਪੱਤਰ ਦਾਖਲ ਕੀਤੇ ਹਨ।

ਨਾਮਜ਼ਦਗੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਉਮੀਦਵਾਰ ਮੋਹਨ ਸਿੰਘ ਫਲੀਆਂਵਾਲਾ ਦੇ ਜਲਾਲਾਬਾਦ ਤੋਂ ਚੋਣ ਲੜਨ ’ਤੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਹੀ ਸ਼ੁਭਕਾਮਨਾਵਾਂ ਹਨ। ਉਹ ਇੱਕ ਸੀਨੀਅਰ ਨੇਤਾ ਹਨ। ਇਹ ਵਧੀਆ ਹੈ ਕਿ ਉਹ ਚੋਣ ਲੜ ਰਹੇ ਹਨ।

ਸਿੱਧੂ ਮੂਸੇਵਾਲਾ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ

ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਣ ਦਾ ਰੁਝੇਵਾਂ ਅੰਤਿਮ ਦੌਰ ਵਿੱਚ ਪਹੁੰਚ ਚੁੱਕਿਆ ਹੈ। ਇਸ ਦੌਰ ਵਿੱਚ ਨਾਮਜ਼ਦਗੀ ਭਰਨੇ ਦੀ ਪਰਿਕ੍ਰੀਆ ਤਹਿਤ ਮਾਨਸਾ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਮਾਨਸਾ ਵਿੱਚ ਏਸਡੀਏਮ ਘੱਟ ਰਿਟਰਨਿੰਗ ਅਫ਼ਸਰ ਦੇ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਦਾਖਲ ਕਰਨ ਦੇ ਬਾਅਦ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਅੱਜ ਨਾਮਿਨੇਸ਼ਨ ਹੋ ਗਿਆ ਹੈ ਅਤੇ ਹੁਣ ਜੰਗ ਲੜਾਂਗੇ ਅਤੇ ਜੀਤੇਂਗੇ ਵੀ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਨੂੰ ਰਾਜਨੀਤਕ ਲੋਕਾਂ ਵੱਲੋਂ ਸਵਾਲ ਪੁੱਛਣ ਚਾਹੀਦਾ ਹੈ ਕਿਉਂਕਿ ਅਸੀ ਜਵਾਬ ਦੇਣ ਲਈ ਬੈਠੇ ਹੈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਵੋਟ ਬਹੁਤ ਕੀਮਤੀ ਹੈ ਅਤੇ ਸਭ ਸੋਚ ਸਮਝ ਕੇ ਵੋਟ ਦਿਓ, ਕਿਸੇ ਦੇ ਪਿੱਛੇ ਨਹੀਂ ਲੱਗਣਾ ਸਗੋਂ ਵਿਅਕਤੀ ਦੀ ਛਵੀ ਅਤੇ ਸਰਕਾਰ ਨੂੰ ਵੇਖੋ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਜਲਾਲਾਬਾਦ ਸੀਟ (Jalalabad assembly constituency) ’ਤੇ 86.91 ਫੀਸਦ ਵੋਟਿੰਗ ਹੋਈ ਸੀ, ਉਥੇ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਪ੍ਰਧਾਨ ਭਗਵੰਤ ਮਾਨ (Bhagwant Mann) ਨੂੰ ਹਰਾਇਆ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਨੂੰ 75271 ਵੋਟਾਂ ਪਈਆਂ ਸਨ ਜਦਕਿ ਦੂਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਭਗਵੰਤ ਮਾਨ (Bhagwant Mann) ਨੂੰ 56771 ਵੋਟਾਂ ਪਈਆਂ ਸਨ ਤੇ ਤੀਜੇ ਨੰਬਰ ਰਹੇ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ (RAVNEET SINGH BITTU) ਨੂੰ 31539 ਵੋਟਾਂ ਪਈਆਂ ਸਨ।

ਅਨਿਲ ਜੋਸ਼ੀ ਨੇ ਭਰੇ ਨਾਮਜ਼ਦਗੀ ਪੇਪਰ

ਅਨਿਲ ਜੋਸ਼ੀ ਨੇ ਭਰੇ ਨਾਮਜ਼ਦਗੀ ਪੇਪਰ

ਪੰਜਾਬ ਦੇ ਦਿੱਗਜ਼ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। ਸੀਐਮ ਚੰਨੀ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜ਼ਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਹਨ। ਇਸੇ ਦੇ ਚੱਲਦੇ ਸ਼੍ਰੋਮਣੀ ਅਕਾਲੀ ਦੇ ਆਗੂ ਅਨਿਲ ਜੋਸ਼ੀ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਹਨ। ਅੰਮ੍ਰਿਤਸਰ ਵਿਧਾਨਸਭਾ ਹਲਕਾ ਉੱਤਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਨਿਲ ਜੋਸ਼ੀ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਹਨ। ਕਾਗਜ਼ ਭਰਨ ਤੋਂ ਬਾਅਦ ਅਨਿਲ ਜੋਸ਼ੀ ਵੱਲੋਂ ਕਾਂਗਰਸ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਕਾਂਗਰਸ ਨੇ ਕੋਈ ਵਿਕਾਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਵੱਲੋਂ ਵਿਕਾਸ ਨੂੰ ਲੈਕੇ ਚੰਗਾ ਸੋਚਿਆ ਗਿਆ ਸੀ ਉਹ ਨਹੀਂ ਹੋਇਆ ਜਿਸ ਕਰਕੇ ਸਾਡਾ ਤੇ ਆਮ ਲੋਕਾਂ ਦਾ ਸੁਪਨਾ ਟੁੱਟਿਆ ਹੈ।

ਇਹ ਵੀ ਪੜ੍ਹੋ: assembly elections: ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਨੂੰ ਵੱਡੀ ਰਾਹਤ, ਜਾਣੋ ਨਵੇਂ ਰੂਲ

Last Updated : Jan 31, 2022, 7:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.